ਮਾਨਚੈਸਟਰ ਵਿੱਚ ਇੱਕ 62 ਸਾਲਾ ਸਿੱਖ ਵਿਅਕਤੀ ਨੂੰ ਬਿਨਾਂ ਕਿਸੇ ਕਾਰਨ ਦੇ ਮੁੱਕਾ ਮਾਰ ਕੇ ਮਾਰਨ ਵਾਲੇ ਵਿਅਕਤੀ ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਅਨੁਸਾਰ ਅਵਤਾਰ ਸਿੰਘ 23 ਜੂਨ ਨੂੰ ਆਪਣਾ ਕੰਮ ਖਤਮ ਕਰਕੇ ਘਰ ਨੂੰ ਜਾ ਰਿਹਾ ਸੀ। ਇਸ ਦੌਰਾਨ 28 ਸਾਲਾ ਕਲਾਉਡੀਓ ਕੈਂਪੋਸ ਨੇ ਸ਼ਹਿਰ ਦੇ ਕੇਂਦਰ ਦੇ ਟਿਬੇ ਸਟਰੀਟ ਇਲਾਕੇ ‘ਚ ਬਿਨਾਂ ਕਿਸੇ ਕਾਰਨ ਉਸ ‘ਤੇ ਹਮਲਾ ਕਰ ਦਿੱਤਾ। ਉਸਨੇ ਬਜ਼ੁਰਗ ਦੇ ਸਿਰ ‘ਤੇ ਮੁੱਕਾ ਮਾਰਿਆ, ਜਿਸ ਕਾਰਨ ਅਵਤਾਰ ਸਿੰਘ ਉਸੇ ਸਮੇਂ ਸੜਕ ‘ਤੇ ਬੇਹੋਸ਼ ਹੋ ਕੇ ਡਿੱਗ ਗਿਆ। ਹਮਲਾਵਰ ਉਸ ਨੂੰ ਉੱਥੇ ਹੀ ਛੱਡ ਕੇ ਚਲਾ ਗਿਆ। ਕਿਸੇ ਰਾਹਗੀਰ ਨੇ ਐਂਬੂਲੈਂਸ ਬੁਲ ਕੇ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ। ਅਵਤਾਰ ਸਿੰਘ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ। ਬ੍ਰੇਨ ਹੈਮਰੇਜ ਦੇ ਨਾਲ-ਨਾਲ ਗੱਲ੍ਹ, ਜਬਾੜੇ ਵਿਚ ਕਈ ਫਰੈਕਚਰ ਸਨ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਹਮਲਾਵਰ ਨੂੰ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।