Entertainment

Tanushree Dutta Accident : ਤਨੁਸ਼੍ਰੀ ਦੱਤਾ ਹੋਈ ਦੁਰਘਟਨਾ ਦਾ ਸ਼ਿਕਾਰ, ਉਜੈਨ ਆਉਂਦੇ ਸਮੇਂ ਫੇਲ੍ਹ ਹੋਈ ਕਾਰ ਦੀ ਬ੍ਰੇਕ

ਫਿਲਮ ਅਭਿਨੇਤਰੀ ਤਨੁਸ਼੍ਰੀ ਦੱਤਾ ਨੂੰ ਉਸ ਸਮੇਂ ਦੁਰਘਟਨਾ ਦਾ ਸਾਹਮਣਾ ਕਰਨਾ ਪਿਆ ਜਦੋਂ ਉਸ ਦੀ ਕਾਰ ਦੇ ਬ੍ਰੇਕ ਫੇਲ੍ਹ ਹੋ ਗਏ। ਉਹ ਉਜੈਨ ਜਾ ਰਹੀ ਸੀ। ਤਨੁਸ਼੍ਰੀ ਦੱਤਾ ਨੇ ਖੁਦ ਇੰਸਟਾਗ੍ਰਾਮ ‘ਤੇ ਆਪਣੀਆਂ ਤਸਵੀਰਾਂ ਪੋਸਟ ਕਰਕੇ ਸਾਰਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਉਸਨੇ ਇੱਕ ਵੀਡੀਓ ਵੀ ਪੋਸਟ ਕੀਤਾ ਹੈ, ਜਿਸ ਵਿੱਚ ਉਹ ਮਹਾਕਾਲ ਦੇ ਦਰਸ਼ਨ ਕਰਕੇ ਬਾਹਰ ਆ ਰਹੀ ਹੈ। ਤਨੁਸ਼੍ਰੀ ਨੇ ਆਪਣੀ ਪੋਸਟ ‘ਚ ਲਿਖਿਆ ਹੈ ਕਿ ਹਾਦਸੇ ਕਾਰਨ ਉਸ ਦੀ ਲੱਤ ‘ਚ ਕੁਝ ਟਾਂਕੇ ਲੱਗੇ ਹਨ। ਜੈ ਸ਼੍ਰੀ ਮਹਾਕਾਲ। ਉਸ ਨੇ ਵੀਡੀਓ ਦੇ ਨਾਲ ਲਿਖਿਆ ਕਿ ਇਹ ਮੇਰੀ ਜ਼ਿੰਦਗੀ ਦਾ ਪਹਿਲਾ ਹਾਦਸਾ ਸੀ, ਜਿਸ ਨੇ ਮੇਰੇ ਇਰਾਦੇ ਅਤੇ ਵਿਸ਼ਵਾਸ ਨੂੰ ਹੋਰ ਮਜ਼ਬੂਤ ​​ਕਰ ਦਿੱਤਾ ਹੈ।

Related posts

ਕੰਗਨਾ ਦਾ ਘਰ ਤੋੜਣ ਲਈ BMC ਨੇ ਮੰਗੀ ਕੋਰਟ ਤੋਂ ਇਜਾਜ਼ਤ

Gagan Oberoi

Porsche: High-tech-meets craftsmanship: how the limited-edition models of the 911 are created

Gagan Oberoi

Shilpa Shetty treats her taste buds to traditional South Indian thali delight

Gagan Oberoi

Leave a Comment