Punjab

Gurmeet Ram Rahim: ਗੁਰਮੀਤ ਰਾਮ ਰਹੀਮ ਦੀ ਪੈਰੋਲ ਖਤਮ, ਸਖ਼ਤ ਸੁਰੱਖਿਆ ਹੇਠ ਬਾਗਪਤ ਤੋਂ ਆਪਣੇ ਨਾਲ ਲੈ ਗਈ ਹਰਿਆਣਾ ਪੁਲਿਸ

 ਗੁਰਮੀਤ ਰਾਮ ਰਹੀਮ ਦੀ ਪੈਰੋਲ ਖ਼ਤਮ ਹੋਣ ਤੋਂ ਬਾਅਦ ਹਰਿਆਣਾ ਪੁਲਿਸ ਸੋਮਵਾਰ ਨੂੰ ਆਸ਼ਰਮ ਬਰਨਾਵਾ ਪਹੁੰਚੀ ਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਆਪਣੇ ਨਾਲ ਲੈ ਕੇ ਰੋਹਤਕ ਦੀ ਸੁਨਾਰੀਆ ਜੇਲ੍ਹ ਲਈ ਰਵਾਨਾ ਹੋ ਗਈ। ਇਸ ਦੌਰਾਨ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ।

ਬਹੁਤ ਸਾਰੇ ਸੂਬਿਆੰ ਤੋਂ ਪਹੁੰਚੇ ਪੈਰੋਕਾਰ

ਹਰਿਆਣਾ ਪੁਲਿਸ ਨੇ ਗੁਰਮੀਤ ਰਾਮ ਰਹੀਮ ਨੂੰ 17 ਜੂਨ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਇੱਕ ਮਹੀਨੇ ਦੀ ਪੈਰੋਲ ਮਿਲਣ ਤੋਂ ਬਾਅਦ ਡੇਰਾ ਸੱਚਾ ਸੌਦਾ ਆਸ਼ਰਮ ਬਰਨਾਵਾ ਵਿਖੇ ਛੱਡ ਦਿੱਤਾ ਸੀ, ਜਿਸ ਤੋਂ ਬਾਅਦ ਡੇਰੇ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ। ਡੇਰੇ ਵਿੱਚ ਦਿੱਲੀ, ਹਰਿਆਣਾ, ਪੰਜਾਬ, ਰਾਜਸਥਾਨ ਤੋਂ ਡੇਰਾ ਮੁਖੀ ਦੇ ਪੈਰੋਕਾਰਾਂ ਦੀ ਆਵਾਜਾਈ ਸ਼ੁਰੂ ਹੋ ਗਈ ਸੀ। ਭੀੜ-ਭੜੱਕੇ ਕਾਰਨ ਸੜਕਾਂ ‘ਤੇ ਆਵਾਜਾਈ ਪ੍ਰਭਾਵਿਤ ਹੋਈ, ਜਿਸ ਤੋਂ ਬਾਅਦ ਪੁਲਿਸ ਨੇ ਡੇਰਾ ਪ੍ਰਬੰਧਕ ਨੂੰ ਨੋਟਿਸ ਜਾਰੀ ਕਰਕੇ ਵਿਵਸਥਾ ਬਣਾਏ ਰੱਖਣ ਦੀ ਹਦਾਇਤ ਕੀਤੀ।

ਸਖ਼ਤ ਸੁਰੱਖਿਆ ਨਾਲ ਪੁਲਿਸ ਆਪਣੇ ਨਾਲ ਲੈ ਕੇ ਗਈ

ਗੁਰਮੀਤ ਰਾਮ ਰਹੀਮ ਦੀ ਪੈਰੋਲ ਦੀ ਮਿਆਦ 17 ਜੁਲਾਈ ਦੀ ਰਾਤ ਨੂੰ ਖਤਮ ਹੋ ਗਈ ਸੀ, ਜਿਸ ਤੋਂ ਬਾਅਦ ਰੋਹਤਕ ਪੁਲਿਸ ਸੋਮਵਾਰ ਨੂੰ ਆਸ਼ਰਮ ਬਰਨਾਵਾ ਪਹੁੰਚੀ ਅਤੇ ਸੁਰੱਖਿਆ ਪ੍ਰਬੰਧਾਂ ਵਿਚਕਾਰ ਗੁਰਮੀਤ ਨੂੰ ਆਪਣੇ ਨਾਲ ਲੈ ਗਈ। ਡੇਰਾ ਮੁਖੀ ਨੂੰ ਸੁਨਾਰੀਆ ਜੇਲ੍ਹ ਲਿਜਾਇਆ ਗਿਆ ਹੈ। ਦੂਜੇ ਪਾਸੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਸੀਓ ਡੀਕੇ ਸ਼ਰਮਾ ਪੁਲਿਸ ਫੋਰਸ ਨਾਲ ਮੌਜੂਦ ਸਨ। ਉਥੇ ਮੌਜੂਦ ਸੈਂਕੜੇ ਸ਼ਰਧਾਲੂ ਵੀ ਡੇਰੇ ਤੋਂ ਆਪਣੇ ਘਰਾਂ ਨੂੰ ਪਰਤਣ ਲੱਗੇ। ਇੰਸਪੈਕਟਰ ਡੀਕੇ ਤਿਆਗੀ ਨੇ ਦੱਸਿਆ ਕਿ ਪੈਰੋਲ ਦੀ ਮਿਆਦ ਖਤਮ ਹੋਣ ਤੋਂ ਬਾਅਦ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਪੁਲਿਸ ਆਪਣੇ ਨਾਲ ਲੈ ਗਈ ਹੈ ਤੇ ਡੇਰਾ ਮੁਖੀ ਨੂੰ ਸੁਨਾਰੀਆ ਜੇਲ੍ਹ ਭੇਜਿਆ ਜਾਵੇਗਾ।

ਹਨੀਪ੍ਰੀਤ ਅਤੇ ਰਿਸ਼ਤੇਦਾਰ ਵੀ ਚਲੇ ਗਏ

ਡੇਰਾ ਮੁਖੀ (ਗੁਰਮੀਤ ਰਾਮ ਰਹੀਮ) ਦੇ ਆਸ਼ਰਮ ਛੱਡਦੇ ਹੀ ਹਨੀਪ੍ਰੀਤ ਤੇ ਗੁਰਮੀਤ ਰਾਮ ਰਹੀਮ ਦੇ ਰਿਸ਼ਤੇਦਾਰ ਵੀ ਹਰਿਆਣਾ ਲਈ ਰਵਾਨਾ ਹੋ ਗਏ ਹਨ। ਉਹ ਵੀ ਡੇਰਾ ਮੁਖੀ ਦੇ ਨਾਲ ਡੇਰੇ ਵਿੱਚ ਇੱਕ ਮਹੀਨੇ ਤੋਂ ਰਹਿ ਰਿਹੇ ਸਨ। ਹਨੀਪ੍ਰੀਤ ਅਤੇ ਉਸਦੇ ਰਿਸ਼ਤੇਦਾਰ ਗੁਰਮੀਤ ਦੀ ਕਾਰ ਨਾਲ ਗਏ ਹਨ। ਪੈਰੋਲ ‘ਤੇ ਆਸ਼ਰਮ ‘ਚ ਆਉਣ ਤੋਂ ਬਾਅਦ ਡੇਰਾ ਮੁਖੀ ਦੇ ਪੈਰੋਕਾਰਾਂ ਦਾ ਡੇਰੇ ‘ਚ ਆਉਣਾ-ਜਾਣਾ ਸ਼ੁਰੂ ਹੋ ਗਿਆ ਸੀ, ਜਿਸ ਤੋਂ ਬਾਅਦ ਗੁਰਮੀਤ ਰਾਮ ਰਹੀਮ ਨੇ ਪੈਰੋਕਾਰਾਂ ਨੂੰ ਆਪਣੇ ਘਰਾਂ ‘ਚ ਸਿਮਰਨ ਕਰਨ ਦੀ ਅਪੀਲ ਕੀਤੀ ਸੀ ਪਰ ਇਸ ਦੇ ਬਾਵਜੂਦ ਦਿੱਲੀ, ਹਰਿਆਣਾ, ਪੰਜਾਬ ਤੇ ਰਾਜਸਥਾਨ ਤੋਂ ਲੋਕਾਂ ਦਾ ਆਉਣਾ ਜਾਰੀ ਰਿਹਾ।

Related posts

Mississauga Man Charged in Human Trafficking Case; Police Seek Additional Victims

Gagan Oberoi

Halle Bailey celebrates 25th birthday with her son

Gagan Oberoi

ਸੰਗਰੂਰ ਦੀ ਧੀ ਵਧਾਏਗੀ ਪੰਜਾਬ ਦਾ ਮਾਣ, ਅਗਨੀਵੀਰ ਰਾਹੀਂ ਭਰਤੀ ਇਕਲੌਤੀ ਸਿੱਖ ਮਹਿਲਾ ਫੌਜੀ ਦਿੱਲੀ ਪਰੇਡ ਦਾ ਬਣੀ ਹਿੱਸਾ

Gagan Oberoi

Leave a Comment