Entertainment

Tabu Birthday: ਅਜੇ ਦੇਵਗਨ ਦੀ ਵਜ੍ਹਾ ਨਾਲ ਕਾਲਜ ‘ਚ ਵੀ ਸਿੰਗਲ ਰਹੀ ਤੱਬੂ, ਇਸ ਕਾਰਨ ਨਹੀਂ ਬਣ ਸਕਿਆ ਕੋਈ BF

ਤੱਬੂ ਬਾਲੀਵੁੱਡ ਦੀਆਂ ਮਸ਼ਹੂਰ ਤੇ ਦਿੱਗਜ ਅਭਿਨੇਤਰੀਆਂ ‘ਚੋਂ ਇਕ ਹੈ। ਉਹ ਪਰਦੇ ‘ਤੇ ਆਪਣੀ ਵੱਖਰੀ ਅਦਾਕਾਰੀ ਤੇ ਕਿਰਦਾਰ ਲਈ ਜਾਣੀ ਜਾਂਦੀ ਹੈ। ਤੱਬੂ ਆਪਣੇ ਫਿਲਮੀ ਕਰੀਅਰ ‘ਚ ਹੁਣ ਤਕ ਵੱਖ-ਵੱਖ ਕਿਰਦਾਰਾਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੀ ਹੈ। ਤੱਬੂ ਦਾ ਜਨਮ 4 ਨਵੰਬਰ 1971 ਨੂੰ ਹੈਦਰਾਬਾਦੀ ਮੁਸਲਿਮ ਪਰਿਵਾਰ ਵਿਚ ਹੋਇਆ ਸੀ। ਉਸ ਦਾ ਅਸਲੀ ਨਾਂ ਤਬੱਸੁਮ ਫਾਤਿਮਾ ਹਾਸ਼ਮੀ ਹੈ ਪਰ ਫਿਲਮਾਂ ਵਿਚ ਆਉਣ ਤੋਂ ਬਾਅਦ ਉਸ ਨੇ ਆਪਣਾ ਨਾਂ ਬਦਲ ਕੇ ਤੱਬੂ ਰੱਖ ਲਿਆ।

ਤੱਬੂ ਦੇ ਮਾਤਾ-ਪਿਤਾ ਪ੍ਰੋਫੈਸਰ ਰਹਿ ਚੁੱਕੇ ਹਨ। ਉਸ ਨੇ ਆਪਣੀ ਸਕੂਲੀ ਪੜ੍ਹਾਈ ਹੈਦਰਾਬਾਦ ਤੋਂ ਕੀਤੀ। ਇਸ ਤੋਂ ਬਾਅਦ ਉਹ ਕਾਲਜ ਦੀ ਪੜ੍ਹਾਈ ਲਈ ਮੁੰਬਈ ਆ ਗਈ। ਕਾਲਜ ਦੇ ਦੋ ਸਾਲ ਬਾਅਦ ਤੱਬੂ ਨੇ ਅਦਾਕਾਰੀ ਦੀ ਦੁਨੀਆ ਵਿੱਚ ਆਉਣ ਦਾ ਫੈਸਲਾ ਕੀਤਾ। ਤੱਬੂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 1980 ‘ਚ ਆਈ ਫਿਲਮ ‘ਬਾਜ਼ਾਰ’ ਨਾਲ ਕੀਤੀ ਸੀ। ਇਸ ਫਿਲਮ ‘ਚ ਉਨ੍ਹਾਂ ਦੀ ਛੋਟੀ ਜਿਹੀ ਭੂਮਿਕਾ ਸੀ। ਇਸ ਤੋਂ ਬਾਅਦ ਉਹ ਫਿਲਮ ‘ਹਮ ਨੌਜਵਾਨ’ ‘ਚ ਨਜ਼ਰ ਆਈ। ਇਸ ਫਿਲਮ ‘ਚ ਉਸ ਨੇ ਦੇਵਾਨੰਦ ਦੀ ਭੈਣ ਦਾ ਕਿਰਦਾਰ ਨਿਭਾਇਆ ਸੀ।

ਲੀਡ ਅਦਾਕਾਰਾ ਵਜੋਂ ਤੱਬੂ ਦੀ ਫ਼ਿਲਮ ‘ਪ੍ਰੇਮ’ ਸੀ। ਇਹ ਫਿਲਮ ਸਾਲ 1995 ‘ਚ ਆਈ ਸੀ। ਇਸ ਫਿਲਮ ‘ਚ ਤੱਬੂ ਦੇ ਨਾਲ ਅਦਾਕਾਰ ਸੰਜੇ ਕਪੂਰ ਲੀਡ ‘ਚ ਸਨ ਪਰ ਇਸ ਫਿਲਮ ਨੂੰ ਬਣਾਉਣ ‘ਚ 8 ਸਾਲ ਲੱਗ ਗਏ। ਇਸ ਕਾਰਨ ਉਨ੍ਹਾਂ ਦੀ ਪਹਿਲੀ ਬਾਲੀਵੁੱਡ ਫਿਲਮ ‘ਪਹਿਲਾ ਪਹਿਲਾ ਪਿਆਰ’ ਬਣੀ, ਜਿਸ ‘ਚ ਅਦਾਕਾਰ ਰਿਸ਼ੀ ਕਪੂਰ ਮੁੱਖ ਭੂਮਿਕਾ ‘ਚ ਸਨ। ਇਸ ਤੋਂ ਬਾਅਦ ਤੱਬੂ ਨੇ ਐਕਟਿੰਗ ਦੀ ਦੁਨੀਆ ‘ਚ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

ਤੱਬੂ ਹੁਣ ਤਕ ਜੀਤ, ਮੈਚ, ਵਿਰਾਸਤ, ਚਾਂਦਨੀ ਬਾਰ, ਚੀਨੀ ਕਮ, ਹੈਦਰ, ਦ੍ਰਿਸ਼ਮ, ਅੰਧਾਧੁਨ ਅਤੇ ਦੇ ਦੇ ਪਿਆਰ ਦੇ ਸਮੇਤ ਕਈ ਫਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੀ ਹੈ। ਤੱਬੂ ਸਕ੍ਰੀਨ ‘ਤੇ ਆਪਣੀ ਵੱਖਰੀ ਅਦਾਕਾਰੀ ਨੂੰ ਲੈ ਕੇ ਹਮੇਸ਼ਾ ਸੁਰਖੀਆਂ ‘ਚ ਰਹਿੰਦੀ ਹੈ। ਉਸ ਨੇ ਫਿਲਮਾਂ ‘ਚ ਜਿੰਨੀ ਚੰਗੀ ਹੀਰੋਇਨ ਦਾ ਕਿਰਦਾਰ ਨਿਭਾਇਆ ਹੈ, ਓਨੀ ਹੀ ਵਧੀਆ ਤਰੀਕੇ ਨਾਲ ਫਿਲਮਾਂ ‘ਚ ਨਕਾਰਾਤਮਕ ਕਿਰਦਾਰ ਵੀ ਨਿਭਾਏ ਹਨ। ਤੱਬੂ ਨੇ ਕਈ ਫਿਲਮਾਂ ‘ਚ ਖਲਨਾਇਕ ਦੀ ਭੂਮਿਕਾ ਵੀ ਨਿਭਾਈ ਹੈ।

Related posts

ਕੰਗਣਾ ਦਾ ਪਾਸਪੋਰਟ ਰੀਨਿਊ ਕਰਨ ਤੋਂ ਪਾਸਪੋਰਟ ਅਥਾਰਿਟੀ ਵੱਲੋਂ ਇਨਕਾਰ

Gagan Oberoi

ਮਨੋਜ ਬਾਜਪਾਈ ਨੇ ਤੁੜਵਾਇਆ ਦਿਲਜੀਤ ਦੁਸਾਂਝ ਦਾ ਵਿਆਹ

Gagan Oberoi

ਅਦਾਕਾਰਾ ਸ਼ਹਿਨਾਜ਼ ਗਿੱਲ ਹਸਪਤਾਲ ਭਰਤੀ

Gagan Oberoi

Leave a Comment