ਭਾਰਤ ਦੀ ਅੰਜੁਮ ਮੋਦਗਿਲ ਨੇ ਐਤਵਾਰ ਨੂੰ ਇੱਥੇ ਆਈਐੱਸਐੱਸਐੱਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ ਮਹਿਲਾ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਮੁਕਾਬਲੇ ਵਿਚ ਕਾਂਸੇ ਦਾ ਮੈਡਲ ਜਿੱਤਿਆ।
ਅੰਜੁਮ ਫਾਈਨਲ ਵਿਚ 402.9 ਅੰਕਾਂ ਨਾਲ ਤੀਜੇ ਸਥਾਨ ‘ਤੇ ਰਹੀ। ਉਨ੍ਹਾਂ ਨੇ ਨੀਲਿੰਗ ਵਿਚ 100.7, ਪ੍ਰਰੋਨ ਵਿਚ 101.6 ਤੇ ਸਟੈਂਡਿੰਗ ਪੋਜ਼ੀਸ਼ਨ ਵਿਚ 200.6 ਅੰਕ ਹਾਸਲ ਕੀਤੇ। ਜਰਮਨੀ ਦੀ ਅੰਨਾ ਜੇਨਸਨ ਨੇ ਗੋਲਡ, ਜਦਕਿ ਇਟਲੀ ਦੀ ਬਾਰਬਰਾ ਗੈਮਬਾਰੋ ਨੇ ਸਿਲਵਰ ਮੈਡਲ ਜਿੱਤਿਆ। ਅੰਜੁਮ ਨੇ 2018 ਚਾਂਗਵਾਨ ਵਿਸ਼ਵ ਕੱਪ ਵਿਚ ਸਿਲਵਰ ਮੈਡਲ ਜਿੱਤਿਆ ਸੀ। ਭਾਰਤ ਚਾਰ ਗੋਲਡ, ਪੰਜ ਸਿਲਵਰ ਤੇ ਦੋ ਕਾਂਸੇ ਦੇ ਮੈਡਲਾਂ ਸਮੇਤ ਕੁੱਲ 11 ਮੈਡਲਾਂ ਨਾਲ ਮੈਡਲ ਸੂਚੀ ਵਿਚ ਸਿਖਰ ‘ਤੇ ਚੱਲ ਰਿਹਾ ਹੈ।