Entertainment

Sidhu MooseWala New Song : ਮੌਤ ਤੋਂ ਪਹਿਲਾਂ ਕਈ ਗਾਣੇ ਰਿਕਾਰਡ ਕਰ ਗਿਆ ਸੀ ਮੂਸੇਵਾਲਾ, ਨਵੇਂ ਗਾਣਿਆਂ ਨੂੰ ਖ਼ੂਬ ਪਸੰਦ ਕਰ ਰਹੇ ਨੌਜਵਾਨ

ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਹੁਣ ਇਸ ਦੁਨੀਆ ‘ਚ ਨਹੀਂ ਹਨ। ਸਿੱਧੂ ਮੂਸੇਵਾਲਾ (Sidhu MooseWala Murder) ਦੀ 29 ਮਈ ਨੂੰ ਉਨ੍ਹਾਂ ਦੇ ਪਿੰਡ ਵਿਚ ਹੀ ਗੈਂਗਸਟਰਾਂ ਨੇ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਬੇਸ਼ੱਕ ਹੁਣ ਸਿੱਧੂ ਮੂਸੇਵਾਲਾ ਇਸ ਦੁਨੀਆ ‘ਚ ਨਹੀਂ ਹਨ ਪਰ ਉਹ ਆਪਣੀ ਆਵਾਜ਼ ਜ਼ਰੀਏ ਚਾਹੁਣ ਵਾਲਿਆਂ ਵਿਚਕਾਰ ਜ਼ਿੰਦਾ ਹਨ।

ਅਜਿਹੇ ਵਿਚ ਸਿੱਧੂ ਮੂਸੇਵਾਲਾ (Sidhu MooseWala) ਦਾ ਨਵਾਂ ਗਾਣਾ ਰਿਲੀਜ਼ ਹੋਈ ਹੈ। ਮੂਸੇਵਾਲਾ ਦੇ ਨਵੇਂ ਗਾਣੇ ਦਾ ਸਿਰਲੇਖ ਵਾਰ (Vaar) ਹੈ ਜਿਸ ਨੂੰ ਯੂ-ਟਿਊਬ (YouTube) ‘ਤੇ ਰਿਲੀਜ਼ ਕੀਤਾ ਗਿਆ ਹੈ। ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ਵਾਰ ਉਨ੍ਹਾਂ ਦਾ ਅਧਿਕਾਰਤ ਯੂਟਿਊਬ ਚੈਨਲ ‘ਤੇ ਦੇਖਿਆ ਜਾ ਸਕਦਾ ਹੈ। ਗਾਣੇ ਨੂੰ ਸਿੱਧੂ ਦੇ ਫੈਨਜ਼ ਖੂਬ ਪਸੰਦ ਕਰ ਰਹੇ ਹਨ। ਇਕ ਘੰਟੇ ਦੇ ਅੰਦਰ ਹੀ ਗਾਣੇ ਨੂੰ 2 ਮਿਲੀਅਨ ਲੋਕ ਦੇਖ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਮਰਡਰ ਤੋਂ ਬਾਅਦ ਉਨ੍ਹਾਂ ਦਾ ਇਹ ਦੂਸਰਾ ਗਾਣਾ ਹੈ। ਇਸ ਤੋਂ ਪਹਿਲਾਂ ਸਿੱਧੂ ਦਾ ਐੱਸਵਾਈਐੱਲ (SYL Song) ਗਾਣਾ ਰਿਲੀਜ਼ ਕੀਤਾ ਗਿਆ ਸੀ। ਹਾਲਾਂਕਿ ਐੱਸਵਾਈਐੱਲ ਗਾਣੇ ‘ਤੇ ਕੇਂਦਰ ਸਰਕਾਰ ਵੱਲੋਂ ਰੋਕ ਲਗਾ ਦਿੱਤੀ ਗਈ ਸੀ ਕਿਉਂਕਿ SYL ਗਾਣਾ ਸਤਲੁਜ ਯਮੁਨਾ ਲਿੰਕ ‘ਤੇ ਬਣਾਇਆ ਗਿਆ ਸੀ। ਐੱਸਵਾਈਐੱਲ ਪੰਜਾਬ ਅਤੇ ਹਰਿਆਣਾ ਦੋਵਾਂ ਸੂਬਿਆਂ ਵਿਚਕਾਰ ਵੱਡਾ ਮੁੱਦਾ ਹੈ, ਇਸ ਵਜ੍ਹਾ ਨਾਲ ਇਸ ਗਾਣੇ ਨੂੰ ਯੂ-ਟਿਊਬ ਤੋਂ ਹਟਾ ਦਿੱਤਾ ਗਿਆ ਸੀ।

ਮੌਤ ਤੋਂ ਪਹਿਲਾਂ ਗਾਣੇ ਕੀਤੇ ਸੀ ਰਿਕਾਰਡ

28 ਸਾਲ ਦੇ ਪੰਜਾਬ ਦੇ ਸੁਪਰਸਟਾਰ ਸਿੰਗਰ ਸਿੱਧੂ ਮੂਸੇਵਾਲਾ ਬੇਸ਼ੱਕ ਹੀ ਹੁਣ ਇਸ ਦੁਨੀਆ ਤੋਂ ਚਲੇ ਗਏ ਹੋਣ, ਪਰ ਉਨ੍ਹਾਂ ਦੇ ਚਾਹੁਣ ਵਾਲੇ ਅੱਜ ਵੀ ਉਨ੍ਹਾਂ ਦੇ ਗੀਤਾਂ ਨੂੰ ਸੁਣ ਕੇ ਉਨ੍ਹਾਂ ਨੂੰ ਯਾਦ ਕਰਦੇ ਹਨ। ਉੱਥੇ ਹੀ ਸਿੱਧੂ ਨੇ ਆਪਣੀ ਮੌਤ ਤੋਂ ਪਹਿਲਾਂ ਕੁਝ ਗਾਣੇ ਰਿਕਾਰਡ ਵੀ ਕੀਤੇ ਸੀ, ਜੋ ਹੁਣ ਰਿਲੀਜ਼ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੇ ਫੈਨਜ਼ ਦਾ ਇਹ ਵੀ ਕਹਿਣਾ ਹੈ ਕਿ ਸਿੱਧੂ ਨੇ ਕਰੀਬ 30 ਤੋਂ 40 ਗੀਤ ਮੌਤ ਤੋਂ ਪਹਿਲਾਂ ਹੀ ਰਿਕਾਰਡ ਕਰ ਦਿੱਤੇ ਸੀ।

ਲਾਰੈਂਸ ਗੈਂਗ ਨੇ ਲਈ ਸੀ ਹੱਤਿਆ ਦੀ ਜ਼ਿੰਮੇਵਾਰੀ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਹੱਤਿਆ ਕੀਤੀ ਗਈ ਸੀ। ਉਨ੍ਹਾਂ ਦੀ ਹੱਤਿਆ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਗੋਲਡੀ ਬਰਾੜ ਨੇ ਲਈ ਸੀ। ਪੰਜਾਬ ਦੇ ਮਾਨਸਾ ਦੇ ਪਿੰਡ ਜਵਾਹਰਕੇ ਨੇੜੇ ਸਿੱਧੂ ‘ਤੇ ਸ਼ੂਟਰਾਂ ਨੇ ਗੋਲ਼ੀਆਂ ਚਲਾਈਆਂ। ਦੋ ਕਾਰਾਂ ‘ਚ ਆਏ ਬਦਮਾਸ਼ਾਂ ਨੇ ਸਿੱਧੂ ਮੂਸੇਵਾਲਾ ‘ਤੇ 35-40 ਰਾਊਂਡ ਫਾਇਰ ਕੀਤੇ। ਉਸ ਸਮੇਂ ਸਿੱਧੂ ਮੂਸੇਵਾਲਾ ਆਪਣੀ ਥਾਰ ‘ਤੇ ਸਵਾਰ ਸੀ। ਬਦਮਾਸ਼ਾਂ ਨੇ ਉਨ੍ਹਾਂ ‘ਤੇ ਗੋਲ਼ੀਆਂ ਚਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।

Related posts

Canada Faces Recession Threat Under Potential Trump Second Term, Canadian Economists Warn

Gagan Oberoi

Aishwarya Rai : ਲਗਜ਼ਰੀ ਲਾਈਫ ਤੋਂ ਲੈ ਕੇ ਆਲੀਸ਼ਾਨ ਘਰ ਤਕ ਅਰਬਾਂ ਦੀ ਮਾਲਕਣ ਹੈ ਬੱਚਨ ਪਰਿਵਾਰ ਦੀ ਨੂੰਹ

Gagan Oberoi

Punjabi Powerhouse Trio, The Landers, to Headline Osler Foundation’s Holi Gala

Gagan Oberoi

Leave a Comment