News

Ghee Benefits in Winters: ਸਰਦੀਆਂ ‘ਚ ਜ਼ੁਕਾਮ-ਖੰਘ ਤੋਂ ਰਾਹਤ ਦਿਵਾਏਗਾ ਘਿਓ, ਇਨ੍ਹਾਂ 5 ਤਰੀਕਿਆਂ ਨਾਲ ਕਰ ਸਕਦੇ ਹੋ ਸੇਵਨ

ਘਿਓ ਸਦੀਆਂ ਤੋਂ ਭਾਰਤੀ ਸੰਸਕ੍ਰਿਤੀ ਦਾ ਅਨਿੱਖੜਵਾਂ ਅੰਗ ਰਿਹਾ ਹੈ। ਭਾਰਤੀ ਪਕਵਾਨਾਂ ਤੋਂ ਲੈ ਕੇ ਆਯੁਰਵੇਦਿਕ ਦਵਾਈਆਂ ਤੱਕ ਅਸੀਂ ਆਪਣੇ ਰੋਜ਼ਾਨਾ ਜੀਵਨ ਵਿਚ ਘਿਓ ਦੀ ਵਰਤੋਂ ਕਈ ਤਰੀਕਿਆਂ ਨਾਲ ਕਰਦੇ ਹਾਂ। ਇਹ ਆਮ ਤੌਰ ‘ਤੇ ਖਾਣੇ ਦਾ ਸਵਾਦ ਵਧਾਉਣ ਲਈ ਵਰਤਿਆ ਜਾਂਦਾ ਹੈ ਪਰ ਇਸ ਨਾਲ ਸਿਹਤ ਨੂੰ ਕਈ ਫ਼ਾਇਦੇ ਮਿਲਦੇ ਹਨ। ਇਸ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਉਣ ਦੇ ਬਹੁਤ ਸਾਰੇ ਫ਼ਾਇਦੇ ਹਨ, ਖਾਸ ਕਰਕੇ ਸਰਦੀਆਂ ਵਿਚ।

ਇਸ ਮੌਸਮ ‘ਚ ਤੁਹਾਡੇ ਖਾਣੇ ਦਾ ਸਵਾਦ ਵਧਾਉਣ ਦੇ ਨਾਲ-ਨਾਲ ਇਹ ਤੁਹਾਨੂੰ ਕਈ ਸਮੱਸਿਆਵਾਂ ਤੋਂ ਵੀ ਬਚਾਉਂਦਾ ਹੈ। ਘਿਓ ਪ੍ਰੋਟੀਨ, ਦੁੱਧ ਦੀ ਚਰਬੀ, ਘੁਲਣਸ਼ੀਲ ਚਰਬੀ ਤੇ ਵਿਟਾਮਿਨ ਏ, ਈ ਅਤੇ ਡੀ ਵਰਗੇ ਸਿਹਤਮੰਦ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਜੋ ਸਰੀਰ ਦੇ ਵੱਖ-ਵੱਖ ਕਾਰਜਾਂ ਲਈ ਜ਼ਰੂਰੀ ਹੁੰਦੇ ਹਨ। ਜਾਣਦੇ ਹਾਂ ਸਰਦੀਆਂ ‘ਚ ਘਿਓ ਤੁਹਾਨੂੰ ਸਿਹਤਮੰਦ ਕਿਵੇਂ ਰੱਖਦਾ ਹੈ-

ਆਯੁਰਵੇਦ ਅਨੁਸਾਰ ਘਿਓ ਵਿਚ ਮਸਾਲੇ ਅਤੇ ਜੜ੍ਹੀ-ਬੂਟੀਆਂ ਵਰਗੇ ਕਈ ਆਮ ਤੱਤਾਂ ਨੂੰ ਮਿਲਾਉਣ ਨਾਲ ਮੌਸਮੀ ਬੁਖਾਰ, ਗਲੇ ਵਿਚ ਖਰਾਸ਼, ਜ਼ੁਕਾਮ, ਖੰਘ ਨੂੰ ਠੀਕ ਕਰਨ ਵਿਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਘਿਓ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਜੋ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਅਤੇ ਮੌਸਮੀ ਐਲਰਜੀ ਅਤੇ ਬਿਮਾਰੀਆਂ ਨਾਲ ਲੜਨ ਵਿਚ ਮਦਦ ਕਰਦਾ ਹੈ। ਸਰਦੀਆਂ ‘ਚ ਜ਼ੁਕਾਮ, ਬੁਖਾਰ ਅਤੇ ਭੀੜ-ਭੜੱਕੇ ਤੋਂ ਰਾਹਤ ਪਾਉਣ ਲਈ ਤੁਸੀਂ ਇਨ੍ਹਾਂ ਤਰੀਕਿਆਂ ਨਾਲ ਘਿਓ ਦੀ ਵਰਤੋਂ ਕਰ ਸਕਦੇ ਹੋ।

ਘਿਓ ਤੇ ਅਦਰਕ

ਇਕ ਚਮਚ ਘਿਓ ਨੂੰ ਪਿਘਲਾ ਕੇ ਉਸ ਵਿਚ ਤਾਜ਼ੇ ਪੀਸੇ ਹੋਏ ਅਦਰਕ ਨੂੰ ਮਿਲਾ ਕੇ ਸੇਵਨ ਕਰੋ। ਸਰਦੀਆਂ ਵਿਚ ਅਦਰਕ ਖਾਣਾ ਇਸ ਦੇ ਸੰਭਾਵੀ ਡੀਕਨਜੈਸਟੈਂਟ ਅਤੇ ਇਮਿਊਨਿਟੀ ਬੂਸਟਰ ਗੁਣਾਂ ਦਾ ਫਾਇਦਾ ਉਠਾਉਣ ਲਈ ਫਾਇਦੇਮੰਦ ਸਾਬਿਤ ਹੋਵੇਗਾ।

ਘਿਓ ਤੇ ਹਲਦੀ ਵਾਲਾ ਦੁੱਧ

ਘਿਓ, ਹਲਦੀ, ਕਾਲੀ ਮਿਰਚ ਅਤੇ ਦੁੱਧ ਨੂੰ ਮਿਲਾ ਕੇ ਪੀਣ ਨਾਲ ਸਰਦੀਆਂ ਵਿਚ ਜ਼ੁਕਾਮ, ਬੁਖਾਰ ਤੋਂ ਵੀ ਰਾਹਤ ਮਿਲਦੀ ਹੈ। ਹਲਦੀ ਐਂਟੀ-ਵਾਇਰਲ ਅਤੇ ਐਂਟੀ-ਇੰਫਲਾਮੇਟਰੀ ਗੁਣਾਂ ਨਾਲ ਭਰਪੂਰ ਹੁੰਦੀ ਹੈ, ਜੋ ਕੰਜੈਕਸ਼ਨ ਨੂੰ ਘੱਟ ਕਰਨ ਵਿਚ ਮਦਦ ਕਰ ਸਕਦੀ ਹੈ।

ਘਿਓ ਤੇ ਕਾਲੀ ਮਿਰਚ ਦੀ ਚਾਹ

ਇਕ ਕੱਪ ਗਰਮ ਪਾਣੀ ਜਾਂ ਹਰਬਲ ਟੀ ਵਿਚ ਇਕ ਚਮਚ ਘਿਓ ਅਤੇ ਇਕ ਚੁਟਕੀ ਕਾਲੀ ਮਿਰਚ ਮਿਲਾ ਲਓ। ਇਸ ਨੂੰ ਪੀਣ ਨਾਲ ਗਲੇ ਦੀ ਖਰਾਸ਼ ਅਤੇ ਅਕੜਾਅ ਤੋਂ ਰਾਹਤ ਮਿਲੇਗੀ। ਇਸ ਡ੍ਰਿੰਕ ਵਿੱਚ ਮੌਜੂਦ ਵਾਰਮਿੰਗ ਪਾਵਰ, ਪੌਸ਼ਟਿਕ ਤੱਤ ਅਤੇ ਐਂਟੀਆਕਸੀਡੈਂਟ ਤੁਹਾਨੂੰ ਗਰਮ ਕਰਨ ਦੇ ਨਾਲ-ਨਾਲ ਬਿਮਾਰੀਆਂ ਨਾਲ ਲੜਨ ਵਿਚ ਮਦਦ ਕਰਨਗੇ।

ਘਿਓ ਅਤੇ ਲੌਂਗ

ਇਸ ਆਸਾਨ ਉਪਾਅ ਨੂੰ ਕਰਨ ਲਈ ਕੁਝ ਲੌਂਗਾਂ ਨੂੰ ਘਿਓ ‘ਚ ਗਰਮ ਕਰੋ ਅਤੇ ਇਸ ‘ਚ ਸ਼ਹਿਦ ਮਿਲਾ ਕੇ ਪੇਸਟ ਬਣਾ ਕੇ ਖਾਓ। ਇਹ ਨੁਸਖਾ ਬੁਖਾਰ, ਜ਼ੁਕਾਮ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ।

ਘਿਓ ਤੇ ਸ਼ਹਿਦ

ਇਕ ਚਮਚ ਘਿਓ ਵਿਚ ਇੱਕ ਚੱਮਚ ਸ਼ਹਿਦ ਮਿਲਾਓ। ਇਸ ਤਰ੍ਹਾਂ ਘਿਓ ਖਾਣ ਨਾਲ ਖੰਘ ਅਤੇ ਗਲੇ ਦੀ ਖਰਾਸ਼ ਤੋਂ ਰਾਹਤ ਮਿਲਦੀ ਹੈ।

Related posts

ਰਾਹੁਲ ਗਾਂਧੀ ਅਤੇ ਮੰਤਰੀ ਵਿਚਕਾਰ ਤਿੱਖੀ ਬਹਿਸ, ਵੀਡੀਓ ਵਾਇਰਲ

Gagan Oberoi

Canadian Ministers Dismiss Trump’s ‘51st State’ Joke as Lighthearted Banter Amid Tariff Talks

Gagan Oberoi

ਫਿਰੋਜ਼ਪੁਰ ਦੇ ਖੇਤਾਂ ਵਿੱਚੋਂ 570 ਗ੍ਰਾਮ ਹੈਰੋਇਨ ਬਰਮਾਦ

Gagan Oberoi

Leave a Comment