Sports

ICC Women’s World Cup 2022 : ਭਾਰਤ-ਪਾਕਿਸਤਾਨ 6 ਮਾਰਚ ਨੂੰ ਹੋਵੇਗਾ ਆਹਮੋ-ਸਾਹਮਣੇ, ਹਰ ਵਾਰ ਪਾਕਿਸਤਾਨ ਨੇ ਕੀਤਾ ਹਾਰ ਦਾ ਸਾਹਮਣਾ

ਕਿਸੇ ਵੀ ਖੇਡ ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਕੋਈ ਵੀ ਮੁਕਾਬਲਾ ਹੋਵੇ, ਇਹ ਦੋਵਾਂ ਦੇਸ਼ਾਂ ਦੇ ਲੋਕਾਂ ਵਿੱਚ ਇੱਕ ਵੱਖਰਾ ਰੋਮਾਂਚ ਲਿਆਉਂਦਾ ਹੈ। ਜਦੋਂ ਵੀ ਦੋਵੇਂ ਟੀਮਾਂ ਆਪਸ ਵਿੱਚ ਭਿੜਦੀਆਂ ਹਨ, ਕਰੋੜਾਂ ਲੋਕਾਂ ਦੇ ਦਿਲ ਤੇ ਟੀਵੀ ਚਕਨਾਚੂਰ ਹੋ ਜਾਂਦੇ ਹਨ। ਭਾਰਤੀ ਪ੍ਰਸ਼ੰਸਕਾਂ ਨੂੰ ਅਜਿਹਾ ਨਜ਼ਾਰਾ 6 ਮਾਰਚ ਨੂੰ ਦੇਖਣ ਨੂੰ ਮਿਲੇਗਾ ਜਦੋਂ ਭਾਰਤੀ ਮਹਿਲਾ ਕ੍ਰਿਕਟ ਟੀਮ ਆਪਣੇ ਕੱਟੜ ਵਿਰੋਧੀ ਪਾਕਿਸਤਾਨ ਨਾਲ ਵਿਸ਼ਵ ਕੱਪ ਦੀ ਸ਼ੁਰੂਆਤ ਕਰੇਗੀ।

ਹਾਲਾਂਕਿ ਬਦਕਿਸਮਤੀ ਨਾਲ ਦੋਵੇਂ ਟੀਮਾਂ ਇਸ ਤੋਂ ਪਹਿਲਾਂ ਵਿਸ਼ਵ ਕੱਪ ‘ਚ ਦੋ ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ ਤੇ ਇਹ ਤੀਜਾ ਮੌਕਾ ਹੋਵੇਗਾ ਜਦੋਂ ਦੋਵੇਂ ਟੀਮਾਂ ਵਿਸ਼ਵ ਕੱਪ ਦੇ ਕਿਸੇ ਮੈਚ ‘ਚ ਆਹਮੋ-ਸਾਹਮਣੇ ਹੋਣਗੀਆਂ। ਭਾਰਤੀ ਟੀਮ ਦੀ ਗੱਲ ਕਰੀਏ ਤਾਂ ਭਾਰਤੀ ਮਹਿਲਾ ਟੀਮ ਨੇ ਪਿਛਲੇ ਦੋ ਮੈਚ ਜਿੱਤੇ ਹਨ। ਇਸ ਹਿਸਾਬ ਨਾਲ ਭਾਰਤ ਦਾ ਪਾਕਿਸਤਾਨ ਖਿਲਾਫ ਸੌ ਫੀਸਦੀ ਰਿਕਾਰਡ ਹੈ।

ਪਾਕਿਸਤਾਨ ਭਾਰਤ ਨੂੰ ਹਰਾ ਨਹੀਂ ਸਕਿਆ

ਇਸ ਤੋਂ ਵੀ ਦਿਲਚਸਪ ਅੰਕੜਾ ਇਹ ਹੈ ਕਿ ਪਾਕਿਸਤਾਨੀ ਮਹਿਲਾ ਕ੍ਰਿਕਟ ਟੀਮ ਭਾਰਤੀ ਟੀਮ ਦੇ ਸਾਹਮਣੇ ਬੇਵੱਸ ਨਜ਼ਰ ਆਈ ਹੈ ਅਤੇ ਇੱਕ ਵਾਰ ਵੀ 100 ਦਾ ਅੰਕੜਾ ਪੂਰਾ ਨਹੀਂ ਕਰ ਸਕੀ ਹੈ। ਵਿਸ਼ਵ ਕੱਪ ‘ਚ ਦੋਵਾਂ ਟੀਮਾਂ ਵਿਚਾਲੇ ਹੋਏ ਆਖਰੀ ਮੁਕਾਬਲੇ ਦੀ ਗੱਲ ਕਰੀਏ ਤਾਂ ਦੋਵੇਂ ਟੀਮਾਂ 2 ਜੁਲਾਈ 2017 ਨੂੰ ਇੰਗਲੈਂਡ ‘ਚ ਭਿੜ ਗਈਆਂ ਸਨ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 9 ਵਿਕਟਾਂ ਦੇ ਨੁਕਸਾਨ ‘ਤੇ 169 ਦੌੜਾਂ ਬਣਾਈਆਂ।

ਇਸ ਮੈਚ ‘ਚ ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਦੀ ਟੀਮ 74 ਦੌੜਾਂ ‘ਤੇ ਆਲ ਆਊਟ ਹੋ ਗਈ ਅਤੇ ਭਾਰਤੀ ਟੀਮ ਨੇ ਆਸਾਨੀ ਨਾਲ 95 ਦੌੜਾਂ ਨਾਲ ਮੈਚ ਜਿੱਤ ਲਿਆ। ਭਾਰਤੀ ਗੇਂਦਬਾਜ਼ ਏਕਤਾ ਬਿਸ਼ਟ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 5 ਵਿਕਟਾਂ ਹਾਸਲ ਕੀਤੀਆਂ। ਦੂਜੇ ਪਾਸੇ ਪਾਕਿਸਤਾਨ ਲਈ ਗੇਂਦਬਾਜ਼ ਨਾਸ਼ਰਾ ਸੰਧੂ ਨੇ 4 ਵਿਕਟਾਂ ਲਈਆਂ। ਭਾਰਤ ਲਈ ਪੂਨਮ ਰਾਵਤ ਨੇ 47 ਅਤੇ ਸੁਸ਼ਮਾ ਵਰਮਾ ਨੇ 33 ਦੌੜਾਂ ਬਣਾਈਆਂ ਜਦਕਿ ਪਾਕਿਸਤਾਨ ਦੀ ਕਪਤਾਨ ਸਨਾ ਮੀਰ ਨੇ 29 ਦੌੜਾਂ ਬਣਾਈਆਂ।

ਭਾਰਤੀ ਮਹਿਲਾ 15 ਮੈਂਬਰੀ ਟੀਮ ਵਿਸ਼ਵ ਕੱਪ

ਮਿਤਾਲੀ ਰਾਜ (ਕਪਤਾਨ), ਹਰਮਨਪ੍ਰੀਤ ਕੌਰ (ਉਪ ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਯਸਤਿਕਾ ਭਾਟੀਆ, ਦੀਪਤੀ ਸ਼ਰਮਾ, ਰਿਚਾ ਘੋਸ਼ (ਵਿਕੇਟਰ), ਸਨੇਹ ਰਾਣਾ, ਝੂਲਨ ਗੋਸਵਾਮੀ, ਪੂਜਾ ਵਸਤਰਕਾਰ, ਮੇਘਨਾ ਸਿੰਘ, ਰੇਣੂਕਾ ਸਿੰਘ ਠਾਕੁਰ, ਤਾਨੀਆ ਭਾਟੀਆ ( ਵਿਕਟਕੀਪਰ), ਰਾਜੇਸ਼ਵਰੀ ਗਾਇਕਵਾੜ ਅਤੇ ਪੂਨਮ ਯਾਦਵ।

Related posts

Passenger vehicles clock highest ever November sales in India

Gagan Oberoi

Microsoft ‘ਤੇ ਅਮਰੀਕੀ ਸਰਕਾਰ ਨੇ ਲਾਇਆ 165 ਕਰੋੜ ਦਾ ਜੁਰਮਾਨਾ, ਗ਼ੈਰ-ਕਾਨੂੰਨੀ ਤਰੀਕੇ ਨਾਲ ਬੱਚਿਆਂ ਦਾ ਨਿੱਜੀ ਡਾਟਾ ਚੋਰੀ ਕਰਨ ਦਾ ਦੋਸ਼

Gagan Oberoi

ਵਿਸ਼ਵ ਚੈਂਪੀਅਨਸ਼ਿਪ ‘ਚ ਬਜਰੰਗ ਪੂਨੀਆ ਨੇ ਜਿੱਤਿਆ ਚੌਥਾ ਮੈਡਲ, ਸੇਬਾਸਟੀਅਨ ਸੀ ਰਿਵੇਰਾ ਨੂੰ 11-9 ਨਾਲ ਹਰਾਇਆ

Gagan Oberoi

Leave a Comment