National

Nupur Sharma Controversy : ‘ਇਸਲਾਮਫੋਬਿਕ ਘਟਨਾਵਾਂ ‘ਤੇ ਚੁੱਪ ਤੋੜਨ ਪ੍ਰਧਾਨ ਮੰਤਰੀ ਮੋਦੀ’, ਸ਼ਸ਼ੀ ਥਰੂਰ ਨੇ ਕਿਹਾ-ਮੁਸਲਿਮ ਦੇਸ਼ਾਂ ਨਾਲ ਰਿਸ਼ਤੇ ਹੋ ਸਕਦੇ ਕਮਜ਼ੋਰ

ਭਾਜਪਾ ਤੋਂ ਬਰਖਾਸਤ ਦੋ ਅਹੁਦੇਦਾਰਾਂ ਵੱਲੋਂ ਪੈਗੰਬਰ ਮੁਹੰਮਦ ‘ਤੇ ਕੀਤੀ ਗਈ ਵਿਵਾਦਤ ਟਿੱਪਣੀ ਨੂੰ ਲੈ ਕੇ ਸ਼ਸ਼ੀ ਥਰੂਰ ਦਾ ਬਿਆਨ ਹੁਣ ਸਾਹਮਣੇ ਆਇਆ ਹੈ। ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਐਤਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੁੱਦੇ ‘ਤੇ ਮੁਸਲਿਮ ਲੋਕਾਂ ਦੇ ਗੁੱਸੇ ਦੇ ਵਿਚਕਾਰ, “ਨਫ਼ਰਤ ਫੈਲਾਉਣ ਵਾਲੇ” ਬਿਆਨਾਂ ‘ਤੇ ਆਪਣੀ ਚੁੱਪ ਤੋੜਨ ਦਾ ਸਹੀ ਸਮਾਂ ਹੈ। ਥਰੂਰ ਨੇ ਕਿਹਾ ਕਿ ਅਜਿਹੇ ਭਾਸ਼ਣਾਂ ਅਤੇ ਇਸਲਾਮੋਫੋਬਿਕ ਘਟਨਾਵਾਂ ‘ਤੇ ਉਨ੍ਹਾਂ ਦੀ ਚੁੱਪ ਦਾ ਕੁਝ ਲੋਕਾਂ ਦੁਆਰਾ ਗਲਤ ਅਰਥ ਕੱਢਿਆ ਜਾ ਰਿਹਾ ਹੈ।

ਮੁਸਲਿਮ ਦੇਸ਼ਾਂ ਨਾਲ ਸਬੰਧ ਹੋਣਗੇ ਪ੍ਰਭਾਵਿਤ

ਸਮਾਚਾਰ ਏਜੰਸੀ ਪੀਟੀਆਈ ਨਾਲ ਇਕ ਇੰਟਰਵਿਊ ਵਿਚ ਥਰੂਰ ਨੇ ਕਿਹਾ ਕਿ ਵਿਡੰਬਨਾ ਇਹ ਹੈ ਕਿ ਭਾਰਤ ਸਰਕਾਰ ਨੇ ਹਾਲ ਹੀ ਦੇ ਸਾਲਾਂ ਵਿਚ ਇਸਲਾਮਿਕ ਦੇਸ਼ਾਂ ਨਾਲ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਹਨ ਪਰ ਹੁਣ ਸਬੰਧ ‘ਬਹੁਤ ਕਮਜ਼ੋਰ’ ਦੋਣ ਦਾ ਖ਼ਤਰਾ ਹੈ।

Related posts

Canadians Advised Caution Amid Brief Martial Law in South Korea

Gagan Oberoi

ਰਕੁਲ ਪ੍ਰੀਤ ਸਿੰਘ ਵੱਲੋਂ ਫੁਰਸਤ ਦੇ ਪਲਾਂ ਦੀਆਂ ਤਸਵੀਰਾਂ ਸਾਂਝੀਆਂ

Gagan Oberoi

Canada Braces for Extreme Winter Weather: Snowstorms, Squalls, and Frigid Temperatures

Gagan Oberoi

Leave a Comment