ਇੰਡੀਅਨ ਪ੍ਰੀਮੀਅਰ ਲੀਗ ਦਾ 15ਵਾਂ ਸੀਜ਼ਨ ਕਈ ਤਰੀਕਿਆਂ ਨਾਲ ਯਾਦਗਾਰ ਬਣ ਗਿਆ। ਆਈਪੀਐੱਲ 2022 ’ਚ ਪਹਿਲੀ ਵਾਰ ਖੇਡਣ ਆਈ ਗੁਜਰਾਤ ਟਾਈਟਨਸ ਦੀ ਟੀਮ ਨੇ ਆਪਣੀ ਧਾਕ ਜਮਾਈ। ਲੀਗ ਪੜਾਅ ’ਚ ਸਿਖ਼ਰ ’ਤੇ ਰਹਿਣ ਵਾਲੀ ਹਾਰਦਿਕ ਪਾਂਡੇ ਦੀ ਕਪਤਾਨੀ ਵਾਲੀ ਟੀਮ ਨੇ ਫਾਈਨਲ ’ਚ ਰਾਜਸਥਾਨ ਰਾਇਲਜ਼ ਖ਼ਿਲਾਫ਼ ਆਸਾਨ ਜਿੱਤ ਦਰਜ ਕੀਤੀ। ਇਸ ਜਿੱਤ ’ਚ ਕੋਚ ਆਸ਼ੀਸ਼ ਨਹਿਰਾ ਦਾ ਵੱਡਾ ਯੋਗਦਾਨ ਰਿਹਾ। ਆਈਪੀਐੱਲ ਟਰਾਫੀ ਜਿੱਤਣ ਨਾਲ ਹੀ ਉਹ ਖ਼ਾਸ ਰਿਕਾਰਡ ਵੀ ਆਪਣੇ ਨਾਂ ਕਰਨ ਵਿਚ ਕਾਮਯਾਬ ਰਹੇ।
ਆਈਪੀਐੱਲ ਦੇ ਪਿਛਲੇ 14 ਸੀਜਨਾਂ ’ਚ ਹੁਣ ਤਕ ਕੋਈ ਵੀ ਭਾਰਤੀ ਕੋਚ ਟੀਮ ਆਈਪੀਐਲ ਟਰਾਫੀ ਹਾਸਲ ਨਹੀਂ ਕਰ ਸਕੀ। ਇਸ ਸਾਲ ਯਾਨੀ 15ਵੇਂ ਸੀਜ਼ਨ ’ਚ ਦੋ ਨਵੀਆਂ ਟੀਮਾਂ ਲਖਨਊ ਅਤੇ ਗੁਜਰਾਤ ਨੂੰ ਟੂਰਨਾਮੈਂਟ ਵਿਚ ਸ਼ਾਮਿਲ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ਨੂੰ ਭਾਰਤੀ ਦਿੱਗਜ਼ਾਂ ਦੀ ਦੇਖ-ਰੇਖ ’ਚ ਟੂਰਨਾਮੈਂਟ ਵਿਚ ਉਤਾਰਿਆ ਗਿਆ ਸੀ। ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਲਖਨਊ ਸੁਪਰ ਜਾਇੰਟਸ ’ਚ ਬਤੌਰ ਮੈਂਟੌਰ ਵਜੋਂ ਸਾਮਲ ਹੋਏ, ਜਦੋਂਕਿ ਆਸ਼ੀਸ਼ ਨਹਿਰਾ ਨੂੰ ਗੁਜਰਾਤ ਟਾਈਟਨਸ ਨੇ ਆਪਣਾ ਕੋਚ ਬਣਾਇਆ।
ਪਿਛਲੇ 14 ਲੀਗਾਂ ’ਚ ਆਈਪੀਐੱਲ ਦੀ ਟਰਾਫੀ ਜਿੱਤਣ ਵਾਲੀ ਟੀਮ ਕੋਲ ਵਿਦੇਸ਼ੀ ਕੋਚ ਸਨ ਪਰ ਗੁਜਰਾਤ ਕਿਸੇ ਭਾਰਤੀ ਕੋਚ ਦੀ ਨਿਗਰਾਨੀ ’ਚ ਇਸ ’ਤੇ ਕਬਜ਼ਾ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ। ਨਹਿਰਾ ਟਰਾਫੀ ਜਿੱਤਣ ਵਾਲੇ ਪਹਿਲੇ ਭਾਰਤੀ ਕੋਚ ਬਣ ਗਏ ਹਨ। ਇਸ ਤੋਂ ਪਹਿਲਾਂ ਚਾਰ ਵਾਰ ਸਟੀਫਨ ਫਲੇਮਿੰਗ (ਚੇਨਈ ਸੁਪਰ ਕਿੰਗਜ਼), ਤਿੰਨ ਵਾਰ ਮਹਿਲਾ ਜੈਵਰਧਨੇ (ਮੁੰਬਈ ਇੰਡੀਅਨਜ਼) ਨੇ ਆਪਣੀ ਟੀਮ ਨੂੰ ਚੈਂਪੀਅਨ ਬਣਾਇਆ ਸੀ।
ਟ੍ਰੇਵਰ ਬੇਲਿਸ (ਕੋਲਕਾਤਾ ਨਾਈਟ ਰਾਈਡਰਜ਼) ਦੇ ਮੁੱਖ ਕੋਚ ਵਜੋਂ ਟੀਮ ਨੇ ਦੋ ਵਾਰ ਆਈਪੀਐਲ ਟਰਾਫੀ ਜਿੱਤੀ ਜਦੋਂਕਿ ਟਾਮ ਮੂਡੀ, ਰਿਕੀ ਪੌਂਟਿੰਗ, ਜੌਨ ਰਾਈਟ, ਡੈਰੇਨ ਲੇਹਮੈਨ ਅਤੇ ਸੇਨ ਵਾਰਨ ਨੇ ਟੀਮ ਨੂੰ ਇਕ-ਇਕ ਵਾਰ ਖਿਤਾਬ ਜਿੱਤਣ ’ਚ ਮਦਦ ਕੀਤੀ ਸੀ।