Entertainment

Justin Bieber suspends World Tour : ਫਿਰ ਵਿਗੜੀ ਜਸਟਿਨ ਬੀਬਰ ਦੀ ਤਬੀਅਤ, ਭਾਰਤ ਆਉਣਾ ਹੋਇਆ ਮੁਸ਼ਕਲ

ਅਮਰੀਕਾ ਦੇ ਮਸ਼ਹੂਰ ਗਾਇਕ ਜਸਟਿਨ ਬੀਬਰ ਦਾ ਹਰ ਕੋਈ ਦੀਵਾਨਾ ਹੈ। ਨੌਜਵਾਨਾਂ ਵਿਚਕਾਰ ਜਸਟਿਨ ਕਾਫੀ ਮਸ਼ਹੂਰ ਹੈ। ਅਜਿਹੇ ‘ਚ ਉਸ ਦੀ ਸਿਹਤ ਨਾਲ ਜੁੜੀ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਉਸ ਦਾ ਹਰ ਪ੍ਰਸ਼ੰਸਕ ਦੁਖੀ ਹੈ। ਦਰਅਸਲ, ਇਕ ਵਾਰ ਫਿਰ ਗਾਇਕ ਦੀ ਸਿਹਤ ਵਿਗੜ ਗਈ ਹੈ ਜਿਸ ਦੀ ਜਾਣਕਾਰੀ ਉਸ ਨੇ ਇੰਸਟਾਗ੍ਰਾਮ ਸਟੋਰੀ ਰਾਹੀਂ ਦਿੱਤੀ। ਇੰਨਾ ਹੀ ਨਹੀਂ ਉਸ ਨੇ ਇਹ ਵੀ ਦੱਸਿਆ ਹੈ ਕਿ ਉਹ ਆਪਣਾ ਵਰਲਡ ਟੂਰ ਵਿਚਾਲੇ ਹੀ ਰੋਕ ਰਿਹਾ ਹੈ।

ਜਸਟਿਨ ਬੀਬਰ ਨੇ ਇੰਸਟਾਗ੍ਰਾਮ ‘ਤੇ ਕੀਤਾ ਐਲਾਨ

ਗਾਇਕ ਨੇ ਆਪਣਾ ਵਰਲਡ ਟੂਰ ਰੱਦ ਕਰਨ ਦਾ ਐਲਾਨ ਇੰਸਟਾ ਸਟੋਰੀ ‘ਤੇ ਇਕ ਵੱਡੀ ਜਿਹੀ ਪੋਸਟ ਸ਼ੇਅਰ ਕਰ ਕੇ ਕੀਤਾ ਹੈ, ਜਿਸ ਵਿਚ ਉਸ ਨੇ ਲਿਖਿਆ- ਇਸ ਸਾਲ ਦੀ ਸ਼ੁਰੂਆਤ ‘ਚ ਮੈਂ ਰਾਮਸੇ ਹੰਟ ਸਿੰਡਰੋਮ ਦੇ ਨਾਲ ਆਪਣੀ ਲੜਾਈ ਨੂੰ ਜਨਤਕ ਕੀਤਾ ਸੀ। ਇਸ ਬਿਮਾਰੀ ਦੀ ਵਜ੍ਹਾ ਨਾਲ ਮੇਰਾ ਅੱਧਾ ਚਿਹਰਾ ਪੈਰਾਲਾਈਜ਼ਡ਼ ਹੋ ਗਿਆ ਸੀ। ਇਸੇ ਕਾਰਨ ਮੈਂ ਨਾਰਥ ਅਮਰੀਕਾ ਕੰਸਰਟ ਨੂੰ ਪੂਰਾ ਨਹੀਂ ਕਰ ਸਕਿਆ। ਹਾਲਾਂਕਿ ਕੁਝ ਸਮੇਂ ਬਾਅਦ ਮੈਂ ਠੀਕ ਹੋਇਆ ਤੇ ਆਪਣੇ ਡਾਕਟਰਾਂ, ਪਰਿਵਾਰ ਤੇ ਟੀਮ ਨਾਲ ਸੰਪਰਕ ਕੀਤਾ। ਉਸ ਤੋਂ ਬਾਅਦ ਆਪਣਾ ਟੂਰ ਪੂਰਾ ਕਰਨ ਲਈ ਯੂਰਪ ਪਹੁੰਚਿਆ।

18 ਅਕਤੂਬਰ ਨੂੰ ਦਿੱਲੀ ‘ਚ ਸੀ ਸ਼ੋਅ

ਜਸਟਿਨ ਬੀਬਰ ਨੇ ਮਾਰਚ 2023 ਤਕ ਦੱਖਣੀ ਅਮਰੀਕਾ, ਦੱਖਣੀ ਅਫਰੀਕਾ, ਮੱਧ ਪੂਰਬ, ਏਸ਼ੀਆ, ਯੂਰਪ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ‘ਚ ਪਰਫੌਰਮ ਕਰਨਾ ਸੀ। ਇੰਨਾ ਹੀ ਨਹੀਂ ਗਾਇਕ 18 ਅਕਤੂਬਰ 2022 ਨੂੰ ਇੰਡੀਆ ਆ ਕੇ ਦਿੱਲੀ ‘ਚ ਪਰਫੌਰਮ ਕਰਨ ਵਾਲਾ ਸੀ ਪਰ ਹੁਣ ਉਸ ਨੇ ਇਹ ਟੂਰ ਰੱਦ ਕਰ ਦਿੱਤਾ ਹੈ। ਇਸ ਪੋਸਟ ਨੇ ਕਈ ਪ੍ਰਸ਼ੰਸਕਾਂ ਦੇ ਦਿਲ ਤੋੜ ਦਿੱਤੇ, ਪਰ ਹਰ ਕੋਈ ਉਨ੍ਹਾਂ ਦੀ ਸਿਹਤਯਾਬੀ ਲਈ ਪ੍ਰਾਰਥਨਾ ਕਰ ਰਿਹਾ ਹੈ।

Related posts

Donald Trump Continues to Mock Trudeau, Suggests Canada as 51st U.S. State

Gagan Oberoi

ਭਾਰਤੀ ਕਿਸਾਨਾਂ ਦੇ ਸਮਰਥਨ ਵਿਚ ਆਈ ਪੌਪ ਸਟਾਰ ਰਿਹਾਨਾ ਤੇ ਸਵੀਡਨ ਦੀ ਗਰੇਟਾ ਥਨਬਰਗ

Gagan Oberoi

ਰਕੁਲ ਪ੍ਰੀਤ ਸਿੰਘ ਵੱਲੋਂ ਫੁਰਸਤ ਦੇ ਪਲਾਂ ਦੀਆਂ ਤਸਵੀਰਾਂ ਸਾਂਝੀਆਂ

Gagan Oberoi

Leave a Comment