Punjab

Punjab Election 2022 Voting : ਪੰਜਾਬ ‘ਚ 5 ਵਜੇ ਤਕ 62.0% ਪੋਲਿੰਗ, ਕਾਂਗਰਸੀ ਤੇ ਅਕਾਲੀ ਵਰਕਰ ਭਿੜੇ, ਚੱਲੀਆਂ ਗੋਲ਼ੀਆਂ

ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਚੱਲ ਰਹੀ ਹੈ ਅਤੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਪੰਜਾਬ ‘ਚ ਹੁਣ ਤਕ 54 ਫੀਸਦੀ ਤੋਂ ਉਪਰ ਮਤਦਾਨ ਹੋ ਚੁੱਕਿਆ ਹੈ। ਫ਼ਾਜ਼ਿਲਕਾ ਜ਼ਿਲ੍ਹੇ ‘ਚ ਸਭ ਤੋਂ ਜ਼ਿਆਦਾ 56.97 ਫ਼ੀਸਦ ਤੇ ਮੋਹਾਲੀ ‘ਚ ਸਭ ਤੋ ਘੱਟ 42.2 ਫੀਸਦੀ ਵੋਟ ਪੋਲ ਹੋਈ ਹੈ। ਪੋਲਿੰਗ ਸਟੇਸ਼ਨਾਂ ‘ਤੇ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਕੁਝ ਥਾਵਾਂ ਤੋਂ ਈਵੀਐਮ ਵਿੱਚ ਗੜਬੜੀ ਕਾਰਨ ਪੋਲਿੰਗ ਦੇਰੀ ਨਾਲ ਸ਼ੁਰੂ ਹੋਣ ਦੀਆਂ ਖ਼ਬਰਾਂ ਵੀ ਆਈਆਂ ਹਨ।

ਸੂਬੇ ‘ਚ ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋ ਗਈ। ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਲਈ ਅੱਜ ਇੱਕੋ ਪੜਾਅ ਵਿੱਚ ਵੋਟਾਂ ਪੈਣਗੀਆਂ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਸੂਬੇ ਦੇ 2.14 ਕਰੋੜ ਵੋਟਰ ਕੁੱਲ 1304 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਮਤਦਾਨ ਲਈ ਮੁਲਾਜ਼ਮਾਂ ਦੀਆਂ ਟੀਮਾਂ ਸਵੇਰੇ ਹੀ ਬੂਥਾਂ ‘ਤੇ ਪਹੁੰਚ ਗਈਆਂ ਅਤੇ ਸੂਬੇ ਭਰ ‘ਚ ਵੋਟਿੰਗ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੁਲਿਸ ਅਤੇ ਨੀਮ ਫ਼ੌਜੀ ਬਲਾਂ ਦੇ ਜਵਾਨਾਂ ਨੇ ਬੂਥਾਂ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ‘ਚ ਮੋਰਚਾ ਸੰਭਾਲ ਲਿਆ ਹੈ।

PUNJAB

Total Votes : 21499804

Votes Polled : 13325283

Vote Polled(%) : 62.0

District – Ludhiana

Total Votes : 2693131

Votes Polled : 1541063

Vote Polled(%) : 57.2

Voter Turnout till 5 pm

Adampur—-56.9%

alandhar Cantt—54.5%

Jalandhar Central-48.9%

Jalandhar North—55%

Jalandhar West—50.7%

Kartarpur—55.2%

Nakodar—53.8%

Phillaur—54.4%

Shahkot-57.8%

Cumulative 54.2 %

Ajnala 68, Amritsar Central 45, east 54, North 47, South 42, west 48, Attri 53,BabaBakla 58, Jandiala 64, Majitha 62Rajashasi 57= average 55

2.55 PM : ਸਮਾਣਾ ਵਿਧਾਨ ਸਭਾ ਹਲਕੇ ‘ਚ 175 ਨੰਬਰ ਬੂਥ ‘ਤੇ ਦਰਵਾਜ਼ਾ ਬੰਦ ਕਰਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਮਾਮਲੇ ਦੀ ਸੂਚਨਾ ਮਿਲਦੇ ਹੀ ਚੋਣ ਆਬਜ਼ਰਵਰ ਮੌਕੇ ‘ਤੇ ਪਹੁੰਚ ਗਏ।

2.15 PM : ਭੁੱਲਥ ਵਿਧਾਨ ਸਭਾ ਹਲਕੇ ‘ਚ ਇੱਕ ਲਾੜਾ ਵਿਆਹ ਲਈ ਰਵਾਨਾ ਹੋਣ ਤੋਂ ਪਹਿਲਾਂ ਆਪਣੀ ਵੋਟ ਪਾਈ। ਲਾੜੇ ਨੇ ਇਲਾਕੇ ਦੇ ਬੂਥ ਨੰਬਰ 159 ‘ਤੇ ਵੋਟ ਪਾਉਣ ਤੋਂ ਬਾਅਦ ਫੋਟੋਆਂ ਖਿਚਵਾਈਆਂ।

2.04 PM: ਹਲਕਾ ਬਰਨਾਲਾ ਦੇ ਪਿੰਡ ਧਨੌਲਾ ਖੁਰਦ ਦੇ ਬੂਥ ਨੰਬਰ 159 ਦੀ ਈਵੀਐਮ ਖਰਾਬ ਹੋਣ ਕਾਰਨ ਵੋਟਰ ਪਰੇਸ਼ਾਨ ਹੋਏ।

1.15 PM : ਬਠਿੰਡਾ ਦੀ ਅਮਰਪੁਰਾ ਬਸਤੀ ‘ਚ ਕਾਂਗਰਸੀ ਵਰਕਰਾਂ ਤੇ ਅਕਾਲੀਆਂ ਵਿਚਾਲੇ ਝੜਪ ਹੋ ਗਈ। ਅਕਾਲੀਆਂ ਦਾ ਇਲਜ਼ਾਮ ਹੈ ਕਿ ਕਾਂਗਰਸੀ ਉੱਥੇ ਹੀ ਵੋਟਰਾਂ ‘ਚ ਪੈਸੇ ਵੰਡ ਰਹੇ ਸਨ ਤੇ ਜਦੋਂ ਉਹ ਰੁਕੇ ਤਾਂ ਉਨ੍ਹਾਂ ਨੇ ਹਮਲਾ ਕਰਦੇ ਹੋਏ ਗੋਲ਼ੀਆਂ ਚਲਾ ਦਿੱਤੀਆਂ। ਦੋਵਾਂ ਧਿਰਾਂ ਦੇ ਟਕਰਾਅ ‘ਚ ਇਕ ਕਾਰ ਵੀ ਨੁਕਸਾਨੀ ਗਈ। ਅਮਰਪੁਰਾ ਬਸਤੀ ‘ਚ ਬੂਥ ’ਤੇ ਤਾਇਨਾਤ ਅਕਾਲੀ ਆਗੂ ਅਵਤਾਰ ਸਿੰਘ ਨੇ ਦੱਸਿਆ ਕਿ ਇੱਥੇ ਕਾਂਗਰਸ ਦੇ 20 ਤੋਂ 25 ਵਿਅਕਤੀ ਪੈਸੇ ਵੰਡਣ ਆਏ ਸਨ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਨੇ ਆਪਣੀ ਕਾਰ ਵਿਚੋਂ ਹਥਿਆਰ ਕੱਢ ਕੇ ਗੋਲ਼ੀਆਂ ਚਲਾ ਦਿੱਤੀਆਂ। ਇੱਥੋਂ ਤਕ ਕਿ ਉਸ ਨਾਲ ਕੁੱਟਮਾਰ ਕਰਨ ਦੀ ਕੋਸ਼ਿਸ਼ ਵੀ ਕੀਤੀ ਤੇ ਕਾਰ ਭੰਨ ਦਿੱਤੀ। ਹਮਲਾਵਰ ਦੋ ਹੋਰ ਵਾਹਨਾਂ ਨੂੰ ਭੰਨਣਾ ਹੁੰਦੇ ਸਨ ਪਰ ਉਨ੍ਹਾਂ ਨੂੰ ਉਥੋਂ ਕੱਢ ਦਿੱਤਾ ਗਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਅਕਾਲੀ ਦਲ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਵੀ ਮੌਕੇ ‘ਤੇ ਪਹੁੰਚ ਗਏ। ਫਿਲਹਾਲ ਵੱਡੀ ਗਿਣਤੀ ‘ਚ ਪੁਲਿਸ ਫੋਰਸ ਤਾਇਨਾਤ ਹੈ। ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।

1.11 PM : ਪੰਜਾਬ ‘ਚ ਹੁਣ ਤਕ ਲਗਪਗ 28 ਫੀਸਦੀ ਪੋਲਿੰਗ ਹੋਣ ਹੋਈ ਹੈ। ਉਂਝ ਸੂਬਾਈ ਚੋਣ ਦਫ਼ਤਰ ਦੀ ਸਾਈਟ ‘ਤੇ ਇਸ ਸਬੰਧੀ ਡਾਟਾ ਅਪਡੇਟ ਨਹੀਂ ਕੀਤਾ ਜਾ ਰਿਹਾ ਹੈ।

12.25 PM: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਕਾਲੀ-ਬਸਪਾ ਗਠਜੋੜ ਵੱਡੀ ਜਿੱਤ ਦਰਜ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਬਣੇਗੀ। ਪੰਜਾਬ ਵਿੱਚ ਮੁੜ ਸਰਕਾਰ ਦੀ ਲੋੜ ਹੈ ਕਿਉਂਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ, ਕਾਂਗਰਸ ਅਤੇ ਆਮ ਆਦਮੀ ਪਾਰਟੀ ਸਥਿਰ ਸਰਕਾਰ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਚੰਨੀ ਆਪਣੀ ਕੁਰਸੀ ਲਈ ਲੜ ਰਹੇ ਹਨ ਜਦਕਿ ਆਮ ਆਦਮੀ ਪਾਰਟੀ ਆਪਣੇ ਵਿਧਾਇਕਾਂ ਨੂੰ ਵੀ ਨਹੀਂ ਸੰਭਾਲ ਸਕਦੀ।

12.22 PM : ਸੰਗਰੂਰ ਦੇ ਬਾਦਸ਼ਾਹਪੁਰ ‘ਚ ਦੋ ਈਵੀਐਮ ਖ਼ਰਾਬੀ, ਦੋ ਘੰਟੇ ਵੋਟਿੰਗ ਪ੍ਰਭਾਵਿਤ : ਜ਼ਿਲ੍ਹਾ ਸੰਗਰੂਰ ਦੇ ਸ਼ੇਰਪੁਰ ਖੇਤਰ ਦੇ ਪਿੰਡ ਬਾਦਸ਼ਾਹਪੁਰ ਦੇ ਪੋਲਿੰਗ ਸਟੇਸ਼ਨ 176, 177 ‘ਚ ਕਰੀਬ ਦੋ ਈਵੀਐਮ ਮਸ਼ੀਨਾਂ ਖ਼ਰਾਬ ਹੋਣ ਕਾਰਨ ਰੁਕ ਗਈਆਂ। ਪ੍ਰੋਵੀਜ਼ਨਿੰਗ ਅਫ਼ਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਦੋ ਈਵੀਐਮ ਮਸ਼ੀਨਾਂ ‘ਚ ਅਚਾਨਕ 9:15 ਵਜੇ ਐਰਰ ਆਉਣ ਲੱਗੀ, ਜਿਸ ਦੀ ਸੂਚਨਾ ਤੁਰੰਤ ਰਿਟਰਨਿੰਗ ਅਫ਼ਸਰ ਨੂੰ ਦਿੱਤੀ ਗਈ। ਕਰੀਬ ਡੇਢ ਘੰਟੇ ਬਾਅਦ ਨਵੀਂ ਮਸ਼ੀਨ ਉਪਲਬਧ ਕਰਵਾਈ ਗਈ, ਜਿਸ ਤੋਂ ਬਾਅਦ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋ ਗਿਆ।

12.15 PM : ਪਠਾਨਕੋਟ ‘ਚ ਕਾਂਗਰਸੀ ਕੌਂਸਲਰ ਦੇ ਪਤੀ ‘ਤੇ ਭਾਜਪਾ ਵਰਕਰਾਂ ਨੇ ਜਾਅਲੀ ਵੋਟਾਂ ਪਾਉਣ ਦਾ ਦੋਸ਼ ਲਗਾਇਆ। ਦੋ ਧੜਿਆਂ ਵਿਚਕਾਰ ਤਕਰਾਰ ਤੇ ਝੜੱਪ ਤੋਂ ਬਾਅਦ ਬੀਐਸਐਫ ਜਵਾਨਾਂ ਨੇ ਹਲਕਾ ਲਾਠੀਚਾਰਜ ਕੀਤਾ।

12.10 PM: ਅੰਮ੍ਰਿਤਸਰ ਪੂਰਬੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਦੇ ਬੂਥ ਨੰਬਰ 37 ‘ਤੇ ਆਪਣੀ ਵੋਟ ਪਾਈ। ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਦੀ ਸੋਚ ਵਿਕਾਸ ਦੀ ਹੈ, ਇਸ ਲਈ ਉਨ੍ਹਾਂ ਦੀ ਪਹਿਲ ਵੀ ਪੂਰਬੀ, ਮਜੀਠਾ ਤੇ ਪੰਜਾਬ ਦੇ ਵਿਕਾਸ ਲਈ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਪੂਰਬੀ ਹਲਕੇ ਤੋਂ ਭਾਰੀ ਵੋਟਾਂ ਨਾਲ ਜਿੱਤਣਗੇ ਅਤੇ ਉਨ੍ਹਾਂ ਦੀ ਪਤਨੀ ਗੁਣੀਵ ਕੌਰ ਮਜੀਠਾ ਤੋਂ ਜਿੱਤਣਗੇ।

11.31 AM : ਚੋਣ ਅਬਜ਼ਰਵਰ ਨੇ ਫਿਲਮ ਅਭਿਨੇਤਾ ਸੋਨੂੰ ਸੂਦ ਨੂੰ ਬਾਹਰ ਜਾਂਦੇ ਸਮੇਂ ਰੋਕ ਲਿਆ। ਕਾਰ ਜ਼ਬਤ ਕਰ ਕੇ ਸੋਨੂੰ ਸੂਦ ਨੂੰ ਕਿਸੇ ਹੋਰ ਗੱਡੀ ਵਿਚ ਘਰ ਭੇਜ ਦਿੱਤਾ ਗਿਆ ਤੇ ਘਰ ਰਹਿਣ ਦੀ ਹਦਾਇਤ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪੋਲਿੰਗ ਏਜੰਟ ਦੀਦਾਰ ਸਿੰਘ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਕਿ ਸੋਨੂੰ ਸੂਦ ਵੋਟਰਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸ ਤੋਂ ਬਾਅਦ ਚੋਣ ਅਬਜ਼ਰਵਰ ਦੀ ਟੀਮ ਨੇ ਸੋਨੂੰ ਸੂਦ ਦਾ ਪਿੱਛਾ ਕੀਤਾ ਅਤੇ ਦੋਸ਼ ਸਹੀ ਪਾਏ ਜਾਣ ‘ਤੇ ਉਸ ਖਿਲਾਫ ਕਾਰਵਾਈ ਕੀਤੀ।

11.22 AM: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਲੰਬੀ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।

11.03 AM: ਗੁਰਦਾਸਪੁਰ ਜ਼ਿਲ੍ਹੇ ‘ਚ ਹੁਣ ਤਕ ਦਾ ਪੋਲਿੰਗ ਫ਼ੀਸਦ

ਗੁਰਦਾਸਪੁਰ- 5.7 ਫੀਸਦੀ

ਦੀਨਾਨਗਰ- 4.2 ਫੀਸਦੀ

ਕਾਦੀਆਂ – 5.2 ਪ੍ਰਤੀਸ਼ਤ

ਬਟਾਲਾ- 3.3 ਫੀਸਦੀ

ਸ੍ਰੀ ਹਰਗੋਬਿੰਦਪੁਰ- 6.7 ਫੀਸਦੀ

10.55 AM: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਵੀ ਆਪਣੀ ਵੋਟ ਪਾਈ। ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਨੇ ਡਾ.ਨਵਜੋਤ ਕੌਰ ਸਿੱਧੂ ਨਾਲ ਏਅਰਪੋਰਟ ਰੋਡ ਸਥਿਤ ਪੋਲਿੰਗ ਸਟੇਸ਼ਨ ‘ਤੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਸਿੱਧੂ ਨੇ ਕਿਹਾ ਕਿ ਪੰਜਾਬ ‘ਚ ਕਾਂਗਰਸ ਦੀ ਹੀ ਸਰਕਾਰ ਬਣੇਗੀ।

10.15 AM : ਪੰਜਾਬ ‘ਚ ਹੁਣ ਤਕ 6.5 ਫੀਸਦੀ ਵੋਟਿੰਗ ਹੋ ਚੁੱਕੀ ਹੈ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਦੋ ਘੰਟਿਆ ‘ਚ ਔਸਤਨ 6.50 ਫੀਸਦੀ ਵੋਟਿੰਗ ਦਰਜ ਕੀਤੀ ਗਈ।

ਸਵੇਰੇ 10.05 ਵਜੇ : ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਲੁਧਿਆਣਾ ‘ਚ ਆਪਣੀ ਵੋਟ ਪਾਈ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਧਰਮ ਅਤੇ ਜਾਤ ਦੀ ਪਰਵਾਹ ਕੀਤੇ ਬਿਨਾਂ ਪੰਜਾਬ ਦੇ ਹਿੱਤ ‘ਚ ਵੋਟ ਪਾਉਣ।

0.01 AM : ਪੰਜਾਬ ‘ਚ ਰਾਤ 9 ਵਜੇ ਤਕ ਕੁੱਲ 4.08 ਫੀਸਦੀ ਵੋਟਿੰਗ ਹੋਣ ਦੀ ਖਬਰ ਹੈ। 9 ਵਜੇ ਤੋਂ ਬਾਅਦ ਵੋਟਿੰਗ ‘ਚ ਕਾਫੀ ਤੇਜ਼ੀ ਆਈ।

ਸਵੇਰੇ 09.45 ਵਜੇ: ਅੰਮ੍ਰਿਤਸਰ ਜ਼ਿਲ੍ਹੇ ‘ਚ ਵੋਟ ਫ਼ੀਸਦ

ਰਾਤ 9 ਵਜੇ ਤਕ ਵੋਟਿੰਗ : 4.14 ਫੀਸਦੀ

ਅਜਨਾਲਾ : 9 ਫੀਸਦੀ

ਅੰਮ੍ਰਿਤਸਰ ਕੇਂਦਰੀ : 2.30 ਫੀਸਦੀ

ਅੰਮ੍ਰਿਤਸਰ ਪੂਰਬੀ: 1.10 ਫੀਸਦੀ

ਅੰਮ੍ਰਿਤਸਰ ਉੱਤਰੀ: 5.10 ਫੀਸਦੀ

ਅੰਮ੍ਰਿਤਸਰ ਦੱਖਣੀ : 4.50 ਫੀਸਦੀ

ਅੰਮ੍ਰਿਤਸਰ ਪੱਛਮੀ : 2.30 ਫੀਸਦੀ

ਅਟਾਰੀ : 6 ਫੀਸਦੀ

ਬਾਬਾ ਬਕਾਲਾ : 1.90 ਫੀਸਦੀ

ਜੰਡਿਆਲਾ : 5 ਫੀਸਦੀ

ਮਜੀਠਾ : 5.85 ਫੀਸਦੀ

ਰਾਜਾਸਾਂਸੀ 3.06 ਫੀਸਦੀ।

09.05 AM : ਅੰਮ੍ਰਿਤਸਰ ਵਿੱਚ ਇਕ ਜਿਸਮ ਦੋ ਜਾਨ ਸੋਹਣਾ-ਮੋਹਣਾ ਨੇ ਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਕੀਤਾ। ਮਾਨਾਵਾਲਾ ਵਿੱਚ ਬਣਾਏ ਗਏ ਪੋਲਿੰਗ ਬੂਥ ’ਤੇ ਪੁੱਜੇ ਸੋਹਣਾ ਮੋਹਣਾ ਦੀ ਵੱਖਰੀ ਵੋਟ ਹੈ। ਇਸ ਲਈ ਪ੍ਰਸ਼ਾਸਨ ਨੇ ਉਨ੍ਹਾਂ ਵਿਚਕਾਰ ਚਾਦਰਾਂ ਦਾ ਪਰਦਾ ਪਾ ਦਿੱਤਾ ਤਾਂ ਜੋ ਉਨ੍ਹਾਂ ਦੀ ਵੋਟਿੰਗ ਗੁਪਤ ਰਹੇ। ਵੋਟ ਪਾਉਣ ਉਪਰੰਤ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਉਨ੍ਹਾਂ ਨੂੰ ਸਰਟੀਫਿਕੇਟ ਭੇਟ ਕੀਤਾ।

ਸਵੇਰੇ 08.56 ਵਜੇ : ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਲਖਬੀਰ ਸਿੰਘ ਰਾਏ ਫਤਹਿਗੜ੍ਹ ਸਾਹਿਬ, ਹਲਕਾ ਤੋਂ ਆਪਣੀ ਵੋਟ ਪਾਉਣ ਲਈ ਪਹੁੰਚੇ।

08.48 AM : ਵਿਧਾਨ ਸਭਾ ਹਲਕਾ ਮਜੀਠਾ ‘ਚ ਵੀ ਵੋਟਾਂ ਦਾ ਕੰਮ ਪੂਰੇ ਜ਼ੋਰਾਂ ‘ਤੇ ਚੱਲ ਰਿਹਾ ਹੈ। ਸਾਬਕਾ ਰਾਜ ਸਭਾ ਮੈਂਬਰ ਰਾਜ ਮਹਿੰਦਰ ਸਿੰਘ ਮਜੀਠੀਆ ਵੀ ਆਪਣੀ ਵੋਟ ਪਾਉਣ ਲਈ ਵਾਰਡ ਨੰਬਰ 12 ਸਥਿਤ ਪੋਲਿੰਗ ਬੂਥ ਨੰਬਰ 44 ’ਤੇ ਪੁੱਜੇ।

08.44 AM : ਖਰੜ ਦੇ ਖਾਲਸਾ ਸਕੂਲ ਵਿੱਚ ਵੋਟਿੰਗ ਵਿੱਚ ਅਚਾਨਕ ਤੇਜ਼ੀ ਆਈ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਇਸ ਬੂਥ ‘ਤੇ ਆਪਣੀ ਵੋਟ ਪਾਉਣੀ ਹੈ। ਉਹ ਅਜੇ ਤੱਕ ਪੋਲਿੰਗ ਸਟੇਸ਼ਨ ਨਹੀਂ ਪਹੁੰਚੇ।

08.42 AM : ਅੰਤਰਰਾਸ਼ਟਰੀ ਹਾਕੀ ਖਿਡਾਰੀ ਰੁਪਿੰਦਰ ਪਾਲ ਸਿੰਘ ਨੇ ਆਪਣੇ ਪਰਿਵਾਰ ਸਮੇਤ ਫਰੀਦਕੋਟ ‘ਚ ਵੋਟ ਪਾਈ।

08.38 AM : ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰ ਤੀਕਸ਼ਣ ਸੂਦ ਆਪਣੀ ਪਤਨੀ ਤੇ ਪਰਿਵਾਰ ਸਮੇਤ ਵੋਟ ਪਾਉਣ ਲਈ ਬੂਥ ਨੰਬਰ 78 ਪਹੁੰਚੇ।

08.35 AM : ਤਜਿੰਦਰ ਕੌਰ ਨੇ ਰੂਪਨਗਰ ਦੇ ਪਿੰਡ ਮਲਕਪੁਰ ‘ਚ ਇਕ ਪੋਲਿੰਗ ਬੂਥ ‘ਤੇ ਆਪਣੀ ਪਹਿਲੀ ਵੋਟ ਪਾਈ।

08.33 AM : ਪਠਾਨਕੋਟ ਦੇ ਪੋਲਿੰਗ ਬੂਥ ਨੰਬਰ 40 ‘ਤੇ ਸਿਰਫ਼ ਇਕ ਵੋਟ ਪੈਣ ਤੋਂ ਬਾਅਦ ਮਸ਼ੀਨ ਅੱਧਾ ਘੰਟਾ ਬੰਦ ਰਹੀ। ਬਾਅਦ ਵਿੱਚ ਇੱਥੇ ਵੋਟਿੰਗ ਸੁਚਾਰੂ ਢੰਗ ਨਾਲ ਹੋਈ।

08.32 AM : ਅੰਮ੍ਰਿਤਸਰ ਦੇ ਹਲਕਾ ਉੱਤਰੀ ‘ਚ ਵੋਟਾਂ ਪਾਉਣ ਲਈ ਲੋਕਾਂ ‘ਚ ਭਾਰੀ ਉਤਸ਼ਾਹ! ਪੋਲਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੋਕ ਪੋਲਿੰਗ ਸਟੇਸ਼ਨਾਂ ਦੇ ਬਾਹਰ ਲੰਬੀਆਂ ਕਤਾਰਾਂ ‘ਚ ਖੜ੍ਹੇ ਹੋ ਗਏ। ਵੋਟਰ ਪੋਲਿੰਗ ਸਟੇਸ਼ਨਾਂ ਦੇ ਬਾਹਰ ਇਕੱਠੇ ਹੋ ਰਹੇ ਹਨ। ਜੰਡਿਆਲਾ ਗੁਰੂ ‘ਚ ਵੀ ਵੋਟਰ ਹੌਲੀ-ਹੌਲੀ ਪੋਲਿੰਗ ਸਟੇਸ਼ਨਾਂ ’ਤੇ ਪਹੁੰਚ ਰਹੇ ਹਨ।

08.30 AM: ਫਰੀਦਕੋਟ ਦੇ ਮਲੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਜੀਤ ਕੌਰ ਆਪਣੀ ਵੋਟ ਪਾਉਣ ਪਹੁੰਚੇ। ਉਹ ਫਰੀਦਕੋਟ ਤੋਂ ਵੋਟਰ ਹਨ। ਇਸ ਤੋਂ ਬਾਅਦ ਮਲੋਟ ਲਈ ਰਵਾਨਾ ਹੋਣਗੇ।

08.25 AM: ਮਾਨਵਾਲਾ ਕਲਾ ਸ਼ਹੀਦ ਜੈਮਲ ਸਿੰਘ ਬੱਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਅੰਮ੍ਰਿਤਸਰ ਦੇ ਬਾਹਰ ਵੋਟ ਪਾਉਣ ਲਈ ਲੋਕ ਇਕੱਠੇ ਹੋਏ। ਬੂਥ ‘ਚ ਅਜੇ ਤਕ ਪੋਲਿੰਗ ਸ਼ੁਰੂ ਨਹੀਂ ਹੋਈ ਹੈ।

08.20 AM : ਸਵੇਰ ਤੋਂ ਹੀ ਨੌਜਵਾਨਾਂ ਦੇ ਨਾਲ-ਨਾਲ ਬਜ਼ੁਰਗ ਵੀ ਵੱਡੀ ਗਿਣਤੀ ‘ਚ ਪੋਲਿੰਗ ਸਟੇਸ਼ਨਾਂ ‘ਤੇ ਪਹੁੰਚ ਰਹੇ ਹਨ। ਪੋਲਿੰਗ ਸਟੇਸ਼ਨਾਂ ਦੀ ਥਰਮਲ ਸਕੈਨਿੰਗ ਵੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਸੈਨੇਟਾਈਜ਼ਰ ਦਿੱਤੇ ਜਾ ਰਹੇ ਹਨ।

08.15 AM: ਸੂਬੇ ‘ਚ ਅੰਮ੍ਰਿਤਸਰ, ਮੋਗਾ, ਬਠਿੰਡਾ, ਪਠਾਨਕੋਟ ਸਮੇਤ ਵੱਖ-ਵੱਖ ਥਾਵਾਂ ‘ਤੇ ਵੋਟਰਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕਈ ਥਾਵਾਂ ‘ਤੇ ਸਵੇਰ ਤੋਂ ਹੀ ਬੂਥਾਂ ‘ਤੇ ਲੰਬੀਆਂ ਕਤਾਰਾਂ ਲੱਗ ਗਈਆਂ।

08.00 AM : ਸੂਬੇ ‘ਚ ਵੋਟਿੰਗ ਸ਼ੁਰੂ ਹੋ ਗਈ ਹੈ। ਅੰਮ੍ਰਿਤਸਰ ਅਤੇ ਬਠਿੰਡਾ ਸਮੇਤ ਸੂਬੇ ਵਿੱਚ ਕਈ ਥਾਵਾਂ ’ਤੇ ਵੋਟਾਂ ਪੈਣ ਤੋਂ ਪਹਿਲਾਂ ਹੀ ਵੋਟਰਾਂ ਦੀਆਂ ਕਤਾਰਾਂ ਲੱਗ ਗਈਆਂ।

07.55 AM : ਸੂਬੇ ‘ਚ ਕਈ ਥਾਵਾਂ ‘ਤੇ ਵੋਟਰਾਂ ਦੀ ਭੀੜ ਵਧੀ। ਠੰਢ ਦੇ ਬਾਵਜੂਦ ਲੋਕ ਪੋਲਿੰਗ ਸਟੇਸ਼ਨਾਂ ‘ਤੇ ਆਉਣ ਲੱਗੇ।

07.30 AM : ਪੋਲਿੰਗ ਸਟੇਸ਼ਨਾਂ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੁਲਿਸ ਦੇ ਨਾਲ-ਨਾਲ ਨੀਮ ਫ਼ੌਜੀ ਬਲਾਂ ਦੇ ਜਵਾਨ ਵੀ ਤਾਇਨਾਤ ਹਨ।

07.05 AM : ਪੋਲਿੰਗ ਮੁਲਾਜ਼ਮਾਂ ਨੇ ਬੂਥਾਂ ‘ਤੇ ਅਗਵਾਈ ਕੀਤੀ। ਬੂਥਾਂ ‘ਤੇ ਸੈਨੀਟਾਈਜ਼ਰ ਆਦਿ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

ਸਾਰੀਆਂ 117 ਸੀਟਾਂ ‘ਤੇ ਸਵੇਰੇ 8 ਵਜੇ ਤੋਂ 2.14 ਕਰੋੜ ਵੋਟਰ ਕਰਨਗੇ 1304 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ

ਕਾਂਗਰਸ, ਆਮ ਆਦਮੀ ਪਾਰਟੀ (ਆਪ) ਅਤੇ ਸੰਯੁਕਤ ਸਮਾਜ ਮੋਰਚਾ (ਐਸਐਸਐਮ) ਸਾਰੀਆਂ 117 ਸੀਟਾਂ ‘ਤੇ ਚੋਣ ਮੈਦਾਨ ‘ਚ ਹਨ, ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) 97 ਤੇ ਇਸ ਦੀ ਭਾਈਵਾਲ ਬਹੁਜਨ ਸਮਾਜ ਪਾਰਟੀ (ਬਸਪਾ) 20 ਸੀਟਾਂ ‘ਤੇ ਚੋਣ ਲੜ ਰਹੀ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) 68, ਉਸ ਦੀ ਭਾਈਵਾਲ ਪੰਜਾਬ ਲੋਕ ਕਾਂਗਰਸ (ਪੀਐਲਸੀ) 34 ਤੇ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) 15 ਸੀਟਾਂ ‘ਤੇ ਚੋਣ ਲੜ ਰਹੀ ਹੈ।

ਵੋਟਰਾਂ ਦੀ ਸਥਿਤੀ

ਕੁੱਲ ਵੋਟਰ: 2,14,99,804

ਮਰਦ ਵੋਟਰ: 1,12,98,081

ਔਰਤ ਵੋਟਰ: 102,00,996

ਵਿਕਲਾਂਗ ਵੋਟਰ: 1,58,341

ਸੇਵਾ ਵੋਟਰ: 1,09,624

ਐਨਆਰਆਈ ਵੋਟਰ: 1608

ਤੀਜਾ ਲਿੰਗ: 727

80 ਸਾਲ ਤੋਂ ਵੱਧ ਉਮਰ ਦੇ ਵੋਟਰ: 50,92,05

ਪੋਲਿੰਗ ਸਟੇਸ਼ਨਾਂ ‘ਤੇ ਸੁਰੱਖਿਆ

ਪੋਲਿੰਗ ਸਟੇਸ਼ਨ : 24,740

ਸੰਵੇਦਨਸ਼ੀਲ ਪੋਲਿੰਗ ਸਟੇਸ਼ਨ : 2013

ਮਾਡਲ ਪੋਲਿੰਗ ਸਟੇਸ਼ਨ : 1196

ਗੁਲਾਬੀ ਪੋਲਿੰਗ ਬੂਥ : 196

ਦਿਵਯਾਂਗ ਸੰਚਾਲਿਤ ਪੋਲਿੰਗ ਸਟੇਸ਼ਨ : 70

ਚੋਣ ਵਰਕਰ : 2.50 ਲੱਖ

ਸੁਰੱਖਿਆ ਅਤੇ ਪੈਰਾ ਮਿਲਟਰੀ ਸੁਰੱਖਿਆ ਬਲ : 700 ਕੰਪਨੀਆਂ

Related posts

ਚੰਡੀਗੜ੍ਹ ‘ਚ ਵੀ ਖ਼ਤਮ ਹੋਇਆ ਵੀਕਐਂਡ ਲੌਕਡਾਊਨ, ਹਰਿਆਣਾ ‘ਚ ਲਿਆ ਇਹ ਫੈਸਲਾ

Gagan Oberoi

AAP Government: ਭਗਵੰਤ ਮਾਨ ਦਾ 10 ਦਾ ਦਮ! 10 ਦਿਨਾਂ ‘ਚ ਨਵੀਂ ਸਰਕਾਰ ਨੇ ਕੀਤੇ 10 ਵੱਡੇ ਕੰਮ

Gagan Oberoi

Punjab Election 2022 : ਪੰਜਾਬ ਕਾਂਗਰਸ ਨੂੰ ਵੱਡਾ ਝਟਕਾ, ਸਾਬਕਾ ਵਿਧਾਇਕ ਜੱਸੀ ਖੰਗੂੜਾ ਨੇ ਛੱਡੀ ਪਾਰਟੀ

Gagan Oberoi

Leave a Comment