Punjab

Sidhu MooseWala Shooters Encounter: ਪੁਲਿਸ ਨੇ ਅੰਮ੍ਰਿਤਸਰ ‘ਚ ਘੇਰੇ ਦੋਵੇਂ ਸ਼ਾਰਪ ਸ਼ੂਟਰ ਰੂਪਾ ਤੇ ਮਨਪ੍ਰੀਤ ਕੁੱਸਾ ਕੀਤੇ ਢੇਰ, 5 ਘੰਟੇ ਬਾਅਦ ਮੁਕਾਬਲਾ ਖਤਮ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਸਬੰਧਤ ਚਾਰ ਗੈਂਗਸਟਰਾਂ ਨੂੰ ਪੰਜਾਬ ਪੁਲਿਸ ਨੇ 5 ਘੰਟੇ ਦੇ ਮੁਕਾਬਲੇ ਤੋਂ ਬਾਅਦ ਢੇਰ ਕਰ ਦਿੱਤਾ। ਇਹ ਸਾਰੇ ਅਟਾਰੀ ਨੇੜੇ ਭਕਨਾ ਪਿੰਡ ਵਿੱਚ ਇੱਕ ਸੁੰਨਸਾਨ ਕੋਠੀ ਵਿੱਚ ਲੁਕੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿੱਚ ਸ਼ੂਟਰ ਮਨਪ੍ਰੀਤ ਸਿੰਘ ਕੁੱਸਾ ਅਤੇ ਜਗਰੂਪ ਸਿੰਘ ਉਰਫ਼ ਰੂਪਾ ਸ਼ਾਮਲ ਹਨ। ਪੁਲਿਸ ਨੇ ਇਸਦੀ ਅਧਿਕਾਰਤ ਪੁਸ਼ਟੀ ਕਰ ਦਿੱਤੀ ਹੈ।

ਦੋ ਹੀ ਸ਼ੂਟਰ ਗੈਂਗਸਟਰ ਸਨ, ਜਿਨ੍ਹਾਂ ਦੀ ਮੌਕੇ ‘ਤੇ ਮੌਤ ਹੋਈ : ਏਡੀਜੀਪੀ

ਇਸ ਮੌਕੇ ਘਟਨਾ ਵਾਲੀ ਸਥਾਨ ‘ਤੇ ਪੁੱਜੇ ਪੰਜਾਬ ਪੁਲਿਸ ਦੇ ਏਡੀਜੀਪੀ ਐਂਟੀ ਗੈਂਗਸਟਰ ਟਾਸਕ ਫੋਰਸ ਪ੍ਰਮੋਦ ਬਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਰੇ ਗਏ ਦੋਵੇਂ ਗੈਂਗਸਟਰ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਸ਼ਾਮਲ ਸਨ ਤੇ ਜਿਨ੍ਹਾਂ ਦੀ ਭਾਲ ਪੁਲਿਸ ਵੱਲੋਂ ਵੱਖ ਵੱਖ ਐੱਸਆਈਟੀ ਟੀਮਾਂ ਬਣਾ ਕੇ ਕੀਤੀ ਜਾ ਰਹੀ ਸੀ ਜਿੱਥੇ ਅੱਜ ਉਨ੍ਹਾਂ ਦੀ ਸ਼ਨਾਖਤ ਇਸ ਜਗ੍ਹਾ ਭਕਨਾ ਕਸਬਾ ਦੇ ਨਜ਼ਦੀਕ ਮਿਲੀ, ਜਿੱਥੇ ਸਵੇਰ ਤੋਂ ਹੀ ਪੁਲਿਸ ਕਰਮੀਆਂ ਦੀ ਵੱਡੀ ਪਾਰਟੀ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਇਸ ਘਰ ਨੂੰ ਘੇਰ ਲਿਆ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਸਮਰਪਣ ਕਰਨ ਲਈ ਕਿਹਾ ਤਾਂ ਗੈਂਗਸਟਰਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਤਾਂ ਪੁਲਿਸ ਨੇ ਜਵਾਬੀ ਕਾਰਵਾਈ ਦੌਰਾਨ ਗੋਲੀਆਂ ਚਲਾਈਆਂ। ਕਰੀਬ 5 ਘੰਟੇ ਇਹ ਮੁਕਾਬਲਾ ਚੱਲਣ ਉਪਰੰਤ ਦੋਵੇਂ ਗੈਂਗਸਟਰ ਮਾਰੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਹਵੇਲੀ ਵਿਚ ਹੋਰ ਕੋਈ ਵੀ ਵਿਅਕਤੀ ਨਹੀਂ ਸੀ। ਗੈਂਗਸਟਰਾਂ ਵੱਲੋਂ ਏਕੇ 47 ਰਾਈਫਲ ਨਾਲ ਉਸ ਨਾਲ ਮੁਕਾਬਲਾ ਕੀਤਾ ਜਿੱਥੇ ਪੁਲਿਸ ਦੀ ਜਵਾਬੀ ਫਾਇਰਿੰਗ ਵਿੱਚ ਇਹ ਦੋਵੇਂ ਗੈਂਗਸਟਰ ਮਾਰੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਘਰ ਦੇ ਮਾਲਕ ਬਲਵਿੰਦਰ ਸਿੰਘ ਤੇ ਉਸ ਦੇ ਪੁੱਤਰ ਸਤਨਾਮ ਸਿੰਘ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਗੈਂਗਸਟਰਾਂ ਦੇ ਸੰਪਰਕ ਵਿੱਚ ਕਿਵੇਂ ਆਏ ਤੇ ਕਿਸ ਤਰ੍ਹਾਂ ਇਸ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਪੁਲਿਸ ਦੇ ਵੀ ਜਵਾਨ ਜ਼ਖ਼ਮੀ ਹੋਏ ਹਨ ਤੇ ਇਕ ਏਬੀਪੀ ਨਿਊਜ਼ ਚੈਨਲ ਦਾ ਰਿਪੋਰਟਰ ਦੇ ਸਾਥੀ ਕੈਮਰਾਮੈਨ ਸਿਕੰਦਰ ਵੀ ਗੈਂਗਸਟਰਾਂ ਦੀ ਗੋਲੀ ਨਾਲ ਜ਼ਖ਼ਮੀ ਹੋਇਆ ਹੈ।

ਜ਼ਿਕਰਯੋਗ ਹੈ ਕਿ ਸਵੇਰੇ 11 ਵਜੇ ਦੇ ਕਰੀਬ ਸ਼ੁਰੂ ਹੋਏ ਮੁਕਾਬਲੇ ਦੌਰਾਨ ਦੋਵਾਂ ਪਾਸਿਆਂ ਤੋਂ ਭਾਰੀ ਗੋਲੀਬਾਰੀ ਹੋਈ। ਇਹ ਮੁਕਾਬਲਾ ਸ਼ਾਮ 4 ਵਜੇ ਦੇ ਕਰੀਬ ਸਮਾਪਤ ਹੋਇਆ। ਮੁਕਾਬਲੇ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਆ ਗਏ ਅਤੇ ਪਿੰਡ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ। ਇਸ ਮੁਕਾਬਲੇ ਵਿੱਚ ਤਿੰਨ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਦੂਜੇ ਪਾਸੇ ਡੀਜੀਪੀ ਗੌਰਵ ਯਾਦਵ ਮੌਕੇ ‘ਤੇ ਪਹੁੰਚ ਗਏ ਹਨ।

ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰਾਂ ਕੋਲ ਏ.ਕੇ.-47 ਵਰਗੇ ਆਧੁਨਿਕ ਹਥਿਆਰ ਹਨ, ਜਿਨ੍ਹਾਂ ਦੀ ਮਦਦ ਨਾਲ ਉਹ ਲਗਾਤਾਰ ਪੁਲਿਸ ਨੂੰ ਚੁਣੌਤੀ ਦੇ ਰਹੇ ਹਨ।। ਇੱਕ ਨਿੱਜੀ ਚੈਨਲ ਦੇ ਪੱਤਰਕਾਰ ਦੀ ਲੱਤ ‘ਤੇ ਗੋਲੀ ਦਾ ਸ਼ੱਰਾ ਲੱਗਾ ਹੈ,ਉਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।

ਗੈਂਗਸਟਰ ਲਗਾਤਾਰ ਕਰ ਰਹੇ ਹਨ ਫਾਇਰਿੰਗ , ਪੁਲਿਸ ਘਰ ਅੰਦਰ ਨਹੀਂ ਵੜ ਸਕੀ

ਗੈਂਗਸਟਰ ਮਨਪ੍ਰੀਤ ਸਿੰਘ ਕੁੱਸਾ ਅਤੇ ਜਗਰੂਪ ਸਿੰਘ ਉਰਫ਼ ਰੂਪਾ ਪਾਕਿਸਤਾਨੀ ਸਰਹੱਦ ਨੇੜੇ ਸੁੰਨਸਾਨ ਇਲਾਕੇ ਵਿੱਚ ਬਣੀ ਇੱਕ ਪੁਰਾਣੀ ਹਵੇਲੀ ਵਿੱਚ ਲੁਕੇ ਹੋਏ ਸਨ। ਗੈਂਗਸਟਰ ਇੱਥੇ ਭਾਰੀ ਮਾਤਰਾ ਵਿੱਚ ਹਥਿਆਰਾਂ ਸਮੇਤ ਲੁਕੇ ਹੋਏ ਹਨ। ਗੈਂਗਸਟਰ ਕੋਲ ਭਾਰੀ ਮਾਤਰਾ ‘ਚ ਗੋਲੀਆਂ ਅਤੇ ਹਥਿਆਰ ਹੋਣ ਕਾਰਨ ਹੁਣ ਬੁਲੇਟ ਪਰੂਫ ਗੱਡੀ ਸੱਦੀ ਗਈ ਹੈ।ਗੈਂਗਸਟਰਾਂ ਦੀ ਲਗਾਤਾਰ ਗੋਲੀਬਾਰੀ ਕਾਰਨ ਕਰੀਬ 5 ਘੰਟੇ ਤੱਕ ਮੁਕਾਬਲਾ ਜਾਰੀ ਹੈ। ਪੁਲਿਸ ਅਜੇ ਹਵੇਲੀ ‘ਚ ਦਾਖਲ ਨਹੀਂ ਹੋ ਸਕੀ। ਇਸ ਤੋਂ ਸਾਫ਼ ਹੈ ਕਿ ਇਹ ਗੈਂਗਸਟਰ ਇੱਥੇ ਭਾਰੀ ਮਾਤਰਾ ਵਿੱਚ ਹਥਿਆਰ ਲੈ ਕੇ ਲੁਕੇ ਹੋਏ ਹਨ।

ਸਤਨਾਮ ਸਿੰਘ ਦੀ ਹਵੇਲੀ ਵਿੱਚ ਅੱਜ ਸਵੇਰੇ ਪੁੱਜੇ ਸਨ ਗੈਂਗਸਟਰ

ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਅਤੇ ਗੈਂਗਸਟਰਾਂ ਵਿੱਚ ਭਕਨਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਚੱਲ ਰਹੇ ਮੁਕਾਬਲੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਭਕਨਾ ਦੇ ਨਿਵਾਸੀ ਬਲਵਿੰਦਰ ਸਿੰਘ ਬਿੱਲਾ ਦੋਧੀ ਦੇ ਪੁੱਤਰ ਸਤਨਾਮ ਸਿੰਘ ਉਮਰ 35 ਸਾਲ ਵੱਲੋਂ ਅੱਜ ਸਵੇਰੇ ਤੜਕੇ ਆਪਣੀ ਬਰੀਜ਼ਾ ਗੱਡੀ ‘ਤੇ ਸਵਾਰ ਹੋ ਕੇ ਸਤਨਾਮ ਸਿੰਘ ਵੱਲੋਂ ਦੋਵੇਂ ਗੈਂਗਸਟਰਾਂ ਨੂੰ ਇਸ ਹਵੇਲੀ ਵਿਚ ਲਿਆਂਦਾ ਗਿਆ ਸੀ। ਪਰਿਵਾਰ ਇਸ ਤੋਂ ਥੋੜ੍ਹੀ ਦੂਰੀ ਤੇ ਸਥਿਤ ਅੱਡਾ ਭਕਨਾ ਵਿਖੇ ਦੁੱਧ ਦਾ ਕੰਮ ਕਰਦੇ ਹੋਏ ਡੇਅਰੀ ਚਲਾ ਰਹੇ ਹਨ ਤੇ ਇਨ੍ਹਾਂ ਦਾ ਘਰ ਵੀ ਇੱਥੇ ਹੀ ਹੈ

ਪਤਾ ਲੱਗਾ ਹੈ ਕਿ ਹਵੇਲੀ ਵਾਲੇ ਸਥਾਨ ਜਿੱਥੇ ਮੁਕਾਬਲਾ ਚੱਲ ਰਿਹਾ ਹੈ ਇਹ ਹਵੇਲੀ ਤੇ ਜ਼ਮੀਨ ਇਨ੍ਹਾਂ ਕੁਝ ਸਮਾਂ ਪਹਿਲਾਂ ਹੀ ਖਰੀਦੀ ਹੈ ਤੇ ਜਿਸ ਵਿਚ ਕੋਈ ਵੀ ਪਰਿਵਾਰ ਦਾ ਮੈਂਬਰ ਨਹੀਂ ਰਹਿ ਰਿਹਾ । ਸਰਕਾਰੀ ਸੂਤਰਾਂ ਅਨੁਸਾਰ ਇਹ ਵੀ ਜਾਣਕਾਰੀ ਹਾਸਲ ਹੋਈ ਹੈ ਕਿ ਇਲਾਕੇ ਭਰ ਦੇ ਲੋਕ ਹੈਰਾਨੀ ਵਿਚ ਹਨ ਤੇ ਡਰ ਦਾ ਮਾਹੌਲ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਦੇ ਇਲਾਕੇ ਵਿੱਚ ਸਿੱਧੂ ਮੂਸੇਵਾਲਾ ਦੇ ਕਾਤਲ ਗੈਂਗਸਟਰ ਨੂੰ ਇਨ੍ਹਾਂ ਵੱਲੋਂ ਪਨਾਹ ਦਿੱਤੀ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਇੱਕ ਵੀਡੀਓ ਫੁਟੇਜ ਸਾਹਮਣੇ ਆਇਆ ਸੀ। ਇਸ ‘ਚ ਮੂਸੇਵਾਲਾ ਕਤਲਕਾਂਡ ‘ਚ ਸ਼ਾਮਲ ਸ਼ੂਟਰ ਮਨਪ੍ਰੀਤ ਕੁੱਸਾ ਉਰਫ ਮੰਨੂ ਅਤੇ ਜਗਰੂਪ ਰੂਪਾ ਨੂੰ ਚੋਰੀ ਦੇ ਬਾਈਕ ‘ਤੇ ਤਰਨਤਾਰਨ ਵੱਲ ਜਾਂਦੇ ਦੇਖਿਆ ਗਿਆ। ਸੀਸੀਟੀਵੀ ਫੁਟੇਜ ਮੋਗਾ ਸ਼ਹਿਰ ਦਾ 21 ਜੂਨ ਦੀ ਸੀ। ਇਸ ਤੋਂ ਸਾਬਤ ਹੁੰਦਾ ਹੈ ਕਿ ਮੂਸੇਵਾਲਾ ਕਤਲੇਆਮ ਤੋਂ 24 ਦਿਨ ਬਾਅਦ ਵੀ ਇਹ ਦੋਵੇਂ ਸ਼ੂਟਰ ਪੰਜਾਬ ਵਿੱਚ ਘੁੰਮ ਰਹੇ ਸਨ। ਗਾਇਕ ਸਿੱਧੂ ਮੂਸੇਵਾਲਾ ਦਾ ਕਤਲ 29 ਮਈ ਨੂੰ ਪਿੰਡ ਜਵਾਹਰਕੇ ਵਿੱਚ ਹੋਇਆ ਸੀ। ਉਦੋਂ ਤੋਂ ਹੀ ਪੁਲਿਸ ਨੇ ਇਨ੍ਹਾਂ ਦੋਵਾਂ ਗੈਂਗਸਟਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ।

Related posts

ਕੇਜਰੀਵਾਲ ਦਾ ਦਾਅਵਾ-ਪੰਜਾਬ ‘ਚ AAP ਦੀ ਸਰਕਾਰ ਬਣੀ ਤਾਂ ਦਫ਼ਤਰਾਂ ‘ਚ ਲੱਗੇਗੀ ਭਗਤ ਸਿੰਘ ਤੇ ਅੰਬੇਡਕਰ ਦੀ ਫੋਟੋ

Gagan Oberoi

Snowfall Warnings Issued for Eastern Ontario and Western Quebec

Gagan Oberoi

Powering the Holidays: BLUETTI Lights Up Christmas Spirit

Gagan Oberoi

Leave a Comment