ਆਈਸੀਸੀ (ICC) ਨੇ ਵਨਡੇ ਰੈਂਕਿੰਗ ਵਿੱਚ ਆਲਰਾਊਂਡਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ‘ਚ ਅਫਗਾਨਿਸਤਾਨ ਦੇ ਕ੍ਰਿਕਟਰ ਮੁਹੰਮਦ ਨਬੀ ਟਾਪ ‘ਤੇ ਆ ਗਏ ਹਨ। ਨਬੀ ਦੀ ਉਮਰ ਇਸ ਸਮੇਂ 39 ਸਾਲ ਹੈ। ਮੁਹੰਮਦ ਨਬੀ ਨੇ ਹਾਲ ਹੀ ‘ਚ 4 ਦਿਨ ਪਹਿਲਾਂ ਸ਼੍ਰੀਲੰਕਾ ਖਿਲਾਫ ਦੂਜੇ ਵਨਡੇ ‘ਚ ਸੈਂਕੜਾ ਲਗਾਇਆ ਸੀ। ਉਸ ਨੇ 130 ਗੇਂਦਾਂ ‘ਤੇ 136 ਦੌੜਾਂ ਦੀ ਪਾਰੀ ਖੇਡੀ। ਜਿਸ ਤੋਂ ਬਾਅਦ ਉਹ ਆਈਸੀਸੀ ਦੀ ਤਾਜ਼ਾ ਰੈਂਕਿੰਗ ‘ਚ ਪਹਿਲੇ ਨੰਬਰ ‘ਤੇ ਆ ਗਿਆ ਹੈ।ਮੁਹੰਮਦ ਨਬੀ ਤੋਂ ਪਹਿਲਾਂ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਆਈਸੀਸੀ ਵਨਡੇ ਆਲਰਾਊਂਡਰ ਰੈਂਕਿੰਗ ‘ਚ ਸਨ। ਸ਼ਾਕਿਬ ਅਲ ਹਸਨ ਹੁਣ ਪਹਿਲੇ ਸਥਾਨ ਤੋਂ ਖਿਸਕ ਕੇ ਦੂਜੇ ਸਥਾਨ ‘ਤੇ ਆ ਗਿਆ ਹੈ। ਸ਼ਾਕਿਬ ਦੀ 310 ਰੇਟਿੰਗ ਹੈ। ਜਦਕਿ ਨਬੀ ਦੇ 314 ਹਨ। ਮਤਲਬ ਕਿ ਮੁਹੰਮਦ ਨਬੀ ਸ਼ਾਕਿਬ ਅਲ ਹਸਨ ਤੋਂ ਸਿਰਫ਼ 4 ਅੰਕ ਅੱਗੇ ਹੈ। ਤੀਜੇ ਸਥਾਨ ਦੀ ਗੱਲ ਕਰੀਏ ਤਾਂ ਇਸ ‘ਤੇ ਜ਼ਿੰਬਾਬਵੇ ਦੇ ਸਿਕੰਦਰ ਰਜ਼ਾ ਦਾ ਕਬਜ਼ਾ ਹੈ। ਰਜ਼ਾ ਤੀਜੇ ਨੰਬਰ ‘ਤੇ ਹੈ। ਉਸ ਕੋਲ 288 ਰੇਟਿੰਗ ਹੈ।
ਉਥੇ ਹੀ ਜੇਕਰ ਟਾਪ 10 ਦੀ ਗੱਲ ਕਰੀਏ ਤਾਂ ਇਕੱਲੇ ਭਾਰਤੀ ਖਿਡਾਰੀ ਰਵਿੰਦਰ ਜਡੇਜਾ ਹਨ। ਉਹ ਵੀ 10ਵੇਂ ਸਥਾਨ ‘ਤੇ ਹੈ। ਰਵਿੰਦਰ ਜਡੇਜਾ ਤੋਂ ਇਲਾਵਾ ਕੋਈ ਵੀ ਭਾਰਤੀ ਟਾਪ 10 ‘ਚ ਸ਼ਾਮਲ ਨਹੀਂ ਹੈ। ਜਡੇਜਾ ਤੋਂ ਬਾਅਦ ਇਸ ਸੂਚੀ ਵਿੱਚ ਭਾਰਤੀ ਹਾਰਦਿਕ ਪੰਡਯਾ ਦਾ ਨਾਂ ਹੈ। ਪਰ ਉਹ 19ਵੇਂ ਨੰਬਰ ‘ਤੇ ਹੈ। ਯਾਨੀ ਟਾਪ 20 ਵਿੱਚ ਸਿਰਫ਼ 2 ਭਾਰਤੀ ਹਨ।