Punjab

SHO ਦਾ ਹੱਥ ਵੱਢੇ ਜਾਣ ਦੀ ਖ਼ਬਰ ਝੂਠੀ, ਪਟਿਆਲਾ ‘ਚ ਹਿੰਸਕ ਝੜਪ ਤੋਂ ਬਾਅਦ ਡੀਸੀ ਨੇ ਸਾਰੀਆਂ ਧਿਰਾਂ ਨੂੰ ਕੀਤੀ ਇਹ ਅਪੀਲ

ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਹੈ ਕਿ ਸ਼ਾਂਤੀ ਅਤੇ ਸਦਭਾਵਨਾ ਸਾਡੇ ਸਾਰੇ ਧਰਮਾਂ ਦਾ ਧੁਰਾ ਹੋਣ ਦੇ ਨਾਲ ਨਾਲ ਸਾਡੇ ਧਰਮਾਂ ਦੇ ਮੂਲ ਸਿਧਾਂਤਾਂ ਦਾ ਕੇਂਦਰ ਵੀ ਹੈ। ਉਹਨਾਂ ਸਾਰੀਆਂ ਧਿਰਾਂ ਨੂੰ ਆਪਸੀ ਭਾਈਚਾਰਾ ਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਝਗੜਾ ਜਾਂ ਗਲਤਫਹਿਮੀ ਹੈ ਤਾਂ ਵੀ ਗੱਲਬਾਤ ਰਾਹੀਂ ਹੱਲ ਕਰਨਾ ਜ਼ਰੂਰੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਐੱਸਐੱਚਓ ਦਾ ਹੱਥ ਵੱਢੇ ਜਾਣ ਦੀ ਖ਼ਬਰ ਬਿਲਕੁਲ ਝੂਠੀ ਹੈ।

ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵਲੋਂ ਪੰਜਾਬ ਦੇ ਸਮੂਹ ਵੀਰਾਂ-ਭੈਣਾਂ ਨੂੰ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕਰਦਿਆਂ ਦੱਸਿਆ ਕਿ ਮੌਜੂਦਾ ਸਥਿਤੀ ਕਾਬੂ ਹੇਠ ਹੈ ਅਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਡੀਸੀ ਨੇ ਕਿਹਾ ਕਿ ਜ਼ਿਲਾ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਸ਼ਾਂਤੀ ਅਤੇ ਸਦਭਾਵਨਾ ਨੂੰ ਯਕੀਨੀ ਬਣਾਉਣ ਲਈ ਸਾਰੇ ਉਪਾਅ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਮੁੜ ਅਪੀਲ ਕੀਤੀ ਕਿ ਲੋਕ ਬੇਬੁਨਿਆਦ ਖ਼ਬਰਾਂ ਜਾ ਗ਼ਲਤ ਜਾਣਕਾਰੀ ਸੋਸ਼ਲ ਮੀਡੀਆ ‘ਤੇ ਅੱਗੇ ਨਾ ਫੈਲਾਉਣ।

Related posts

ਪੰਜਾਬ ‘ਚ ਅੱਜ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਨਹੀਂ ਲੱਗੇਗੀ ਵੈਕਸੀਨ

Gagan Oberoi

Salman Khan hosts intimate birthday celebrations

Gagan Oberoi

ਆਪ ਨੇ ਅਮਿਤ ਪਾਲੇਕਰ ਨੂੰ ਗੋਆ ਵਿਚ ਬਣਾਇਆ ਮੁੱਖ ਮੰਤਰੀ ਚੇਹਰਾ

Gagan Oberoi

Leave a Comment