15 ਅਗਸਤ 2022 ਨੂੰ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋ ਰਹੇ ਹਨ। ਇਸ ਖ਼ਾਸ ਮੌਕੇ ਦਾ ਜਸ਼ਨ ਮਨਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਘਰ ਤਿਰੰਗਾ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਆਜ਼ਾਦੀ ਦੇ ਇਸ ਅੰਮਿ੍ਰਤ ਮਹੋਤਸਵ ’ਚ ਹੁਣ ਬਾਲੀਵੁੱਡ ਸੈਲੀਬਿ੍ਰਟੀ ਵੀ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ ਅਤੇ ਤਿਰੰਗੇ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੀ ਪ੍ਰੋਫਾਈਲ ’ਤੇ ਲਗਾ ਰਹੇ ਹਨ।
ਅਕਸ਼ੈ ਕੁਮਾਰ
ਬਾਲੀਵੁੱਡ ਦੇ ਅਦਾਕਾਰ ਅਕਸ਼ੈ ਕੁਮਾਰ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੇ ਹਨ। ਹੁਣ ਆਜ਼ਾਦੀ ਦੇ ਅੰਮਿ੍ਰਤ ਮਹੋਤਸਵ ’ਚ ਹਿੱਸਾ ਲੈਂਦਿਆਂ ਤਿਰੰਗੇ ਦੀ ਤਸਵੀਰ ਆਪਣੀ ਪ੍ਰੋਫਾਈਲ ’ਤੇ ਲਾ ਕੇ ਉਨ੍ਹਾਂ ਆਪਣੇ ਟਵਿੱਟਰ ’ਤੇ ਲਿਖਿਆ, ਆਜ਼ਾਦੀ ਦੇ 75 ਸਾਲਾਂ ਦੇ ਅੰਮਿ੍ਰਤ ਮਹੋਤਸਵ ਨੂੰ ਮਨਾਉਣ ਦਾ ਸਮਾਂ ਆ ਗਿਆ ਹੈ। ਮਾਣ ਨਾਲ ਸ਼ਾਨ ਨਾਲ #HarGharTiranga ਲਹਿਰਾਉਣ ਦਾ ਸਮਾਂ ਆ ਗਿਆ ਹੈ।
ਆਰ. ਮਾਧਵਨ
ਜਿਉਂ ਹੀ ਅਸੀਂ ਆਜ਼ਾਦੀ ਦੇ 75ਵੇਂ ਸਾਲ ’ਚ ਦਾਖ਼ਲ ਹੋ ਰਹੇ ਹਾਂ, ਸਾਨੂੰ ਉਨ੍ਹਾਂ ਲੋਕਾਂ ਦੀ ਕੁਰਬਾਨੀ ਨੂੰ ਨਹੀਂ ਭੁੱਲਣਾ ਚਾਹੀਦਾ, ਜਿਨ੍ਹਾਂ ਨੇ ਸਾਡੇ ਝੰਡੇ ਨੂੰ ਉੱਚਾ ਰੱਖਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਉਨ੍ਹਾਂ ਦੀਆਂ ਯਾਦਾਂ ਨੂੰ ਜਿਉਂਦਾ ਰੱਖਣ ਲਈ ਆਓ ਅਸੀਂ ਆਪਣੇ ਤਿਰੰਗਾ ਘਰ ਲਿਆਈਏ ਤੇ ਇਸ ਨੂੰ ਮਾਣ ਨਾਲ ਲਹਿਰਾਈਏ।
ਮਹੇਸ਼ ਬਾਬੂ
ਤੇਲਗੂ ਸੁਪਰਸਟਾਰ ਨੇ ਆਪਣੇ ਟਵਿੱਟਰ ’ਤੇ ਲਿਖਿਆ,‘ਸਾਡਾ ਤਿਰੰਗਾ…ਸਾਡਾ ਮਾਣ। ਆਓ ਪ੍ਰਣ ਕਰੀਏ ਕਿ ਅਸੀਂ ਆਪਣੇ ਤਿਰੰਗੇ ਨੂੰ ਹਮੇਸ਼ਾ ਉੱਚਾ ਰੱਖਾਂਗੇ। 13 ਤੋਂ 15 ਅਗਸਤ ਤਕ ਹਰ ਘਰ ਤਿਰੰਗਾ।
ਅਨੁਪਮ ਖੇਰ
ਰਾਸ਼ਟਰਵਾਦੀ ਅਭਿਨੇਤਾ ਅਨੁਪਮ ਖੇਰ ਨੇ ਆਜ਼ਾਦੀ ਦੇ ਮਹੋਤਸਵ ਦੇ ਘਰ-ਘਰ ਤਿੰਰਗਾ ਮੁਹਿੰਮ ਨਾਲ ਜੁੜਨ ਲਈ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿਚ ਤਿਰੰਗਾ ਦਿਖਾਈ ਦੇ ਰਿਹਾ ਹੈ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ’ਚ ਆਜ਼ਾਦੀ ਦੇ ਅੰਮਿ੍ਰਤ ਮਹੋਤਸਵ ਤਹਿਤ 13 ਤੋਂ 15 ਅਗਸਤ ਤਕ ਹਰ ਘਰ ਤਿਰੰਗਾ ਮੁਹਿੰਮ ਦਾ ਆਯੋਜਨ ਕੀਤਾ ਹੈ। ਇਸ ਮੁਹਿੰਮ ਦਾ ਹਿੱਸਾ ਬਣ ਕੇ 13 ਤੋਂ 15 ਅਗਸਤ ਤਕ ਆਪਣੇ ਘਰਾਂ ’ਚ ਤਿਰੰਗਾ ਲਹਿਰਾਓ ਅਤੇ ਆਪਣੇ ਘਰ ਨੂੰ ਸਜਾਓ।
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਆਪਣੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਟਵੀਟ ਕੀਤਾ ਅਤੇ ਲਿਖਿਆ ਅੱਜ 2 ਅਗਸਤ ਖਾਸ ਹੈ। ਅਜਿਹੇ ਸਮੇਂ ਜਦੋਂ ਅਸੀਂ ਆਜ਼ਾਦੀ ਦਾ ਅੰਮਿ੍ਰਤ ਮਹੋਤਸਵ ਮਨਾ ਰਹੇ ਹਾਂ। ਸਾਡਾ ਦੇਸ਼ #HarGharTiranga ਨੂੰ ਮਨਾਉਣ ਲਈ ਇਕ ਸਮੂਹਿਕ ਸਮਾਗਮ ਲਈ ਪੂਰੀ ਤਰ੍ਹਾਂ ਤਿਆਰ ਹੈ। ਮੈਂ ਆਪਣੇ ਸੋਸ਼ਲ ਮੀਡੀਆ ਪੇਜਾਂ ਦੀ ਡੀਪੀ ਬਦਲ ਦਿੱਤੀ ਹੈ ਅਤੇ ਤੁਹਾਨੂੰ ਸਾਰਿਆਂ ਨੂੰ ਅਜਿਹਾ ਕਰਨ ਦੀ ਅਪੀਲ ਕਰਦਾ ਹਾਂ।