ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਗ੍ਰਿਫ਼ਤਾਰ ਪੰਜਾਬ ਦੇ ਆਈਏਐਸ ਅਧਿਕਾਰੀ ਸੰਜੇ ਪੋਪਲੀ ਨੂੰ ਦੇਰ ਸ਼ਾਮ ਕਰੀਬ 3 ਵਜੇ ਜੀਐਮਸੀਐਚ-32 ਤੋਂ ਛੁੱਟੀ ਦੇ ਦਿੱਤੀ ਗਈ। GMCH-32 ਵਿੱਚ, IAS ਸੰਜੇ ਪੋਪਲੀ ਨੂੰ ਪਹਿਲਾਂ ਐਮਰਜੈਂਸੀ ਵਾਰਡ ਅਤੇ ਫਿਰ ਸਾਈਕੈਟ੍ਰਿਕ ਤੇ ਮੈਡੀਸਨ ਵਿਭਾਗ ‘ਚ ਲਿਜਾਇਆ ਗਿਆ। ਪੰਜ-ਛੇ ਘੰਟੇ ਤੱਕ ਜੀਐਮਸੀਐਚ-32 ਵਿੱਚ ਡਾਕਟਰੀ ਜਾਂਚ ਕਰਨ ਤੋਂ ਬਾਅਦ ਵਿਜੀਲੈਂਸ ਦੀ ਟੀਮ ਆਈਏਐਸ ਸੰਜੇ ਪੋਪਲੀ ਨੂੰ ਹਸਪਤਾਲ ਤੋਂ ਭਜਾ ਕੇ ਆਪਣੇ ਨਾਲ ਲੈ ਗਈ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਬਾਹਰ ਆਉਂਦੇ ਹੋਏ ਸੰਜੇ ਪੋਪਲੀ ਨੇ ਵਿਜੀਲੈਂਸ ‘ਤੇ ਗੰਭੀਰ ਦੋਸ਼ ਲਗਾਏ ਹਨ। ਪੋਪਲੀ ਨੇ ਕਿਹਾ ਕਿ ਮੇਰੀ ਜਾਨ ਨੂੰ ਵੀ ਖਤਰਾ ਹੈ। ਉਸ ਨੇ ਦੋਸ਼ ਲਾਇਆ ਕਿ ਜਿਸ ਤਰ੍ਹਾਂ ਵਿਜੀਲੈਂਸ ਨੇ ਮੇਰੇ ਲੜਕੇ ਨੂੰ ਮਾਰਿਆ ਹੈ, ਉਹ ਮੈਨੂੰ ਵੀ ਮਾਰ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਸੰਜੇ ਪੋਪਲੀ ਨੂੰ ਅੱਜ ਦੁਪਹਿਰ ਤਕ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਸੰਜੇ ਪੋਪਲੀ ਦੇ ਬੇਟੇ ਕਾਰਤਿਕ ਦਾ ਅੱਜ ਪੋਸਟਮਾਰਟਮ ਕੀਤਾ ਜਾਵੇਗਾ।
ਦੱਸ ਦੇਈਏ ਕਿ ਕਾਰਤਿਕ ਨੇ ਲਾਇਸੈਂਸੀ ਰਿਵਾਲਵਰ ਨਾਲ ਖ਼ੁਦ ਨੂੰ ਗੋਲ਼ੀ ਮਾਰ ਲਈ ਸੀ। ਕਾਰਤਿਕ ਨੂੰ ਇਲਾਜ ਲਈ ਪੀਜੀਆਈ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਸੰਜੇ ਪੋਪਲੀ ਦੀ ਪਤਨੀ ਦਾ ਕਹਿਣਾ ਹੈ ਕਿ ਉਹ ਆਪਣੇ ਬੇਟੇ ਦਾ ਪੋਸਟਮਾਰਟਮ ਪੀਜੀਆਈ ‘ਚ ਕਰਵਾਉਣਾ ਚਾਹੁੰਦੀ ਹੈ, ਪਰ ਪੁਲਿਸ ਨੇ ਉਸਦੇ ਮ੍ਰਿਤਕ ਪੁੱਤਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਜੀ.ਐਮ.ਐਸ.ਐਚ.-16 ਵਿਖੇ ਪਹੁੰਚਾਇਆ ਹੈ।