Entertainment

India’s Laughter Challenge ’ਚ ਜੱਜ ਬਣਨਗੇ ਨਵਜੋਤ ਸਿੰਘ ਸਿੱਧੂ? ਨਵੇਂ ਕਾਮੇਡੀ ਸ਼ੋਅ ਨਾਲ ਕਰਨਗੇ TV ’ਤੇ ਵਾਪਸੀ

‘ਦਿ ਕਪਿਲ ਸ਼ਰਮਾ’ ਸ਼ੋਅ ਦੇ ਬੰਦ ਹੋਣ ਦੀ ਖ਼ਬਰ ਨਾਲ ਛੋਟੇ ਪਰਦੇ ’ਤੇ ਹਲਚਲ ਤੇਜ਼ ਹੋ ਗਈ ਹੈ। ਹਾਲ ਹੀ ’ਚ ਖ਼ਬਰ ਆਈ ਸੀ ਕਿ ਕਪਿਲ ਸ਼ਰਮਾ ਜੂਨ-ਜੁਲਾਈ ’ਚ ਅਮਰੀਕਾ ਦੇ ਟੂਰ ’ਤੇ ਜਾ ਰਹੇ ਹਨ, ਜਿਸ ਕਾਰਨ ਸ਼ੋਅ ਦੇ ਮੇਕਰਜ਼ ਅਤੇ ਚੈਨਲ ਨੇ ਇਹ ਫ਼ੈਸਲਾ ਲਿਆ ਹੈ। ਇਸ ਦੌਰਾਨ ਸੋਨੀ ਟੀਵੀ ਨੇ ਹਾਲ ਹੀ ’ਚ ਇਕ ਨਵਾਂ ਕਾਮੇਡੀ ਸ਼ੋਅ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਨਵੇਂ ਸ਼ੋਅ ‘ਇੰਡੀਆਜ਼ ਲਾਫਟਰ ਚੈਂਪੀਅਨ’ ਦਾ ਟੀਜਰ ਸਾਹਮਣੇ ਆਉਂਦਿਆਂ ਹੀ ਲੋਕਾਂ ਨੇ ਸਮਝ ਲਿਆ ਕਿ ਇਸ ਨੂੰ ਕਪਿਲ ਸ਼ਰਮਾ ਦੇ ਸ਼ੋਅ ਦੀ ਥਾਂ ’ਤੇ ਲਿਆਂਦਾ ਜਾ ਰਿਹਾ ਹੈ।

ਇਸ ਨਵੇਂ ਕਾਮੇਡੀ ਸ਼ੋਅ ਦੇ ਸਾਹਮਣੇ ਆਉਂਦਿਆਂ ਹੀ ਸੋਸ਼ਲ ਮੀਡੀਆ ’ਤੇ ਇਹ ਵੀ ਕਿਆਸ ਲਗਾਏ ਜਾ ਰਹੇ ਸਨ ਕਿ ਇਸ ਨਵੇਂ ਸ਼ੋਅ ਨਾਲ ਨਵਜੋਤ ਸਿੰਘ ਸਿੱਧੂ ਵੀ ਟੀਵੀ ’ਤੇ ਦੁਬਾਰਾ ਆਪਣੀ ਵਾਪਸੀ ਕਰ ਸਕਦੇ ਹਨ। ਟੀਵੀ ’ਤੇ ਨਵੇਂ ਸ਼ੋਅ ਇੰਡੀਆਜ਼ ਲਾਫਟਰ ਚੈਂਪੀਅਨ ਦੀ ਵਾਪਸੀ ਤੋਂ ਬਾਅਦ ਹੁਣ ਸਿੱਧੂ ਦੀ ਵਾਪਸੀ ਦੀਆਂ ਅਟਕਲਾਂ ਵੀ ਤੇਜ਼ ਹੋ ਗਈਆਂ ਹਨ। ਅਜਿਹਾ ਇਸ ਲਈ ਵੀ ਹੈ ਕਿਉਂਕਿ ਛੋਟੇ ਪਰਦੇ ’ਤੇ ਪਹਿਲੇ ਸ਼ੋਅ ‘ਦਿ ਗ੍ਰੇਟ ਇੰਡੀਅਨ ਲਾਫਟਰ ਚੈਲਿੰਜ’ ਨੂੰ ਨਵਜੋਤ ਸਿੰਘ ਸਿੱਧੂ ਹੀ ਜੱਜ ਕਰਦੇ ਸਨ। ਇਹ ਉਹੀ ਸ਼ੋਅ ਸੀ, ਜਿਸ ਨੇ ਭਾਰਤੀ ਸਿੰਘ, ਕਪਿਲ ਸ਼ਰਮਾ ਵਰਗੇ ਕਲਾਕਾਰਾਂ ਨੂੰ ਮੌਕਾ ਦਿੱਤਾ ਸੀ।

ਦਰਅਸਲ ਅਰਚਨਾ ਪੂਰਨ ਸਿੰਘ ਤੋਂ ਪਹਿਲਾਂ ਸਿੱਧੂ ਹੀ ਦਿ ਕਪਿਲ ਸ਼ਰਮਾ ਸ਼ੋਅ ’ਚ ਸਪੈਸ਼ਲ ਜੱਜ ਦੇ ਰੂਪ ’ਚ ਨਜ਼ਰ ਆਉਂਦੇ ਸਨ। 2019 ’ਚ ਪੁਲਵਾਮਾ ਹਮਲੇ ’ਤੇ ਟਿੱਪਣੀ ਕਰਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਸਿੱਧੂ ਖ਼ਿਲਾਫ਼ ਲੋਕਾਂ ਦਾ ਗੁੱਸਾ ਭੜਕ ਗਿਆ ਸੀ ਅਤੇ ਸ਼ੋਅ ਮੇਕਰਜ਼ ਨੂੰ ਉਸ ਨੂੰ ਹਟਾਉਣਾ ਪਿਆ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਦੀ ਕਿਸਮਤ ਚਮਕੀ ਅਤੇ ਉਹ ਪੰਜਾਬ ਦੀ ਕਾਂਗਰਸ ਸਰਕਾਰ ’ਚ ਮੰਤਰੀ ਵੀ ਬਣੇ ਪਰ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਇਹ ਕਿਆਸ ਲਾਏ ਜਾ ਰਹੇ ਹਨ ਕਿ ਸਿੱਧੂ ਇਕ ਵਾਰ ਫਿਰ ਤੋਂ ਛੋਟੇ ਪਰਦੇ ’ਤੇ ਵਾਪਸੀ ਕਰ ਸਕਦੇ ਹਨ।

Related posts

U.S. Election and the Future of Canada-U.S. Trade Relations at the World’s Longest Border

Gagan Oberoi

ਬੈਂਕ ਆਫ ਕੈਨੇਡਾ ਅੱਧੇ-ਪੁਆਇੰਟ ਵਿਆਜ ਦਰਾਂ ਵਿੱਚ ਕਟੌਤੀ ਲਈ ਕਿਉਂ ਹੈ ਤਿਆਰ

Gagan Oberoi

2025 SALARY INCREASES: BUDGETS SLOWLY DECLINING

Gagan Oberoi

Leave a Comment