International

Salman Rushdie: ਹਮਲੇ ਤੋਂ ਬਾਅਦ ਸਲਮਾਨ ਰਸ਼ਦੀ ਦੀ ਇੱਕ ਅੱਖ ਗੁਆਚ ਗਈ, ਏਜੰਟ ਨੇ ਪੁਸ਼ਟੀ ਕੀਤੀ

ਅਗਸਤ ਵਿੱਚ ਨਿਊਯਾਰਕ ਵਿੱਚ ਇੱਕ ਸਾਹਿਤਕ ਸਮਾਗਮ ਵਿੱਚ ਜ਼ਖ਼ਮੀ ਹੋਏ ਸਲਮਾਨ ਰਸ਼ਦੀ ਦੀ ਇੱਕ ਅੱਖ ਦੀ ਰੋਸ਼ਨੀ ਚਲੀ ਗਈ ਅਤੇ ਇੱਕ ਹੱਥ ਨੇ ਕੰਮ ਕਰਨਾ ਬੰਦ ਕਰ ਦਿੱਤਾ। ਕਰੀਬ ਦੋ ਮਹੀਨੇ ਪਹਿਲਾਂ ਸਲਮਾਨ ਰਸ਼ਦੀ ‘ਤੇ ਹੋਏ ਹਮਲੇ ਤੋਂ ਬਾਅਦ ਉਹ ਕਿਸ ਹੱਦ ਤੱਕ ਜ਼ਖਮੀ ਹੋਇਆ ਸੀ, ਇਸ ਬਾਰੇ ਉਨ੍ਹਾਂ ਦੇ ਏਜੰਟ ਨੇ ਜਾਣਕਾਰੀ ਦਿੱਤੀ ਹੈ। ਸਲਮਾਨ ਰਸ਼ਦੀ ਦੇ ਏਜੰਟ ਐਂਡਰਿਊ ਵਿਲੀ ਨੇ ਸਪੈਨਿਸ਼ ਅਖਬਾਰ ਏਲ ਪੇਸ ਨੂੰ ਦਿੱਤੇ ਇੰਟਰਵਿਊ ਵਿੱਚ ਰਸ਼ਦੀ ‘ਤੇ ਹਮਲੇ ਅਤੇ ਸੱਟ ਬਾਰੇ ਜਾਣਕਾਰੀ ਦਿੱਤੀ।

ਵਾਈਲੀ ਨੇ ਸਲਮਾਨ ਰਸ਼ਦੀ ਦੇ ਜ਼ਖਮਾਂ ਨੂੰ ਡੂੰਘਾ ਦੱਸਿਆ ਅਤੇ ਕਿਹਾ ਕਿ ਉਸ ਦੀ ਇਕ ਅੱਖ ਦੀ ਨਜ਼ਰ ਚਲੀ ਗਈ। ਉਨ੍ਹਾਂ ਦੱਸਿਆ ਕਿ ਲੇਖਕ ਦੀ ਗਰਦਨ ’ਤੇ ਤਿੰਨ ਗੰਭੀਰ ਜ਼ਖ਼ਮ ਸਨ। ਇਸ ਦੇ ਨਾਲ ਹੀ ਉਨ੍ਹਾਂ ਦੇ ਇੱਕ ਹੱਥ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਹਮਲੇ ‘ਚ ਉਸ ਹੱਥ ਦੀਆਂ ਨਸਾਂ ਕੱਟੀਆਂ ਗਈਆਂ, ਜਿਸ ਕਾਰਨ ਇਕ ਹੱਥ ਕੰਮ ਨਹੀਂ ਕਰ ਰਿਹਾ। ਇਸ ਤੋਂ ਇਲਾਵਾ ਸਲਮਾਨ ਰਸ਼ਦੀ ਦੀ ਛਾਤੀ ਅਤੇ ਧੜ ‘ਤੇ ਕਰੀਬ 15 ਥਾਵਾਂ ‘ਤੇ ਜ਼ਖ਼ਮ ਹਨ।

ਹਾਲਾਂਕਿ, ਏਜੰਟ ਨੇ ਇਸ ਗੱਲ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਸਲਮਾਨ ਰਸ਼ਦੀ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਹਸਪਤਾਲ ਵਿੱਚ ਦਾਖਲ ਸਨ। ਦੱਸ ਦਈਏ ਕਿ ਅਗਸਤ ‘ਚ ਸਲਮਾਨ ਰਸ਼ਦੀ ‘ਤੇ ਇਕ ਸਾਹਿਤਕ ਸਮਾਗਮ ਦੌਰਾਨ ਹਮਲਾ ਹੋਇਆ ਸੀ, ਜਿਸ ‘ਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਉਸ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਹਮਲੇ ਦੌਰਾਨ ਉਸ ਦੇ ਹੱਥ, ਛਾਤੀ ਅਤੇ ਅੱਖ ‘ਤੇ ਗੰਭੀਰ ਸੱਟਾਂ ਲੱਗੀਆਂ ਹਨ।

Related posts

Iran Hijab Row: ਈਰਾਨ ‘ਚ ਹਿਜਾਬ ਵਿਵਾਦ ਗਰਮਾਇਆ, ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹਿੰਸਕ ਝੜਪਾਂ ‘ਚ 19 ਲੋਕਾਂ ਦੀ ਮੌਤ

Gagan Oberoi

‘ਨਾਟੋ’ ਏਸ਼ੀਆ ਵਿੱਚ ਅਰਾਜਕਤਾ ਨਾ ਪੈਦਾ ਕਰੇ: ਚੀਨ

Gagan Oberoi

New York Firing: ਨਿਊਯਾਰਕ ਦੇ ਬਫੇਲੋ ਸੁਪਰਮਾਰਕੀਟ ‘ਚ ਗੋਲੀਬਾਰੀ, 10 ਲੋਕਾਂ ਦੀ ਮੌਤ

Gagan Oberoi

Leave a Comment