: ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਗਠਜੋੜ ਦੀ ਰੈਲੀ ਇੱਥੇ ਪੀਏਪੀ ਗਰਾਊਂਡ ਵਿੱਚ ਸ਼ੁਰੂ ਹੋ ਗਈ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਵਿਚ ਕੇਸਰੀ ਪੱਗ ਬੰਨ੍ਹ ਕੇ ਮੰਚ ’ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਸਵਾਗਤ ਲਈ ਮੰਚ ’ਤੇ ਮੌਜੂਦ ਕੈਪਟਨ ਅਮਰਿੰਦਰ ਸਿੰਘ, ਸੁਖਦੇਵ ਸਿੰਘ ਢੀਂਡਸਾ ਤੇ ਹੋਰ ਆਗੂਆਂ ਨੇ ਸਵਾਗਤ ਕੀਤਾ। ਉਨ੍ਹਾਂ ਨੂੰ ਸ੍ਰੀ ਦੇਵੀ ਤਲਾਬ ਮੰਦਰ ਪੀਠ ਦੀ ਚੁੰਨੀ, ਸ਼ਾਲ ਤੇ ਕਿਰਪਾਨ ਭੇਟ ਕੀਤੀ ਗਈ।
ਪੀਐਮ ਮੋਦੀ ਨੇ ਬੋਲੇ ਸੋ ਨਿਹਾਲ, ਜੈ ਭੀਮ, ਜੈ ਬਜਰੰਗੀ ਮਹਾਰਾਜ ਤੇ ਹਰ ਹਰ ਮਹਾਦੇਵ ਦੇ ਜੈਕਾਰਿਆਂ ਨਾਲ ਭਾਸ਼ਣ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਪੀਰਾਂ ਫਕੀਰਾਂ, ਗੁਰੂਆਂ, ਸ਼ਹੀਦਾਂ ਤੇ ਜਰਨੈਲਾਂ ਦੀ ਧਰਤੀ ਉੱਤੇ ਆ ਕੇ ਮਾਣ ਮਹਿਸੂਸ ਕਰ ਰਿਹਾ ਹਾਂ। ਉਨ੍ਹਾਂ ‘ਨਵਾਂ ਪੰਜਾਬ’ ਦਾ ਨਾਅਰਾ ਦਿੰਦਿਆਂ ਕਿਹਾ ਕਿ ‘ਨਵਾਂ ਪੰਜਾਬ ਭਾਜਪਾ ਦੇ ਨਾਲ, ਨਵਾਂ ਪੰਜਾਬ ਨਵੀਂ ਟੀਮ ਨਾਲ’। ਡਬਲ ਇੰਜਣ ਵਾਲੀ ਸਰਕਾਰ ਨਾਲ ਪੰਜਾਬ ਵੀ ਹੁਣ ਵਿਕਾਸ ਕਰੇਗਾ ਤੇ ਬਦਲੇਗਾ। ਉਨ੍ਹਾਂ ਆਪਣੇ ਭਾਸ਼ਣ ਦੀ ਸ਼ੁਰੂਆਤ ਬੋਲੇ ਸੋ ਨਿਹਾਲ ਦੇ ਘੋਸ਼ ਨਾਲ ਕੀਤੀ। ਉਨ੍ਹਾਂ ਕਿਹਾ ਕਿ ਮੈਂ ਜਲੰਧਰ ਦੇ ਦੇਵੀ ਤਾਲਾਬ ਮੰਦਿਰ ‘ਚ ਮਾਤਾ ਦੇ ਦਰਸ਼ਨਾਂ ਲਈ ਜਾਣਾ ਚਾਹੁੰਦਾ ਸੀ ਪਰ ਇੱਥੋਂ ਦੀ ਪੁਲਿਸ ਨੇ ਹੱਥ ਖੜ੍ਹੇ ਕਰ ਦਿੱਤੇ। ਇਹ ਹੈ ਪੰਜਾਬ ਵਿੱਚ ਪ੍ਰਸ਼ਾਸਨ ਦੀ ਹਾਲਤ। ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਭਾਰਤ ਦੇ ਵੀਰ ਬਹਾਦਰ ਸ਼ਹੀਦਾਂ ਨੂੰ ਯਾਦ ਕਰਦਿਆਂ ਨਮਨ ਕੀਤਾ। ਉਨ੍ਹਾਂ ਰਵਿਦਾਸ ਜੈਅੰਤੀ ਮੌਕੇ ਕਾਂਸ਼ੀ ਵਿਚ ਗੁਰੂ ਰਵਿਦਾਸ ਜੀ ਦਾ ਅਦਭੁੱਤ ਯਾਦਗਾਰ ਬਣਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਨੇ ਮੈਨੂੰ ਉਸ ਵੇਲੇ ਪੰਜਾਬ ਨੇ ਰੋਟੀ ਦਿੱਤੀ ਜਦੋਂ ਮੈਂ ਭਾਜਪਾ ਦੇ ਇਕ ਮਾਮੂਲੀ ਵਰਕਰ ਸੀ। ਪੰਜਾਬ ਲਈ ਸੇਵਾ ਕਰਨ ਦਾ ਮੇਰਾ ਸੰਕਲਪ ਅੱਜ ਹੋਰ ਵੀ ਪ੍ਰਬਲ ਹੋ ਗਿਆ ਹੈ। ਉਨ੍ਹਾਂ ਕਿਹਾ ਪੰਜਾਬ ਵਿਚ ਐਨਡੀਏ ਦੀ ਹੀ ਸਰਕਾਰ ਬਣੇਗੀ ਤੇ ਇਹ ਮੇਰਾ ਦਾਅਵਾ ਹੈ। ਕਿਉਂਕਿ ਅੱਜ ਸਾਰਾ ਦੇਸ਼ ਇਕ ਨਵੇਂ ਭਾਰਤ ਦਾ ਸੁਪਨਾ ਦੇਖ ਰਿਹਾ ਹੈ ਤੇ ਇਹ ਤਾਂ ਹੀ ਬਣੇਗਾ ਜਦੋਂ ਪੰਜਾਬ ਨਵਾਂ ਪੰਜਾਬ ਬਣੇਗਾ। ਇਹ ਨਵਾਂ ਪੰਜਾਬ ਉਦੋਂ ਹੀ ਬਣੇਗਾ ਜਦੋਂ ਨਵਾਂ ਪੰਜਾਬ ਭ੍ਰਿਸ਼ਟਾਚਾਰ ਤੇ ਮਾਫੀਏ ਲਈ ਕੋਈ ਥਾਂ ਨਹੀਂ ਹੋਵੇਗੀ। ਪੰਜਾਬ ਵਿਚ ਰੁਜ਼ਗਾਰ ਦੇ ਨਵੇਂ ਮੌਕੇ ਹੋਣਗੇ। ਨਵਾਂ ਪੰਜਾਬ ਕਰਜ਼ਮੁਕਤ ਹੋਵੇਗਾ। ਇਹ ਨਵਾਂ ਪੰਜਾਬ ਦੋ ਨਵੇਂ ਇੰਜਣਾਂ ਨਾਲ ਬਣੇਗਾ। ਇਕ ਕੇਂਦਰ ਦਾ ਤੇ ਦੂਜਾ ਸੂਬੇ ਦਾ। ਇਨ੍ਹਾਂ ਦੋ ਇੰਜਣਾਂ ਨਾਲ ਪੰਜਾਬ ਜ਼ਬਰਦਸਤ ਤਰੱਕੀ ਕਰੇਗਾ। ਮੈਨੂੰ ਉਮੀਦ ਹੈ ਪੰਜਾਬ ਨਾ ਮੌਕਾਵਾਦੀਆਂ ਤੇ ਨਾ ਬਟਵਾਰਾਵਾਦੀਆਂ ਨੂੰ ਮੌਕਾ ਦੇਵੇਗਾ। ਹੁਣ ਪੰਜਾਬ ਭਾਜਪਾ ਗਠਜੋਡ਼ ਨੂੰ ਮੌਕੇ ਦੇ ਨਵਾਂ ਤੇ ਖੁਸ਼ਹਾਲ ਪੰਜਾਬ ਸਿਰਜਿਆ ਜਾਵੇਗਾ।
ਸਥਾਨਕ ਅਤੇ ਸੂਬਾਈ ਆਗੂਆਂ ਦੇ ਭਾਸ਼ਣ ਹੋ ਰਹੇ ਹਨ। ਇਸ ਰੈਲੀ ਵਿੱਚ ਮੰਚ ਉੱਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਦਿੱਲੀ ਤੋਂ ਐੱਮਪੀ ਹੰਸ ਰਾਜ ਹੰਸ, ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ, ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਸੇਵਾਮੁਕਤ ਡੀਜੀਪੀ ਐੱਸਐੱਸ ਵਿਰਕ ਅਤੇ ਸੇਵਾਮੁਕਤ ਡੀਜੀਪੀ ਪਰਮਦੀਪ ਸਿੰਘ ਗਿੱਲ ਅਤੇ ਹੋਰ ਬਿਰਾਜਮਾਨ ਹਨ। ਰੈਲੀ ਨੂੰ ਲੈ ਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਰੈਲੀ ਵਾਲੀ ਥਾਂ ਅਤੇ ਆਸਪਾਸ ਥਾਂ-ਥਾਂ ਪੁਲਿਸ ਤਾਇਨਾਤ ਹੈ।
ਰੈਲੀ ਨੂੰ ਹੁਣੇ-ਹੁਣੇ ਮਸ਼ਹੂਰ ਸੂਫੀ ਗਾਇਕ ਅਤੇ ਸੰਸਦ ਮੈਂਬਰ ਹੰਸਰਾਜ ਹੰਸ ਨੇ ਸੰਬੋਧਨ ਕੀਤਾ। ਉਹ ਆਪਣੇ ਖਾਸ ਅੰਦਾਜ਼ ‘ਚ ਗੀਤ ਗਾਉਂਦੇ ਹੋਏ ਆਪਣਾ ਭਾਸ਼ਣ ਦੇ ਰਹੇ ਹਨ। ਰੈਲੀ ਨੂੰ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਵੀ ਸੰਬੋਧਨ ਕੀਤਾ। ਰੈਲੀ ਦੀ ਸਟੇਜ ‘ਤੇ ਭਾਜਪਾ ਉੱਤਰੀ ਦੇ ਉਮੀਦਵਾਰ ਕੇਡੀ ਭੰਡਾਰੀ, ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਸਰਬਜੀਤ ਸਿੰਘ ਮੱਕੜ, ਮਨੋਰੰਜਨ ਕਾਲੀਆ,ਸੁੰਦਰ ਮਹੇਸ਼ ਵੀ ਮੌਜੂਦ ਹਨ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਵਿੱਚ ਇੱਕ ਵਰਚੁਅਲ ਰੈਲੀ ਨੂੰ ਸੰਬੋਧਨ ਕੀਤਾ ਸੀ। ਰੈਲੀ ਵਾਲੀ ਥਾਂ ‘ਤੇ ਭਾਜਪਾ ਦੇ ਸੀਨੀਅਰ ਆਗੂ ਮੌਜੂਦ ਹਨ ਅਤੇ ਲੋਕਾਂ ਦਾ ਆਉਣਾ-ਜਾਣਾ ਜਾਰੀ ਹੈ। ਜਲੰਧਰ ਤੋਂ ਬਾਅਦ ਪ੍ਰਧਾਨ ਮੰਤਰੀ ਪੰਜਾਬ ਵਿੱਚ ਦੋ ਹੋਰ ਰੈਲੀਆਂ ਕਰਨਗੇ। ਇਹ 16 ਫਰਵਰੀ ਨੂੰ ਪਠਾਨਕੋਟ ਅਤੇ 17 ਫਰਵਰੀ ਨੂੰ ਅਬੋਹਰ ਵਿੱਚ ਹੋਵੇਗੀ।