National

Punjab Election 2022 : ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਬੰਦ , 20 ਫਰਵਰੀ ਨੂੰ ਮਸ਼ੀਨਾਂ ‘ਚ ਬੰਦ ਹੋਵੇਗੀ ਉਮੀਦਵਾਰਾਂ ਦੀ ਕਿਸਮਤ

ਕੋਰੋਨਾ ਦੀ ਮਾਰ ਤੋਂ ਬੱਚਦੇ ਹੋਏ ਸਿਆਸੀ ਪਾਰਟੀਆਂ ਵੱਲੋਂ ਪਿਛਲੇ ਡੇਢ -ਦੋ ਮਹੀਨਿਆਂ ਤੋਂ ਜਾਰੀ ਚੋਣ ਪ੍ਰਚਾਰ ਅੱਜ ਵੱਖ -ਵੱਖ ਉਮੀਦਵਾਰਾਂ ਨੇ ਬੁਲੰਦ ਹੌਂਸਲਿਆਂ ਤੇ ਜਿੱਤਣ ਦੀ ਆਸ ਨਾਲ ਬੰਦ ਕਰ ਦਿੱਤਾ। ਹਾਲਾਂਕਿ ਅਖੀਰਲੇ ਦਿਨ ਵੀ ਅੰਮ੍ਰਿਤਸਰ ਜ਼ਿਲੇ ਸਮੇਤ ਮਾਝੇ ‘ਚ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਅੱਡੀ ਚੋਟੀ ਦਾ ਜੋਰ ਲਗਾਇਆ ਤੇ ਵੋਟਰਾਂ ਤੱਕ ਸੰਪਰਕ ਸਾਧਣ ਦੀ ਕੋਈ ਕਸਰ ਨਹੀਂ ਛੱਡੀ। ਭਾਵੇਂ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਕਾਰਨ ਵੱਡੀਆਂ ਸਿਆਸੀ ਰੈਲੀਆਂ ਇਸ ਵਾਰ ਨਹੀਂ ਹੋਈਆਂ ਪਰ ਡੋਰ ਟੂ ਡੋਰ ਤੇ ਨੁਕੜ ਮੀਟਿੰਗਾਂ ਨੇ ਉਮੀਦਵਾਰਾਂ ਦੇ ਸਾਹ ਫੁਲਾ ਦਿੱਤੇ। ਹੁਣ 20 ਫਰਵਰੀ ਨੂੰ ਵੋਟਿੰਗ ਹੋਵੇਗੀ ਤੇ 10 ਮਾਰਚ ਨੂੰ ਨਤੀਜੇ ਆਉਣਗੇ।

 ਅੰਮ੍ਰਿਤਸਰ ‘ਚ ਪੂਰਬੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਨਵਜੋਤ ਸਿੱਧੂ ਨੇ ਚੋਣ ਪ੍ਰਚਾਰ ਦੇ ਅਖੀਰਲੇ ਦਿਨ ਭੰਡਾਰੀ ਪੁਲ ਖੁਲਵਾ ਦਿੱਤਾ ਤੇ ਲੋਕਾਂ ਨੂੰ ਈਮਾਨ ਦੇ ਨਾਮ ‘ਤੇ ਵੋਟਾਂ ਪਵਾਉਣ ਦੀ ਅਪੀਲ ਕੀਤੀ ਜਦਕਿ ਇਸੇ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਆਖਰੀ ਦਿਨ ਰੋਡ ਸ਼ੋਅ ਕੀਤਾ, ਨਾਲ ਹੀ ਪੰਜਾਬ ਦੇ ਡਿਪਟੀ ਸੀਅੇੈਮ ਓਪੀ ਸੋਨੀ ਦੇ ਹੱਕ ਬੇਰੀ ਗੇਟ ਇਲਾਕੇ ‘ਚ ਚੋਣ ਪ੍ਰਚਾਰ ਬਾਬਤ ਰੋਡ ਸ਼ੋਅ ਕੀਤਾ, ਜਦਕਿ ਆਪ ਦੇ ਅੰਮ੍ਰਿਤਸਰ ਉਤਰੀ ਤੋਂ ਉਮੀਦਵਾਰ ਕੁੰਵਰ ਵਿਜੈ ਪ੍ਰਤਾਪ ਦੇ ਹੱਕ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਨਾਲ ਰੋਡ ਸ਼ੋਅ ਕੱਢਿਆ, ਜਦਕਿ ਭਾਰਤੀ ਜਨਤਾ ਪਾਰਟੀ ਵੀ ਪਿੱਛੇ ਨਹੀਂ ਰਹੇ।
ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਅੰਮ੍ਰਿਤਸਰ ‘ਚ ਪ੍ਰੇੈਸ ਕਾਨਫਰੰਸ ਕਰਕੇ ਭਾਜਪਾ ਦੇ ਹੱਕ ‘ਚ ਕਸੀਦੇ ਪੜੇ ਤੇ ਨਾਲ ਹੀ ਅਰਵਿੰਦ ਕੇਜਰੀਵਾਲ, ਚਰਨਜੀਤ ਸਿੰਘ ਚੰਨੀ/ ਨਵਜੋਤ ਸਿੱਧੂ ‘ਤੇ ਹਮਲੇ ਕੀਤੇ। ਪਿਛਲੇ ਦਿਨੀ ਮਾਝੇ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ (ਪਠਾਨਕੋਟ), ਅਮਿਤ ਸ਼ਾਹ ਤੇ ਰਾਜਨਾਥ ਸਿੰਘ (ਅੰਮ੍ਰਿਤਸਰ),  ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (ਅੰਮ੍ਰਿਤਸਰ), ਸੁਖਬੀਰ ਸਿੰਘ ਬਾਦਲ, ਅਰਵਿੰਦ ਕੇਜਰੀਵਾਲ, ਮਨੀਸ ਸਿਸੋਦੀਆ ਸਮੇਤ ਕਈ ਵੱਡੇ ਆਗੂਆਂ ਨੇ ਚੋਣ ਪ੍ਰਚਾਰ ਕੀਤਾ। ਭਾਵੇਂ ਕਿ ਕੋਰੋਨਾ ਕਾਰਨ ਸ਼ੁਰੂਆਤ ‘ਚ ਚੋਣ ਪ੍ਰਚਾਰ ਦੀ ਰਫਤਾਰ ਮੱਧਮ ਸੀ ਪਰ ਜਿਵੇੰ ਜਿਵੇਂ ਚੋਣ ਪ੍ਰਚਾਰ ਪੜਾਅ ਦਰ ਪੜਾਅ ਅੱਗੇ ਵਧਿਆ, ਚੋਣ ਪ੍ਰਚਾਰ ਨੇ ਤੇਜੀ ਫੜੀ। ਨਾਲ ਹੀ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਸੀਟ ਕਾਫੀ ਹਾਟ ਬਣੀ ਰਹੀ ,ਜਿੱਥੇ ਨਵਜੋਤ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ ਨੇ ਇਕ ਦੂਜੇ ਖਿਲਾਫ ਨਿੱਜੀ ਦੂਸ਼ਣਬਾਜੀ ਕੀਤੀ।

Related posts

Peel Regional Police – Peel Regional Police Hosts Graduation for Largest Class of Recruits

Gagan Oberoi

ਨਿਠਾਰੀ ਮਾਮਲੇ ‘ਚ ਸੁਰਿੰਦਰ ਕੋਲੀ ਤੇ ਮੋਨਿੰਦਰ ਸਿੰਘ ਪੰਧੇਰ ਬਰੀ

Gagan Oberoi

Shreya Ghoshal calls the Mumbai leg of her ‘All Hearts Tour’ a dream come true

Gagan Oberoi

Leave a Comment