ਵਿਧਾਨ ਸਭਾ ‘ਚ ਇਕ ਵਿਧਾਇਕ ਇਕ ਪੈਨਸ਼ਨ ਬਿਲ ਸਿੱਖਿਆ ਮੰਤਰੀ ਨੇ ਬਿਲ ਪਾਸ ਕੀਤਾ। ਪਰਗਟ ਸਿੰਘ ਨੇ ਇਕ ਪੈਨਸ਼ਨ ਦੇਣ ਲਈ ਲਿਆਂਦੇ ਬਿਲ ਦਾ ਸਵਾਗਤ ਕੀਤਾ ਪਰ ਤਨਖਾਹ ਮੁੱਖ ਸਕੱਤਰ ਦੇ ਰੈਂਕ ਬਰਾਬਰ ਕਰਨ ਦੀ ਮੰਗ ਰੱਖੀ। ਨਵੇਂ ਬਿਲ ਮੁਤਾਬਿਕ ਸਾਬਕਾ ਵਿਧਾਇਕ ਨੂੰ 60 ਹਜ਼ਾਰ ਰੁਪਏ ਮਹੀਨੇ ਪੈਨਸ਼ਨ ਤੇ ਮਹਿਗਾਈ ਭੱਤਾ ਮਿਲੇਗੀ़। ਸਦਨ ਅਣਮਿੱਥੇ ਸਮੇਂ ਲਈ ਮੁਲਤਵੀ ਹੋ ਗਿਆ ਹੈ।
ਕੇਂਦਰ ਸਰਕਾਰ ਦੀ ਅਗਨੀਪੱਥ ਸਕੀਮ ਖ਼ਿਲਾਫ਼ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਦਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਫੌਜ ਵਿੱਚ ਭਰਤੀ ਲਈ ਕੇਂਦਰ ਸਰਕਾਰ ਵੱਲੋਂ ਲਿਆਂਦੇ ਅਗਨੀਪਥ ਖ਼ਿਲਾਫ਼ ਮਤਾ ਪੇਸ਼ ਕੀਤਾ। ਦੂਜੇ ਪਾਸੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਵਿਰੁੱਧ ਮਤਾ ਪੇਸ਼ ਕੀਤਾ ਹੈ। ਇਹ ਵੀ ਪਾਸ ਹੋ ਗਿਆ। ਦੂਜੇ ਪਾਸੇ ਜੈਕਿਸ਼ਨ ਰੋਡੀ ਨੂੰ ਵਿਧਾਨ ਸਭਾ ਦਾ ਡਿਪਟੀ ਸਪੀਕਰ ਬਣਾਇਆ ਗਿਆ।
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਆਖਰੀ ਦਿਨ ਦੀ ਕਾਰਵਾਈ ਚੱਲ ਰਹੀ ਹੈ। ਗੜ੍ਹਸ਼ੰਕਰ ਹਲਕੇ ਤੋਂ ਦੂਜੀ ਵਾਰ ਵਿਧਾਇਕ ਚੁਣੇ ਗਏ ਜੈ ਕਿਸ਼ਨ ਰੋੜੀ ਸਰਬ ਸਮਿਤੀ ਨਾਲ ਪੰਜਾਬ ਵਿਧਾਨ ਸਭਾ ਡਿਪਟੀ ਸਪੀਕਰ ਚੁਣੇ ਗਏ ਹਨ। ਚੱਲ ਰਹੇ ਬਜਟ ਸੈਸ਼ਨ ਦੇ ਅੱਜ ਆਖਰੀ ਦਿਨ ਡਿਪਟੀ ਸਪੀਕਰ ਦੀ ਚੋਣ ਕੀਤੀ ਗਈ।
ਇਸ ਮੌਕੇ ਤੇ ਸਦਨ ਵਿੱਚ ਵਿਧਾਇਕਾ ਬਲਜਿੰਦਰ ਕੌਰ ਵਲੋਂ ਮਤਾ ਪੇਸ਼ ਕੀਤਾ ਗਿਆ ਅਤੇ ਵਿੱਤ ਮੰਤਰੀ ਪੰਜਾਬ ਹਰਪਾਲ ਚੀਮਾ ਦੇ ਵੱਲੋਂ ਮਤੇ ਦੀ ਤਾਈਦ ਕੀਤੀ ਗਈ। ਇਸ ਦੌਰਾਨ ਸਰਬਸੰਮਤੀ ਦੇ ਨਾਲ ਜੈ ਕਿਸ਼ਨ ਰੋੜੀ ਨੂੰ ਪੰਜਾਬ ਵਿਧਾਨ ਸਭਾ ਦਾ ਡਿਪਟੀ ਸਪੀਕਰ ਚੁਣਿਆ ਗਿਆ।
ਸਦਨ ਵਿਚ ਮੰਤਰੀਆਂ ਵੱਲੋਂ ਸਿਫਰ ਕਾਲ ਦੌਰਾਨ ਸਵਾਲ ਜਵਾਬ ਕੀਤੇ ਗਏ। ਅੱਜ ਡਿਪਟੀ ਸਪੀਕਰ ਦੀ ਚੋਣ ਲਈ ਬਾਅਦ ਦੁਪਹਿਰ ਮੀਟਿੰਗ ਹੋਵੇਗੀ।
ਵਿਧਾਨ ਸਭਾ ‘ਚ ਇਕ ਵਿਧਾਇਕ ਇਕ ਪੈਨਸ਼ਨ ਬਿਲ ਸਿੱਖਿਆ ਮੰਤਰੀ ਨੇ ਬਿਲ ਪੇਸ਼ ਕੀਤਾ। ਪਰਗਟ ਸਿੰਘ ਨੇ ਇਕ ਪੈਨਸ਼ਨ ਦੇਣ ਲਈ ਲਿਆਂਦੇ ਬਿਲ ਦਾ ਸਵਾਗਤ ਕੀਤਾ ਪਰ ਤਨਖਾਹ ਮੁੱਖ ਸਕੱਤਰ ਦੇ ਰੈਂਕ ਬਰਾਬਰ ਕਰਨ ਦੀ ਮੰਗ ਰੱਖੀ। ਨਵੇਂ ਬਿਲ ਮੁਤਾਬਿਕ ਸਾਬਕਾ ਵਿਧਾਇਕ ਨੂੰ 60 ਹਜ਼ਾਰ ਰੁਪਏ ਮਹੀਨੇ ਪੈਨਸ਼ਨ ਤੇ ਮਹਿਗਾਈ ਭੱਤਾ ਮਿਲੇਗੀ
ਪੰਜਾਬ ਵਿਧਾਨ ਸਭਾ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਦੋ ਮਤੇ ਲਿਆਂਦੇ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਫੌਜ ਵਿੱਚ ਭਰਤੀ ਲਈ ਕੇਂਦਰ ਸਰਕਾਰ ਵੱਲੋਂ ਲਿਆਂਦੇ ਅਗਨੀਪਥ ਵਿਰੁੱਧ ਮਤਾ ਪੇਸ਼ ਕੀਤਾ। ਦੂਜੇ ਪਾਸੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਵਿਰੁੱਧ ਮਤਾ ਪੇਸ਼ ਕੀਤਾ ਹੈ।
ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਯੂਨੀਵਰਸਿਟੀ ਦਾ ਦਰਜਾ ਬਦਲ ਕੇ ਕੇਂਦਰੀ ਯੂਨੀਵਰਸਿਟੀ ਬਣਾਉਣ ਲਈ ਵਿਧਾਨ ਸਭਾ ਵਿੱਚ ਪ੍ਰਸਤਾਵ ਪੇਸ਼ ਕੀਤਾ। ਮੀਤ ਹੇਅਰ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਨੂੰ ਆਪਣੀ ਛਤਰ-ਛਾਇਆ ਹੇਠ ਲੈਣਾ ਚਾਹੁੰਦੀ ਹੈ। ਜਦਕਿ ਪੰਜਾਬ ਸਰਕਾਰ 40 ਫੀਸਦੀ ਆਪਣਾ ਹਿੱਸਾ ਦੇ ਰਹੀ ਹੈ।
ਉਨ੍ਹਾਂ ਕਿਹਾ ਕਿ ਲੋੜ ਪੈਣ ‘ਤੇ ਪੰਜਾਬ ਸਰਕਾਰ 100 ਫੀਸਦੀ ਹਿੱਸਾ ਦੇਵੇਗੀ। ਭਾਜਪਾ ਨੇ ਇਸ ਪ੍ਰਸਤਾਵ ਦਾ ਵਿਰੋਧ ਕੀਤਾ। ਭਾਜਪਾ ਦੇ ਜੰਗੀ ਲਾਲ ਮਹਾਜਨ ਅਤੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਅਜਿਹਾ ਕੋਈ ਇਰਾਦਾ ਨਹੀਂ ਹੈ। ਇਹ ਪ੍ਰਸਤਾਵ ਸਿਰਫ ਸ਼ੱਕ ਦੇ ਆਧਾਰ ‘ਤੇ ਲਿਆਂਦਾ ਗਿਆ ਹੈ। ਭਾਜਪਾ ਨੇ ਇਸ ਪ੍ਰਸਤਾਵ ਦਾ ਵਿਰੋਧ ਕੀਤਾ। ਜਦੋਂ ਕਿ ਆਪ, ਕਾਂਗਰਸ, ਅਕਾਲੀ ਦਲ ਅਤੇ ਬਸਪਾ ਨੇ ਸਮਰਥਨ ਕੀਤਾ।
ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਅਗਨੀਪਥ ਯੋਜਨਾ ਦੇ ਖਿਲਾਫ ਪ੍ਰਸਤਾਵ ਦੇਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਦੋਵਾਂ ਪ੍ਰਸਤਾਵਾਂ ‘ਤੇ ਮੁੱਖ ਮੰਤਰੀ ਨੇ ਮੰਗਲਵਾਰ ਨੂੰ ਸਦਨ ਨੂੰ ਜਾਣੂ ਕਰਵਾਇਆ ਸੀ। ਬਜਟ ਸੈਸ਼ਨ ਦਾ ਅੱਜ ਆਖਰੀ ਦਿਨ ਹੈ। ਦੱਸ ਦੇਈਏ ਕਿ ਮੰਗਲਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅਗਨੀਪਥ ਯੋਜਨਾ ਦਾ ਮੁੱਦਾ ਉਠਾਇਆ ਸੀ। ਇਸ ‘ਤੇ ਮੁੱਖ ਮੰਤਰੀ ਨੇ 30 ਜੂਨ ਨੂੰ ਪ੍ਰਸਤਾਵ ਲਿਆਉਣ ਦੀ ਗੱਲ ਕਹੀ ਸੀ।
ਸਦਨ ‘ਚ ਇਕ ਵਾਰ ਫਿਰ ਤੋਂ ਬੇਅਦਬੀ ਕਾਂਡ ਉੱਠਿਆ ਹੈ। ‘ਆਪ’ ਦੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬੇਅਦਬੀ ‘ਤੇ ਬਹਿਸ ਦੀ ਮੰਗ ਕੀਤੀ ਹੈ। ਕਾਂਗਰਸ ਨੇ ਵੀ ਇਸ ਦਾ ਸਮਰਥਨ ਕੀਤਾ ਹੈ।
ਜਦੋਂ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਬੇਅਦਬੀ ਮਾਮਲੇ ‘ਤੇ ਵਿਧਾਨ ਸਭਾ ‘ਚ ਬਹਿਸ ਹੋਣੀ ਚਾਹੀਦੀ ਹੈ। ਕਾਂਗਰਸ ਵਿਧਾਇਕ ਦਲ ਦੇ ਨੇਤਾ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਕੁੰਵਰ ਵਿਜੇ ਪ੍ਰਤਾਪ ਦੀ ਇਸ ਮੰਗ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ‘ਤੇ ਬਹਿਸ ਹੋਣੀ ਚਾਹੀਦੀ ਹੈ।
ਸਿਫਰ ਕਾਲ ਦੌਰਾਨ ਐਮਐਲਏ ਕੰਵਰ ਵਿਜੇ ਪ੍ਰਤਾਪ ਨੇ ਸਾਬਕਾ ਅਕਾਲੀ ਦਲ, ਜੋ ਜੇਲ੍ਹ ਵਿਚ ਬੰਦ ਹੈ, ਦੀ ਨਸ਼ੇ ਦੇ ਮਾਮਲੇ ਵਿਚ ਪੁੱਛਪਡ਼ਤਾਲ ਕਰਨ ਦੀ ਮੰਗ ਕੀਤੀ। ਕੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਸਾਲ 2020 ਚ ਸੁਲਤਾਨਵਿੰਡ ‘ਚੋਂ 197 ਕਿਲੋ ਨਸ਼ੀਲੇ ਪਦਾਰਥ ਨਾਲ ਅਨਵਰ ਮਸੀਹ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ..ਯੂ ਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਸਾਲ ਬੀਸੀਸੀਆਈ ਵਿੱਚ ਮੁਕੱਦਮਾ ਨੰ ਤੇਈ ਦਰਜ ਕੀਤਾ ਗਿਆ ਸੀ ਅਨਵਰ ਮਸੀਹ ਗ੍ਰਿਫ਼ਤਾਰੀ ਹੋਈ ਸੀ , ਰਾਜਸੀ ਮੇਹਰਬਾਨੀ ਕਰਕੇ ਪੁੱਛਗਿੱਛ ਨਹੀਂ ਹੋਈ।ਉਹਨਾਂ ਕਿਹਾ ਕਿ ਨਸ਼ੇ ਦੇ ਸੁਦਾਗਰ ਜੋ ਜੇਲ੍ਹ ਚ ਬੰਦ ਹੈ, ਦੀ ਮੁਕੱਦਮਾ ਨੰਬਰ 23 ਵਿਚ ਪੁੱਛਗਿੱਛ ਕੀਤੀ ਜਾਵੇ।
ਇਸ ਦੇ ਨਾਲ ਹੀ ਬਾਜਵਾ ਨੇ ਸਪੀਕਰ ਤੋਂ ਮੰਗ ਕੀਤੀ ਕਿ ਸਿੱਧੂ ਮੂਸੇਵਾਲਾ ਦੇ ਗੀਤ ਨੂੰ ਯੂਟਿਊਬ ਤੋਂ ਐਸਵਾਈਐਲ ‘ਤੇ ਹਟਾਉਣ ਦੇ ਮੁੱਦੇ ‘ਤੇ ਸਦਨ ‘ਚ ਮਤਾ ਲਿਆਂਦਾ ਜਾਵੇ। ਉਨ੍ਹਾਂ ਇਸ ਕਦਮ ਨੂੰ ਗਲਤ ਕਰਾਰ ਦਿੱਤਾ। ਇਹ ਮਾਮਲਾ ਪਹਿਲਾਂ ਵੀ ਸਦਨ ਵਿੱਚ ਉਠਾਇਆ ਗਿਆ ਸੀ।
ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਦੇ ਵਿਰੋਧ ‘ਚ ਮਤਾ ਪੇਸ਼ ਕੀਤਾ। ਬਹਿਸ ਤੋਂ ਬਾਅਦ ਮਤਾ ਬਹੁਸੰਮਤੀ ਨਾਲ ਪਾਸ ਹੋਇਆ। ਸਿਰਫ਼ ਭਾਜਪਾ ਦੇ ਦੋ ਮੈਂਬਰਾਂ ਅਸ਼ਵਨੀ ਸ਼ਰਮਾ ਤੇ ਜੰਗੀ ਲਾਲ ਮਹਾਜਨ ਨੇ ਮਤੇ ਦਾ ਵਿਰੋਧ ਕੀਤਾ।