International News

Good News : ਥਾਈਲੈਂਡ-ਸ੍ਰੀਲੰਕਾ ਤੋਂ ਬਾਅਦ ਹੁਣ ਇਸ ਦੇਸ਼ ‘ਚ ਵੀ ਭਾਰਤੀਆਂ ਦੀ ਵੀਜ਼ਾ ਫ੍ਰੀ ਐਂਟਰੀ, 1 ਦਸੰਬਰ ਤੋਂ ਮਿਲੇਗੀ ਸਹੂਲਤ

ਜੇਕਰ ਤੁਸੀਂ ਵੀ ਮਲੇਸ਼ੀਆ ਜਾਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਇਕ ਵੱਡੀ ਖਬਰ ਹੈ। ਹੁਣ ਭਾਰਤੀਆਂ ਲਈ ਮਲੇਸ਼ੀਆ ਜਾਣਾ ਹੋਰ ਵੀ ਆਸਾਨ ਹੋ ਗਿਆ ਹੈ। ਦਰਅਸਲ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਐਲਾਨ ਕੀਤਾ ਕਿ ਮਲੇਸ਼ੀਆ 1 ਦਸੰਬਰ ਤੋਂ ਚੀਨ ਤੇ ਭਾਰਤ ਦੇ ਨਾਗਰਿਕਾਂ ਨੂੰ 30 ਦਿਨਾਂ ਲਈ ਵੀਜ਼ਾ ਮੁਕਤ ਐਂਟਰੀ ਦੇਵੇਗਾ। ਅਨਵਰ ਨੇ ਐਤਵਾਰ ਦੇਰ ਰਾਤ ਆਪਣੀ ਪੀਪਲਜ਼ ਜਸਟਿਸ ਪਾਰਟੀ ਕਾਂਗਰਸ ‘ਚ ਇਕ ਭਾਸ਼ਣ ਦੌਰਾਨ ਇਹ ਐਲਾਨ ਕੀਤਾ। ਹਾਲਾਂਕਿ ਉਨ੍ਹਾਂ ਇਹ ਨਹੀਂ ਦੱਸਿਆ ਕਿ ਵੀਜ਼ਾ ਛੋਟ ਕਿੰਨੇ ਸਮੇਂ ਲਈ ਲਾਗੂ ਹੋਵੇਗੀ।

ਤੁਹਾਨੂੰ ਦੱਸ ਦੇਈਏ ਕਿ ਥਾਈਲੈਂਡ ਤੇ ਸ਼੍ਰੀਲੰਕਾ ‘ਚ ਭਾਰਤੀਆਂ ਨੂੰ ਪਹਿਲਾਂ ਹੀ ਵੀਜ਼ਾ ਫ੍ਰੀ ਐਂਟਰੀ ਮਿਲਦੀ ਹੈ। ਹੁਣ ਮਲੇਸ਼ੀਆ ਅਜਿਹਾ ਕਰਨ ਵਾਲਾ ਤੀਜਾ ਏਸ਼ਿਆਈ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਮਲੇਸ਼ੀਆ ਨੇ ਕੁਵੈਤ, ਸਾਊਦੀ ਅਰਬ, ਬਹਿਰੀਨ, ਯੂਏਈ, ਤੁਰਕੀ, ਜਾਰਡਨ ਅਤੇ ਈਰਾਨ ਨੂੰ ਇਹ ਛੋਟ ਦਿੱਤੀ ਸੀ। ਹਾਲਾਂਕਿ, ਇਹ ਸਾਰੇ ਮੁਸਲਿਮ ਦੇਸ਼ ਹਨ।

ਚੀਨ ਅਤੇ ਭਾਰਤ ਤੋਂ ਲੋਕ ਵੱਡੀ ਗਿਣਤੀ ‘ਚ ਜਾਂਦੇ ਹਨ ਮਲੇਸ਼ੀਆ

ਇੱਥੇ ਦੱਸ ਦੇਈਏ ਕਿ ਮਲੇਸ਼ੀਆ ਜਾਣ ਵਾਲੇ ਸੈਲਾਨੀਆਂ ‘ਚ ਚੀਨ ਚੌਥੇ ਤੇ ਭਾਰਤ ਪੰਜਵੇਂ ਸਥਾਨ ‘ਤੇ ਹੈ। ਦੋਵੇਂ ਦੇਸ਼ ਮਲੇਸ਼ੀਆ ਲਈ ਵੱਡੇ ਬਾਜ਼ਾਰ ਹਨ। ਸਰਕਾਰੀ ਅੰਕੜਿਆਂ ਮੁਤਾਬਕ ਮਲੇਸ਼ੀਆ ‘ਚ ਇਸ ਸਾਲ ਜਨਵਰੀ ਤੋਂ ਜੂਨ ਦਰਮਿਆਨ 9.16 ਕਰੋੜ ਸੈਲਾਨੀ ਆਏ, ਜਿਨ੍ਹਾਂ ਵਿਚ ਚੀਨ ਦੇ 4 ਲੱਖ 98 ਹਜ਼ਾਰ 540 ਸੈਲਾਨੀ ਅਤੇ ਭਾਰਤ ਦੇ 2 ਲੱਖ 83 ਹਜ਼ਾਰ 885 ਸੈਲਾਨੀ ਸ਼ਾਮਲ ਹਨ।

Related posts

ਕੋਰੋਨਾ ਮਹਾਂਮਾਰੀ ਵਿਚ ਮਾਂ ਨਹੀਂ ਬਣਨਾ ਚਾਹੁੰਦੀਆਂ ਅਮਰੀਕੀ ਔਰਤਾਂ

Gagan Oberoi

ਸੁਖਪਾਲ ਸਿੰਘ ਖਹਿਰਾ ਨਾਲ ਨਾਭਾ ਜੇਲ੍ਹ ‘ਚ ਕਾਂਗਰਸੀ ਆਗੂਆਂ ਨੇ ਕੀਤੀ ਮੁਲਾਕਾਤ, ਕਿਹਾ- ‘ਸਾਡੇ ਆਗੂਆਂ ਨੂੰ ਬੇਵਜ੍ਹਾ ਕੀਤਾ ਜਾ ਰਿਹੈ ਤੰਗ’

Gagan Oberoi

ਜਾਪਾਨ ਦੇ ਵਿਦੇਸ਼ ਮੰਤਰੀ ਯੋਸ਼ੀਮਾਸਾ ਹਯਾਸ਼ੀ ਨੇ ਕਿਹਾ- ਯੂਕਰੇਨ ‘ਤੇ ਹੋਏ ਅੱਤਿਆਚਾਰਾਂ ਲਈ ਰੂਸ ਨੂੰ ਜਵਾਬਦੇਹ ਹੋਣਾ ਚਾਹੀਦੈ

Gagan Oberoi

Leave a Comment