International

Imran Khan Probe: ਇਮਰਾਨ ਦੇ ਕਾਰਜਕਾਲ ‘ਚ ਸਥਾਪਿਤ ਯੂਨੀਵਰਸਿਟੀ ਖ਼ਿਲਾਫ਼ ਜਾਂਚ ਦੇ ਹੁਕਮ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਸਾਬਕਾ ਪੀਐੱਮ ਦੇ ਕਾਰਜਕਾਲ ‘ਚ ਸਥਾਪਿਤ ਇਕ ਯੂਨੀਵਰਸਿਟੀ ਨੂੰ ਨਾਜਾਇਜ਼ ਫ਼ਾਇਦਾ ਪਹੁੰਚਾਉਣ ਦੇ ਮਾਮਲੇ ‘ਚ ਪਾਕਿਸਤਾਨ ਸਰਕਾਰ ਨੇ ਜਾਂਚ ਦਾ ਐਲਾਨ ਕੀਤਾ ਹੈ। ਪੰਜਾਬ ਦੇ ਸੋਹਾਵਾ ਕਸਬੇ ‘ਚ ਅਬਦੁਲ ਕਾਦਰ ਯੂਨੀਵਰਸਿਟੀ ਦਾ ਨੀਂਹ ਪੱਥਰ ਤੱਤਕਾਲੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ 2019 ‘ਚ ਕੀਤਾ ਸੀ। ਉਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਸਿੱਖਿਆ ਦੇ ਵੱਡੇ ਪੱਧਰ ‘ਤੇ ਵਿਸਥਾਰ ਲਈ ਨਿੱਜੀ ਯੂਨੀਵਰਸਿਟੀਆਂ ਨੂੰ ਦਾਨ ਦਿੱਤੇ ਜਾਂਦੇ ਹਨ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਮੁਹੰਮਦ ਆਸਿਫ਼ ਨੇ ਸੋਮਵਾਰ ਨੂੰ ਨੈਸ਼ਨਲ ਅਸੈਂਬਲੀ ‘ਚ ਦੱਸਿਆ ਕਿ ਆਪ ਇਮਰਾਨ ਖ਼ਾਨ, ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਤੇ ਉਨ੍ਹਾਂ ਦੀ ਦੋਸਤ ਫਰਾਹ ਗੋਗੀ ਇਸ ਯੂਨੀਵਰਸਿਟੀ ਦੀ ਟਰੱਸਟੀ ਹੈ। ਆਸਿਫ਼ ਨੇ ਦਾਅਵਾ ਕੀਤਾ ਕਿ ਯੂਨੀਵਰਸਿਟੀ ਨੂੰ 50 ਕਰੋੜ ਨਕਦ ਤੇ 450 ਕਨਾਲ ਜ਼ਮੀਨ ਗ਼ੈਰ ਕਾਨੂੰਨੀ ਤਰੀਕੇ ਨਾਲ ਦਾਨ ਕੀਤੀ ਗਈ। ਫਰਾਹ ਨੇ ਵੀ 200 ਕਨਾਲ ਜ਼ਮੀਨ ਇਸ ਯੂਨੀਵਰਸਿਟੀ ਦੇ ਨਾਂ ਕੀਤੀ ਜਦਕਿ ਯੂਨੀਵਰਸਿਟੀ ‘ਚ ਸਿਰਫ਼ 32 ਵਿਦਿਆਰਥੀ ਪੜ੍ਹ ਰਹੇ ਹਨ।

Related posts

ਅਗਲੇ ਮਹੀਨੇ ਤੋਂ ਯੂਕੇ ਵਿੱਚ ਸ਼ੁਰੂ ਹੋ ਸਕਦਾ ਹੈ ਕੋਰੋਨਾਵਾਇਰਸ ਟੀਕੇ ਦਾ ਟੀਕਾਕਰਨ

Gagan Oberoi

ਬੰਬੇ ਹਾਈ ਕੋਰਟ ਨੇ ਮੁੰਬਈ ਹਵਾਈ ਅੱਡੇ ਦੇ ਨੇੜੇ 48 ਉੱਚੀਆਂ ਇਮਾਰਤਾਂ ਦੇ ਹਿੱਸੇ ਢਾਹੁਣ ਦੇ ਦਿੱਤੇ ਹਨ ਹੁਕਮ

Gagan Oberoi

ਪੈਰਿਸ ਓਲੰਪਿਕ ਸਮਾਗਮ ਤੋਂ ਪਹਿਲਾਂ ਲੰਡਨ-ਪੈਰਿਸ ਹਾਈ-ਸਪੀਡ ਰੇਲ ਨੈੱਟਵਰਕ ਲਾਈਨਾਂ ਪੁੱਟੀਆਂ

Gagan Oberoi

Leave a Comment