International

ITBP ਨੇ ਅੰਤਰਰਾਸ਼ਟਰੀ ਯੋਗ ਦਿਵਸ ਤੋਂ ਪਹਿਲਾਂ ਕਾਇਮ ਕੀਤਾ ਨਵਾਂ ਰਿਕਾਰਡ, ਸਭ ਤੋਂ ਵੱਧ ਉਚਾਈ ‘ਤੇ ਕੀਤਾ ਯੋਗਾ

ਨਵੀਂ ਦਿੱਲੀ: 21 ਜੂਨ ਨੂੰ ਮਨਾਏ ਜਾਣ ਵਾਲੇ ਅੰਤਰਰਾਸ਼ਟਰੀ ਯੋਗ ਦਿਵਸ ਲਈ ਦੇਸ਼ ਭਰ ਵਿੱਚ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਵੱਖ-ਵੱਖ ਸੰਸਥਾਵਾਂ ਅਤੇ ਵਿਅਕਤੀਆਂ ਵੱਲੋਂ ਇਸ ਮਹੱਤਵਪੂਰਨ ਦਿਹਾੜੇ ਨੂੰ ਮਨਾਉਣ ਤੋਂ ਪਹਿਲਾਂ ਵੱਖ-ਵੱਖ ਗਤੀਵਿਧੀਆਂ ਰਾਹੀਂ ਇਸ ਪ੍ਰਤੀ ਉਤਸ਼ਾਹ ਵਧਾਇਆ ਜਾ ਰਿਹਾ ਹੈ। ਇਸ ਕੜੀ ਵਿੱਚ, ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈਟੀਬੀਪੀ) ਦੇ ਜਵਾਨਾਂ ਨੇ ਇੱਕ ਵੱਡਾ ਰਿਕਾਰਡ ਕਾਇਮ ਕੀਤਾ ਅਤੇ ਇਸ ਦਿਨ ਦੀ ਮਹੱਤਤਾ ਨੂੰ ਸਾਹਮਣੇ ਲਿਆਂਦਾ ਹੈ।

ਅੰਤਰਰਾਸ਼ਟਰੀ ਯੋਗ ਦਿਵਸ ਦੇ ਜਸ਼ਨ ਦੇ ਸਬੰਧ ਵਿੱਚ, ITBP ਨੇ ਸੋਮਵਾਰ ਨੂੰ ਆਪਣੇ ਅਧਿਕਾਰਤ ਹੈਂਡਲ ਤੋਂ ਕਈ ਤਸਵੀਰਾਂ ਪੋਸਟ ਕੀਤੀਆਂ। ਇਨ੍ਹਾਂ ਤਸਵੀਰਾਂ ‘ਚ ਲਾਲ ਜੈਕਟ ਚ ‘ITBP ਦੇ ਜਵਾਨ ਪਹਾੜ ਦੀ ਚੋਟੀ ‘ਤੇ ਯੋਗਾ ਕਰਦੇ ਨਜ਼ਰ ਆ ਰਹੇ ਹਨ।ITBP ਨੇ ਇਸ ਪੋਸਟ ਵਿੱਚ ਲਿਖਿਆ, “ITBP ਦੁਆਰਾ ਉੱਚੀ ਉਚਾਈ ‘ਤੇ ਯੋਗ ਦਾ ਅਭਿਆਸ ਕਰਨ ਦਾ ਨਵਾਂ ਰਿਕਾਰਡ। ITBP ਦੇ ਪਰਬਤਰੋਹੀਆਂ ਨੇ 8ਵੇਂ ਅੰਤਰਰਾਸ਼ਟਰੀ ਯੋਗ ਦਿਵਸ ਤੋਂ ਪਹਿਲਾਂ ਉੱਤਰਾਖੰਡ ਵਿੱਚ ਮਾਊਂਟ ਅਬੀ ਗਾਮਿਨ ਦੇ ਨੇੜੇ 22,850 ਫੁੱਟ ਦੀ ਉਚਾਈ ‘ਤੇ ਯੋਗਾ ਦਾ ਅਭਿਆਸ ਕਰਕੇ ਇੱਕ ਵਿਲੱਖਣ ਰਿਕਾਰਡ ਕਾਇਮ ਕੀਤਾ: ‘ਮਨੁੱਖਤਾ ਲਈ ਯੋਗ’।”

Related posts

ਚੰਡੀਗੜ੍ਹ ਦੇ ਆਸਮਾਨ ਵਿੱਚ ਆਖਰੀ ਉਡਾਣ ਭਰੇਗਾ ਸੁਪਰਸੋਨਿਕ ਲੜਾਕੂ ਜਹਾਜ਼ ਮਿਗ-21

Gagan Oberoi

ਇਜ਼ਰਾਈਲ-ਹਮਾਸ ਜੰਗ ‘ਚ ਹੁਣ ਤੱਕ 4200 ਤੋਂ ਵੱਧ ਲੋਕਾਂ ਦੀ ਮੌਤ

Gagan Oberoi

Powering the Holidays: BLUETTI Lights Up Christmas Spirit

Gagan Oberoi

Leave a Comment