Canada

Gangwar in Canada : ਕੈਨੇਡਾ ‘ਚ ਹੋਈ ਗੈਂਗਵਾਰ, ਗੈਂਗਸਟਰ ਮਨਿੰਦਰ ਸਿੰਘ ਸਮੇਤ ਦੋ ਪੰਜਾਬੀਆਂ ਦੀ ਮੌਤ

ਕੈਨੇਡਾ ‘ਚ ਗੈਂਗਵਾਰ (Gangwar in Canada) ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਦੌਰਾਨ ਦੋ ਪੰਜਾਬੀ ਮਾਰੇ ਗਏ ਹਨ। ਬ੍ਰਦਰਜ਼ ਕੀਪਰਜ਼ ਗੈਂਗ ਦੇ ਮੈਂਬਰ ਮਨਿੰਰਦਰ ਧਾਲੀਵਾਲ (29) ਦੀ ਮੌਕੇ ‘ਤੇ ਮੌਤ ਹੋ ਗਈ। ਇਹ ਸਾਰੀ ਗੈਂਗਵਾਰ ਕੈਨੇਡਾ ਦੇ ਵਿਲੇਜ ਵ੍ਹਿਸਲ ‘ਚ ਹੋਈ ਹੈ। ਓਧਰ ਟਰੱਕ ਚਾਲਕ ਨੌਜਵਾਨ ਸਤਿੰਦਰ ਗਿੱਲ ਦੀ ਵੀ ਗੋਲ਼ੀ ਲੱਗਣ ਕਾਰਨ ਮੌਤ ਹੋ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਸ਼ੂਟਰ ਕਾਬੂ ਕਰ ਲਏ ਹਨ।

‘ਵੈਨਕੂਵਰ ਸਨ’ ਦੀ ਰਿਪੋਰਟ ਅਨੁਸਾਰ ਵ੍ਹਿਸਲ ਵਿਲੇਜ ਦੇ ਇਕ ਹੋਟਲ ਨੇੜੇ ਹੋਈ ਗੋਲ਼ੀਬਾਰੀ ਦੌਰਾਨ ਬ੍ਰਦਰਜ਼ ਕੀਪਰਜ਼ ਗੈਂਗ ਦਾ ਮੈਂਬਰ 29 ਸਾਲਾ ਮਨਿੰਦਰ ਧਾਲੀਵਾਲ ਆਪਣੇ ਇਕ ਸਾਥੀ ਸਤਿੰਦਰ ਗਿੱਲ ਨਾਲ ਮੌਜੂਦ ਸੀ। ਧਾਲੀਵਾਲ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਗਿੱਲ ਗੰਭੀਰ ਜ਼ਖ਼ਮੀ ਹੋ ਗਿਆ ਸੀ। ਇਸ ਤੋਂ ਬਾਅਦ ਗਿੱਲ ਨੂੰ ਲੋਕਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਧਾਲੀਵਾਲ ਦੇ ਵੱਡੇ ਭਰਾ ਦੀ ਵੀ ਪਿਛਲੇ ਸਾਲ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਸਤਿੰਦਰ ਗਿੱਲ ਦਾ ਗੈਂਗ ਨਾਲ ਕੋਈ ਸੰਬੰਧ ਨਹੀਂ ਹੈ।

Related posts

ਕੈਨੇਡਾ ਦੀ ਤਰ੍ਹਾਂ ਅਮਰੀਕੀ ਟਰੱਕ ਡਰਾਈਵਰ ਵੀ ਕਰ ਰਹੇ ਨੇ ਪ੍ਰਦਰਸ਼ਨ

Gagan Oberoi

Arrest Made in AP Dhillon Shooting Case as Gang Ties Surface in Canada

Gagan Oberoi

Halle Bailey celebrates 25th birthday with her son

Gagan Oberoi

Leave a Comment