Punjab

Punjab election 2022 : ਕਾਂਗਰਸ ਨੇ 13 ਨੁਕਾਤੀ ਮੈਨੀਫੈਸਟੋ ਕੀਤਾ ਜਾਰੀ, ਇਕ ਲੱਖ ਸਰਕਾਰੀ ਨੌਕਰੀ ਦਾ ਕੀਤਾ ਵਾਅਦਾ

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਮੌਜੂਦਗੀ ਵਿੱਚ ਜਾਰੀ ਕੀਤੇ ਗਏ ਚੋਣ ਮਨੋਰਥ ਪੱਤਰ ਵਿੱਚ ਕਈ ਵਾਅਦੇ ਕੀਤੇ ਗਏ ਹਨ। ਚੋਣ ਮਨੋਰਥ ਪੱਤਰ ਵਿੱਚ ਪਾਰਟੀ ਨੇ ਸਰਕਾਰੀ ਏਜੰਸੀਆਂ ਵੱਲੋਂ ਤੇਲ ਬੀਜਾਂ, ਦਾਲਾਂ ਅਤੇ ਮੱਕੀ ਦੀ ਖਰੀਦ ਦਾ ਵਾਅਦਾ ਕੀਤਾ ਹੈ। ਪਾਰਟੀ ਦਾ ਇਹ ਵੀ ਕਹਿਣਾ ਹੈ ਕਿ ਉਹ ਸ਼ਰਾਬ ਦੀ ਵਿਕਰੀ ਅਤੇ ਰੇਤ ਦੀ ਖੁਦਾਈ ਲਈ ਨਿਗਮ ਬਣਾ ਕੇ ਮਾਫੀਆ ਰਾਜ ਨੂੰ ਖਤਮ ਕਰੇਗੀ।

ਇਸ ਦੇ ਨਾਲ ਹੀ…

– ਸਾਰੀਆਂ ਔਰਤਾਂ ਨੂੰ 1100 ਰੁਪਏ ਦੇਵਾਂਗੇ

– 8 ਸਿਲੰਡਰ ਦਿੱਤੇ ਜਾਣਗੇ

– ਹਰ ਕੱਚਾ ਮਕਾਨ ਪੱਕਾ ਕੀਤਾ ਜਾਵੇਗਾ

– 3100 ਬਜ਼ੁਰਗਾਂ ਨੂੰ ਪੈਨਸ਼ਨ ਦਿੱਤੀ ਜਾਵੇਗੀ

– ਫ੍ਰੀ ਸਿੱਖਿਆ ਸਭ ਨੂੰ ਦਿੱਤੀ ਜਾਵੇਗੀ, ਸਰਕਾਰੀ ਸਕੂਲ ਵਿੱਚ, ਯੂਨੀਵਰਸਿਟੀ ਵਿੱਚ

ਫ੍ਰੀ ਹੈਲਥ ਸਰਵਿਸ ਦਿੱਤੀ ਜਾਵੇਗੀ।

– ਮਨਰੇਗਾ ਦੇ ਪੈਸੇ ਵੀ ਵਧਾਏ ਜਾਣਗੇ, 350 ਰੁ: ਕੀਤੇ ਜਾਣਗੇ ।

– 100 ਦੀ ਜਗ੍ਹਾ 150 ਦਿਨਾਂ ਦਾ ਰੁਜ਼ਗਾਰ ਦਿੱਤਾ ਜਾਵੇਗਾ ।

– 2 ਤੋਂ 12 ਲੱਖ ਰੁਪਏ ਦਾ ਕਰਜ਼। ਹੋਮ ਰੁਜ਼ਗਾਰ ਵਾਸਤੇ ਦਿੱਤੇ ਜਾਣਗੇ।

ਇਸ ਮੌਕੇ ਸੀਐਮ ਫੇਸ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪਾਰਟੀ ਨੇ ਭਾਵੇਂ ਮੈਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਹੈ ਤਾਂ ਪਰ ਸਾਡੀ ਸਰਕਾਰ ਟੀਮ ਵਰਕ ਕਰੇਗੀ। ਇਸ ਵਿਚ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਦਾ ਅਹਿਮ ਰੋਲ ਹੋਵੇਗਾ।

ਇਸ ਮੌਕੇ ਉਨ੍ਹਾਂ ਕਿਹਾ ਕਿ ਮੈਨੂੰ 111 ਦਿਨ ਕੰਮ ਕਰਨ ਦਾ ਮੌਕਾ ਮਿਲਿਆ, ਇਸ ਦੌਰਾਨ ਜਿਨ੍ਹਾਂ ਕਰ ਸਕਦਾ ਸੀ ਜਨਤਾ ਦੀ ਭਲਾਈ ਲਈ ਕੀਤਾ। ਅੱਗੇ ਵੀ ਜਨਤਾ ਦੀ ਭਲਾਈ ਲਈ ਸੁਰੱਖਿਅਤ ਸਰਕਾਰ ਲਿਆਉਣ ਲਈ ਪੰਜਾਬ ਵਾਸੀਆਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਕਾਂਗਰਸ ਨੂੰ ਵੋਟ ਪਾ ਕੇ ਜਿਤਾਓ।

Related posts

ਲੋਕ ਸਭਾ MP ਸਿਮਰਨਜੀਤ ਮਾਨ ਨੇ ਕਿਹਾ SC ‘ਚ ਸਿੱਖ ਜੱਜ ਕਿਉਂ ਨਹੀਂ? ਪੜ੍ਹੋ ਕੇਂਦਰੀ ਕਾਨੂੰਨ ਮੰਤਰੀ ਦਾ ਜਵਾਬ

Gagan Oberoi

Hrithik wishes ladylove Saba on 39th birthday, says ‘thank you for you’

Gagan Oberoi

ਜੋਸ਼ੀ ਨੇ ਮੰਗਿਆ ਪਾਰਟੀ ਪ੍ਰਧਾਨ ਦਾ ਅਸਤੀਫਾ

Gagan Oberoi

Leave a Comment