International

Viral Video : ਕੈਲੀਫੋਰਨੀਆ ਦੇ ਵਿਅਕਤੀ ਨੇ ਖਾਧੀ ਦੁਨੀਆ ਦੀ ਸਭ ਤੋਂ ਤਿੱਖੀ ਮਿਰਚ, ਬਣਾਇਆ ਵਿਸ਼ਵ ਰਿਕਾਰਡ

ਗਿਨੀਜ਼ ਵਰਲਡ ਰਿਕਾਰਡਸ ਦਾ ਇੰਸਟਾਗ੍ਰਾਮ ਪੇਜ ਥ੍ਰੋਬੈਕ ਵੀਡੀਓ ਤੇ ਫੋਟੋਆਂ ਸ਼ੇਅਰ ਕਰਦਾ ਰਹਿੰਦਾ ਹੈ। ਜਿਸ ‘ਚ ਕਈ ਹੈਰਾਨ ਕਰਨ ਵਾਲੇ ਵਿਸ਼ਵ ਰਿਕਾਰਡ ਦੇਖਣ ਨੂੰ ਮਿਲੇ ਹਨ। ਹੁਣ ਹਾਲ ਹੀ ‘ਚ ਗਿਨੀਜ਼ ਵਰਲਡ ਰਿਕਾਰਡਸ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਇਕ ਵਿਅਕਤੀ ਦੁਨੀਆ ਦਾ ਸਭ ਤੋਂ ਮਸਾਲੇਦਾਰ ਭੋਜਨ ਖਾਂਦਾ ਨਜ਼ਰ ਆ ਰਿਹਾ ਹੈ। ਇਹ ਵਿਅਕਤੀ ਕੈਲੀਫੋਰਨੀਆ ਦਾ ਰਹਿਣ ਵਾਲਾ ਹੈ ਜਿਸ ਨੇ 8.72 ਸੈਕਿੰਡ ਵਿੱਚ 3 ਕੈਰੋਲੀਨਾ ਰੀਪਰ ਮਿਰਚਾਂ ਖਾ ਕੇ ਰਿਕਾਰਡ ਤੋੜ ਦਿੱਤਾ ਹੈ। ਕੈਰੋਲੀਨਾ ਮਿਰਚ ਨੂੰ ਦੁਨੀਆ ਦੀ ਸਭ ਤੋਂ ਗਰਮ ਮਿਰਚ ਮੰਨਿਆ ਜਾਂਦਾ ਹੈ। ਇਸ ਵਿਅਕਤੀ ਦਾ ਨਾਂ ਹੈ ਗ੍ਰੇਗਰੀ ਫੋਸਟਰ। ਇਸਨੇ ਡਾਊਨਟਾਊਨ ਸੈਨ ਡਿਏਗੋ ਵਿੱਚ ਸੀਪੋਰਟ ਸ਼ਾਪਿੰਗ ਸੈਂਟਰ ਵਿੱਚ ਕੈਰੋਲੀਨਾ ਰਿਪਰ ਮਿਰਚਾਂ ਨੂੰ ਸਭ ਤੋਂ ਤੇਜ਼ੀ ਨਾਲ ਖਾਣ ਦਾ ਵਿਸ਼ਵ ਰਿਕਾਰਡ ਬਣਾਇਆ। ਵਿਅਕਤੀ ਨੂੰ ਮਸਾਲੇਦਾਰ ਖਾਣ ਦਾ ਬਹੁਤ ਸ਼ੌਕ ਹੈ, ਇਸ ਕਾਰਨ ਉਸ ਨੇ ਅਜਿਹਾ ਕਰਨ ਬਾਰੇ ਸੋਚਿਆ। ਇਸ ਦੇ ਨਾਲ ਉਹ ਮਾਈਕ ਜੈਕ ਦੁਆਰਾ ਬਣਾਏ ਗਏ 9.27 ਸੈਕਿੰਡ ਦੇ ਸਰਵੋਤਮ ਰਿਕਾਰਡ ਨੂੰ ਤੋੜਨ ਵਿੱਚ ਕਾਮਯਾਬ ਹੋ ਗਿਆ ਹੈ।

ਗਿਨੀਜ਼ ਵਰਲਡ ਰਿਕਾਰਡ ਨੇ ਜਾਣਕਾਰੀ ਦਿੱਤੀ

ਇਸ ਦੇ ਨਾਲ ਹੀ, ਇਸ ਪੋਸਟ ਦੀਆਂ ਹੋਰ ਟਿੱਪਣੀਆਂ ਵਿੱਚ, ਗਿਨੀਜ਼ ਵਰਲਡ ਰਿਕਾਰਡ ਨੇ ਦੱਸਿਆ ਕਿ ਅਮਰੀਕਾ ਦੇ ਦੱਖਣੀ ਕੈਰੋਲੀਨਾ ਵਿੱਚ ਵਿਨਥਰੋਪ ਯੂਨੀਵਰਸਿਟੀ ਦੇ ਟੈਸਟਾਂ ਵਿੱਚ, ਇਹ ਪਾਇਆ ਗਿਆ ਹੈ ਕਿ ਕੈਰੋਲੀਨਾ ਰਿਪਰ ਮਿਰਚ ਸਭ ਤੋਂ ਗਰਮ ਮਿਰਚ ਹੈ। ਇਸ ਮਿਰਚ ਵਿੱਚ ਔਸਤਨ 1,641,183 ਸਕੋਵਿਲ ਹੀਟ ਯੂਨਿਟ ਹਨ। ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ।

Related posts

The World’s Best-Selling Car Brands of 2024: Top 25 Rankings and Insights

Gagan Oberoi

Video Sri Lanka Crisis : ਸ਼੍ਰੀਲੰਕਾ ਦੀ ਆਰਥਿਕ ਹਾਲਤ ਬਹੁਤ ਖ਼ਰਾਬ, ਹਿੰਸਾ ਤੇ ਅੱਗਜ਼ਨੀ ‘ਚ ਪੰਜ ਮਾਰੇ, ਕਈ ਥਾਵਾਂ ‘ਤੇ ਲੱਗਾ ਕਰਫਿਊ

Gagan Oberoi

Poilievre’s ‘Canada First’ Message Gains More Momentum

Gagan Oberoi

Leave a Comment