News

Night Shift ਬਣਾ ਸਕਦੀ ਹੈ ਇਨ੍ਹਾਂ ਸਮੱਸਿਆਵਾਂ ਦਾ ਸ਼ਿਕਾਰ, ਸਟੱਡੀ ‘ਚ ਖੁਲਾਸਾ; ਜਾਣੋ ਇਸ ਤੋਂ ਬਚਣ ਦਾ ਤਰੀਕਾ

ਮੌਜੂਦਾ ਸਮੇਂ ਸਾਡੀ ਜੀਵਨ ਸ਼ੈਲੀ ਤੇਜ਼ੀ ਨਾਲ ਬਦਲਣ ਲੱਗੀ ਹੈ। ਸਾਡੀ ਜੀਵਨ ਸ਼ੈਲੀ, ਖਾਣ-ਪੀਣ ਦੀਆਂ ਆਦਤਾਂ ਤੇ ਇੱਥੋਂ ਤੱਕ ਕਿ ਕੰਮ ਕਰਨ ਦੇ ਢੰਗ ਵੀ ਤੇਜ਼ੀ ਨਾਲ ਬਦਲਣ ਲੱਗੇ ਹਨ। ਅੱਜਕੱਲ੍ਹ ਦਫ਼ਤਰ ‘ਚ ਕੰਮ ਕਰਨ ਦਾ ਸੱਭਿਆਚਾਰ ਪਹਿਲਾਂ ਦੇ ਮੁਕਾਬਲੇ ਬਹੁਤ ਬਦਲ ਗਿਆ ਹੈ। ਦਿਨ ਵੇਲੇ ਕੰਮ ਕਰਨ ਦੇ ਨਾਲ-ਨਾਲ ਹੁਣ ਲੋਕ ਰਾਤ ਨੂੰ ਵੀ ਕੰਮ ਕਰਨ ਲੱਗ ਪਏ ਹਨ ਜਿਸ ਕਾਰਨ ਨਾਈਟ ਸ਼ਿਫਟ ਕਈ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਗਈ ਹੈ। ਹਾਲਾਂਕਿ, ਨਾਈਟ ਸ਼ਿਫਟ ‘ਚ ਕੰਮ ਕਰਨਾ ਤੁਹਾਡੀ ਸਿਹਤ ਲਈ ਕਈ ਤਰੀਕਿਆਂ ਨਾਲ ਨੁਕਸਾਨਦੇਹ ਹੋ ਸਕਦਾ ਹੈ। ਹਾਲ ਹੀ ‘ਚ ਇਸ ਸਬੰਧੀ ਇਕ ਅਧਿਐਨ ਸਾਹਮਣੇ ਆਇਆ ਹੈ, ਜਿਸ ‘ਚ ਇਹ ਪਾਇਆ ਗਿਆ ਹੈ ਕਿ ਨਾਈਟ ਸ਼ਿਫਟ ‘ਚ ਕੰਮ ਕਰਨ ਵਾਲੇ ਜ਼ਿਆਦਾਤਰ ਲੋਕ ਕਿਸੇ ਨਾ ਕਿਸੇ ਤਰ੍ਹਾਂ ਦੀ ਨੀਂਦ ਦੀ ਸਮੱਸਿਆ ਤੋਂ ਪੀੜਤ ਹਨ। ਆਓ ਜਾਣਦੇ ਹਾਂ ਇਸ ਅਧਿਐਨ ਬਾਰੇ ਵਿਸਥਾਰ ਨਾਲ-

ਕੀ ਕਹਿੰਦੀ ਹੈ ਸਟੱਡੀ ?

36,000 ਤੋਂ ਵੱਧ ਲੋਕਾਂ ਨੂੰ ਸ਼ਾਮਲ ਕਰਨ ਵਾਲੇ ਤੇ ਨੀਦਰਲੈਂਡ ਅਤੇ ਬੈਲਜੀਅਮ ਦੇ ਖੋਜਕਰਤਾਵਾਂ ਵੱਲੋਂ ਕਰਵਾਏ ਗਏ ਇਸ ਤਾਜ਼ਾ ਅਧਿਐਨ ‘ਚ ਪਾਇਆ ਗਿਆ ਹੈ ਕਿ ਨਾਈਟ ਸ਼ਿਫਟ ‘ਚ ਕੰਮ ਕਰਨ ਵਾਲੇ ਜ਼ਿਆਦਾਤਰ ਲੋਕ ਇਨਸੋਮਨੀਆ ਤੇ ਹਾਈਪਰਸੋਮਨੀਆ ਵਰਗੇ ਨੀਂਦ ਵਿਕਾਰ ਤੋਂ ਪੀੜਤ ਹਨ। ਅਧਿਐਨ ਤੋਂ ਪਤਾ ਲੱਗਾ ਹੈ ਕਿ ਨਾਈਟ ਸ਼ਿਫਟ ‘ਚ ਕੰਮ ਕਰਨ ਵਾਲੇ ਅਕਸਰ ਡੇਅ ਸ਼ਿਫਟ ਦੇ ਮੁਲਾਜ਼ਮਾਂ ਦੇ ਮੁਕਾਬਲੇ ਘੱਟ ਨੀਂਦ ਲੈਂਦੇ ਹਨ।ਇਸ ਅਧਿਐਨ ‘ਚ ਇਕ ਚੌਥਾਈ ਤੋਂ ਵੱਧ ਰੈਗੂਲਰ ਨਾਈਟ ਸ਼ਿਫਟ ਕਾਮਿਆਂ (26 ਪ੍ਰਤੀਸ਼ਤ) ਨੇ ਦੋ ਜਾਂ ਦੋ ਤੋਂ ਵੱਧ ਨੀਂਦ ਵਿਕਾਰ ਦੀ ਰਿਪੋਰਟ ਕੀਤੀ। ਉੱਥੇ ਹੀ ਨਾਈਟ ਸ਼ਿਫਟਾਂ ‘ਚ ਕੰਮ ਕਰਨ ਵਾਲੇ 51 ਪ੍ਰਤੀਸ਼ਤ ਲੋਕਾਂ ‘ਚ ਘੱਟੋ ਘੱਟ ਇੱਕ ਨੀਂਦ ਵਿਕਾਰ ਪਾਇਆ ਗਿਆ।

ਖੋਜਕਰਤਾਵਾਂ ਦਾ ਸੁਝਾਅ

    • ਅਜਿਹੀ ਸਥਿਤੀ ‘ਚ ਖੋਜਕਰਤਾਵਾਂ ਨੇ ਸੁਝਾਅ ਦਿੱਤਾ ਕਿ ਉਨ੍ਹਾਂ ਨੂੰ ਨਿਯਮਤ ਤੌਰ ‘ਤੇ ਨਾਈਟ ਸ਼ਿਫਟ ਕਰਨ ਦੀ ਬਜਾਏ ਇਸ ਸ਼ਿਫਟ ‘ਚ ਰੋਟੇਸ਼ਨ ‘ਚ ਕੰਮ ਕਰਨਾ ਚਾਹੀਦਾ ਹੈ ਅਤੇ ਰਾਤ ਦਾ ਕੰਮ ਜਿੰਨਾ ਹੋ ਸਕੇ ਘੱਟ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਵੀ ਨਾਈਟ ਸ਼ਿਫਟ ‘ਚ ਕੰਮ ਕਰਦੇ ਹੋ ਤਾਂ ਹੇਠਾਂ ਦਿੱਤੇ ਕੁਝ ਟਿਪਸ ਦੀ ਮਦਦ ਨਾਲ ਤੁਸੀਂ ਖ਼ੁਦ ਨੂੰ ਸਿਹਤਮੰਦ ਰੱਖ ਸਕਦੇ ਹੋ।
    • ਅਕਸਰ ਨਾਈਟ ਸ਼ਿਫਟ ਦੌਰਾਨ ਕੰਮ ਕਰਦੇ ਸਮੇਂ ਲੋਕਾਂ ਨੂੰ ਭੁੱਖ ਲੱਗ ਜਾਂਦੀ ਹੈ ਜਿਸ ਨੂੰ ਸ਼ਾਂਤ ਕਰਨ ਲਈ ਲੋਕ ਅਕਸਰ ਗੈਰ-ਸਿਹਤਮੰਦ ਸਨੈਕਸ ਖਾਂਦੇ ਹਨ। ਹਾਲਾਂਕਿ, ਸਿਹਤਮੰਦ ਰਹਿਣ ਲਈ ਇਹ ਜ਼ਰੂਰੀ ਹੈ ਕਿ ਜਦੋਂ ਤੁਸੀਂ ਰਾਤ ਨੂੰ ਭੁੱਖ ਮਹਿਸੂਸ ਕਰਦੇ ਹੋ ਤਾਂ ਤੁਸੀਂ ਅਖਰੋਟ ਤੇ ਫਲਾਂ ਵਰਗੇ ਪੌਸ਼ਟਿਕ ਵਿਕਲਪ ਚੁਣ ਸਕਦੇ ਹੋ।
  • ਰਾਤ ਨੂੰ ਕੰਮ ਕਰਦੇ ਸਮੇਂ ਅਕਸਰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ, ਜਿਸ ਕਾਰਨ ਕੰਮ ਕਰਨ ਦਾ ਮਨ ਨਹੀਂ ਹੁੰਦਾ ਤੇ ਵਿਅਕਤੀ ਨੂੰ ਆਲਸ ਆਉਂਦਾ ਰਹਿੰਦਾ ਹੈ। ਅਜਿਹੀ ਸਥਿਤੀ ‘ਚ ਥਕਾਵਟ ਤੇ ਨੀਂਦ ਤੋਂ ਬਚਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਦਿਨ ਵਿਚ ਲੋੜੀਂਦੀ ਨੀਂਦ ਤੇ ਆਰਾਮ ਕਰੋ।
  • ਜੇ ਤੁਸੀਂ ਨਾਈਟ ਸ਼ਿਫਟ ‘ਚ ਕੰਮ ਕਰਦੇ ਸਮੇਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਚੰਗੀ ਤਰ੍ਹਾਂ ਹਾਈਡ੍ਰੇਟਿਡ ਰਹਿਣਾ ਮਹੱਤਵਪੂਰਨ ਹੈ। ਇਸ ਨਾਲ ਨਾ ਸਿਰਫ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨ ‘ਚ ਮਦਦ ਮਿਲੇਗੀ, ਸਗੋਂ ਤੁਹਾਡੀ ਇਕਾਗਰਤਾ ਤੇ ਚੌਕਸਤਾ ਵੀ ਵਧੇਗੀ।
  • ਜੇਕਰ ਤੁਸੀਂ ਨਾਈਟ ਸ਼ਿਫਟ ‘ਚ ਕੰਮ ਕਰਦੇ ਹੋ ਤਾਂ ਆਪਣੀ ਦਿਨ ਦੀ ਰੁਟੀਨ ਦਾ ਸਹੀ ਢੰਗ ਨਾਲ ਪਾਲਣ ਕਰੋ। ਸਿਹਤਮੰਦ ਰਹਿਣ ਲਈ ਕਦੇ ਵੀ ਆਪਣਾ ਨਾਸ਼ਤਾ ਨਾ ਛੱਡੋ। ਆਪਣੀ ਰੋਜ਼ਾਨਾ ਦੀ ਰੁਟੀਨ ‘ਚ ਨਿਯਮਤ ਕਸਰਤ ਵੀ ਸ਼ਾਮਲ ਕਰੋ।
  • ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਸ ਸਮੇਂ ਕੰਮ ਕਰ ਰਹੇ ਹੋ, ਸਿਹਤਮੰਦ ਰਹਿਣ ਲਈ ਚੰਗੀ ਖੁਰਾਕ ਬਹੇੱਦ ਜ਼ਰੂਰੀ ਹੈ। ਅਜਿਹੀ ਸਥਿਤੀ ‘ਚ, ਪੌਸ਼ਟਿਕ ਤੱਤਾਂ ਨਾਲ ਭਰਪੂਰ ਮੇਵੇ, ਫਲ ਤੇ ਸਬਜ਼ੀਆਂ ਨੂੰ ਆਪਣੀ ਖੁਰਾਕ ‘ਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰੋ। ਰਾਤ ਨੂੰ ਭਾਰੀ ਭੋਜਨ ਖਾਣ ਤੋਂ ਪਰਹੇਜ਼ ਕਰੋ, ਜਿਸ ਨਾਲ ਨੀਂਦ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।

Related posts

Man whose phone was used to threaten SRK had filed complaint against actor

Gagan Oberoi

Global News layoffs magnify news deserts across Canada

Gagan Oberoi

Dates in Cold Weather: ਠੰਢ ‘ਚ ਜ਼ਰੂਰ ਖਾਓ ਦੋ ਖਜੂਰਾਂ, ਜਾਣੋ ਕੀ ਹਨ ਫਾਇਦੇ

Gagan Oberoi

Leave a Comment