National

JEE ਤੇ NEET ਦੀ ਪ੍ਰੀਖਿਆ ਦੇਣ ਵਾਲਿਆਂ ਦੀ ਸੋਨੂੰ ਸੂਦ ਨੇ ਚੁੱਕੀ ਜ਼ਿੰਮੇਵਾਰੀ

ਮੁੰਬਈ: ਹਜ਼ਾਰਾਂ ਲੋਕਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਤੋਂ ਬਾਅਦ ਹੁਣ ਸੋਨੂੰ ਸੂਦ ਨੇ JEE ਤੇ NEET ਦੇ ਵਿਦਿਆਰਥੀਆਂ ਦੀ ਜ਼ਿੰਮੇਵਾਰੀ ਚੁੱਕੀ ਹੈ। ਕੁਝ ਦਿਨ ਪਹਿਲਾਂ ਸੋਨੂੰ ਸੂਦ ਨੇ ਕੇਂਦਰ ਸਰਕਾਰ ਨੂੰ JEE ਤੇ NEET ਪੇਪਰਾਂ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਸੀ। ਗੱਲ ਕਰਦਿਆਂ ਸੋਨੂੰ ਸੂਦ ਨੇ ਕਿਹਾ ਸੀ ਕਿ ਲੱਖਾਂ ਦੀ ਗਿਣਤੀ ‘ਚ ਵਿਦਿਆਰਥੀ ਪ੍ਰੀਖਿਆ ਦੇਣ ਆਉਂਦੇ ਹਨ। ਇਸ ਵਾਰ ਲੌਕਡਾਊਨ ਕਾਰਨ ਕੁਝ ਵਿਦਿਆਰਥੀ ਆਵਾਜਾਈ ਦੇ ਸਾਧਨ ਦੀ ਕਮੀ ਕਾਰਨ ਪ੍ਰੀਖਿਆ ਕੇਂਦਰ ਪਹੁੰਚ ਹੀ ਨਹੀਂ ਸਕਣਗੇ। ਇਸ ਕਾਰਨ ਉਨ੍ਹਾਂ ਕੇਂਦਰ ਸਰਕਾਰ ਨੂੰ ਫਿਲਹਾਲ ਪ੍ਰੀਖਿਆ ਟਾਲਣ ਦੀ ਮੰਗ ਕੀਤੀ ਸੀ ਪਰ ਇਨ੍ਹਾਂ ਪ੍ਰੀਖਿਆਵਾਂ ਦਾ ਐਲਾਨ ਹੋ ਚੁੱਕਾ ਹੈ ਜਿਸ ਕਰਕੇ ਸੋਨੂੰ ਸੂਦ ਹੁਣ ਪ੍ਰੀਖਿਆ ‘ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ Exam ਸੈਂਟਰ ਤਕ ਖ਼ੁਦ ਪਹੁੰਚਾਉਣਗੇ। ਜਿਨ੍ਹਾਂ ਕੋਲ ਆਵਾਜਾਈ ਦੇ ਸ੍ਰੋਤ ਤੇ ਪੈਸੇ ਨਹੀਂ ਹਨ। ਸੋਸ਼ਲ ਮੀਡੀਆ ‘ਤੇ ਸੋਨੂੰ ਸੂਦ ਨੇ ਇਸ ਦਾ ਐਲਾਨ ਕੀਤਾ ਹੈ। ਸੋਨੂੰ ਸੂਦ ਨੇ ਲਿਖਿਆ , “ਜੋ 2020 ਦੇ JEE ਤੇ NEET exams ਦੇ ਰਹੇ ਹਨ, ਉਨ੍ਹਾਂ ਲਈ ਮੈਂ ਹਮੇਸ਼ਾ ਖੜ੍ਹਾ ਹਾਂ। ਜੇ ਤੁਸੀਂ ਕਿਤੇ ਫਸੇ ਹੋ ਤੇ ਮੈਨੂੰ ਜਾਣਕਾਰੀ ਦਿਉ। ਮੈਂ ਤੁਹਾਨੂੰ ਪ੍ਰੀਖਿਆ ਕੇਂਦਰ ਤਕ ਪਹੁੰਚਾਉਣ ‘ਚ ਮਦਦ ਕਰਾਂਗਾ। ਕੋਈ ਵੀ ਆਪਣੀ ਪ੍ਰੀਖਿਆ ਤੋਂ ਗੈਰਹਾਜ਼ਰ ਨਾ ਰਹੇ।

Related posts

ਦਿੱਲੀ ‘ਚ ਤੀਜੇ ਦਿਨ ਵੀ ਹਿੰਸਾ ਜਾਰੀ, 7 ਲੋਕਾਂ ਦੀ ਮੌਤ

gpsingh

Passenger vehicles clock highest ever November sales in India

Gagan Oberoi

ਕਿਸਾਨ ਰੇਲ ਤੇ ਕਿਸਾਨ ਉਡਾਨ ਤੋਂ ਬਾਅਦ, ਕਿਸਾਨ ਡਰੋਨ ਮੋਦੀ ਸਰਕਾਰ ਦੀ ਇੱਕ ਵਿਲੱਖਣ ਪਹਿਲ

Gagan Oberoi

Leave a Comment