International

Forbes list: ਸਭ ਤੋਂ ਅਮੀਰ ਅਮਰੀਕੀਆਂ ‘ਚ 7 ਭਾਰਤੀ, ਟਰੰਪ ਦੀ ਜਾਇਦਾਦ ‘ਚ ਹੈਰਾਨੀਜਨਕ ਕਮੀ

ਨਵੀਂ ਦਿੱਲੀਫੋਰਬਸ ਨੇ ਦੁਨੀਆ ਦੇ ਸਭ ਤੋਂ ਅਮੀਰ ਅਮਰੀਕੀਆਂ ਦੀ ਸੂਚੀ ਜਾਰੀ ਕੀਤੀ ਹੈ। ਸੱਤ ਭਾਰਤੀਅਮਰੀਕੀ ਵੀ 400 ਲੋਕਾਂ ਦੀ ਇਸ ਸੂਚੀ ਚ ਆਪਣੀ ਥਾਂ ਪੱਕੀ ਕਰਨ ਚ ਕਾਮਯਾਬ ਰਹੇ। ਦੱਸ ਦਈਏ ਕਿ ਐਮਜ਼ੋਨ ਦੇ ਮੁੱਖ ਕਾਰਜਕਾਰੀ ਜੈੱਫ ਬੇਜੋਸ (179 ਬਿਲੀਅਨ ਡਾਲਰਨੇ ਲਗਾਤਾਰ ਤੀਸਰੇ ਸਾਲ ਫੋਰਬਸ ਦੀ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।

ਇਸ ਤੋਂ ਬਾਅਦ ਬਿੱਲ ਗੇਟਸ (111 ਬਿਲੀਅਨ ਡਾਲਰਨੇ ਦੂਜਾ ਸਥਾਨ ਪ੍ਰਾਪਤ ਕੀਤਾ। ਤੀਜੇ ਸਥਾਨ ਤੇ ਫੇਸਬੁੱਕ ਦੇ ਸੀਈਓ ਮਾਰਕ ਜੁਕਰਬਰਗ 85 ਬਿਲੀਅਨ ਡਾਲਰ ਦੀ ਜਾਇਦਾਦ ਦੇ ਨਾਲ ਕਾਈਮ ਹਨ। ਇਨ੍ਹਾਂ ਤੋਂ ਬਾਅਦ 90 ਸਾਲਾ ਵੌਰੇਨ ਬੁਫੇਟ 73.5 ਬਿਲੀਅਨ ਡਾਲਰ ਦੀ ਜਾਇਦਾਦ ਦੇ ਨਾਲ ਚੌਥੇ ਸਥਾਨ ਤੇ ਹੈ।

ਗੱਲ ਕਰੀਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਾਂ ਉਹ ਹੁਣ ਤੱਕ 275ਵੇਂ ਨੰਬਰ ਤੇ ਸੀਜੋ ਹੁਣ 352ਵੇਂ ਨੰਬਰ ਤੇ ਹਨ। ਉਸ ਦੀ ਦੌਲਤ 3.1 ਬਿਲੀਅਨ ਤੋਂ 2.5 ਬਿਲੀਅਨ ਤਕ ਘੱਟ ਗਈ ਹੈ।ਸਾਈਬਰ ਸਕਿਊਰਟੀ ਫਰਮ ਜ਼ੈਡਕਲੇਅਰ ਦੇ ਸੀਈਓ ਜੈ ਚੌਧਰੀ ਫੋਰਬਸ ਦੀ ਸੂਚੀ ਵਿੱਚ ਸਭ ਤੋਂ ਅਮੀਰ ਭਾਰਤੀਅਮਰੀਕੀ ਨਾਗਰਿਕ ਹਨ। ਜੈ ਚੌਧਰੀ ਦੀ 6.9 ਬਿਲੀਅਨ ਡਾਲਰ ਦੀ ਜਾਇਦਾਦ ਹੈ ਤੇ ਉਹ 61ਵੇਂ ਨੰਬਰ ਤੇ ਹਨ। ਇਸ ਤੋਂ ਬਾਅਦ ਸਿੰਫਨੀ ਟੈਕਨੋਲੋਜੀ ਗਰੁੱਪ ਦੇ ਸੰਸਥਾਪਕ ਰੋਮਸ਼ ਵਧਵਾਨੀ 238ਵੇਂ ਨੰਬਰ ਤੇ 3.4 ਬਿਲੀਅਨ ਡਾਲਰ ਦੀ ਜਾਇਦਾਦਵੇਅਫੇਅਰ ਦੇ ਸਹਿਸੰਸਥਾਪਕ ਤੇ ਸੀਈਓ ਨੀਰਜ ਸ਼ਾਹ 298ਵੇਂ ਨੰਬਰ ਤੇ ਹਨ।

ਸਿਲੀਕਾਨ ਵੈਲੀ ਵੈਂਚਰ ਕੈਪੀਟਲ ਫਰਮ ਖੋਸਲਾ ਵੈਂਚਰਜ਼ ਦੇ ਸੰਸਥਾਪਕ ਵਿਨੋਦ ਖੋਸਲਾ 2.4 ਬਿਲੀਅਨ ਡਾਲਰ ਨਾਲ 353ਵੇਂ ਨੰਬਰ ਤੇ ਹਨ। ਸ਼ੇਰਪਾਲੋ ਵੈਂਚਰਜ਼ ਦੇ ਮੈਨੇਜਿੰਗ ਪਾਰਟਨਰ ਕਵੀਤਰਕਾ ਰਾਮ ਸ਼੍ਰੀਰਾਮ 2.3 ਅਰਬ ਦੀ ਦੌਲਤ ਨਾਲ 359ਵੇਂਹਵਾਬਾਜ਼ੀ ਕੰਪਨੀ ਰਾਕੇਸ਼ ਗੰਗਵਾਲ 2.3 ਅਰਬ ਦੀ ਦੌਲਤ ਨਾਲ ਅਤੇ ਵਰਕਡੇਅ ਦੇ ਸਹਿਸੰਸਥਾਪਕ ਅਤੇ ਸੀਈਓਅਨਿਲ ਭੂਸਰੀ 2.3 ਬਿਲੀਅਨ ਡਾਲਰ ਦੀ ਕੁਲ ਸੰਪਤੀ ਨਾਲ 359ਵੇਂ ਨੰਬਰ ਤੇ ਹੈ।

Related posts

Historic Breakthrough: Huntington’s Disease Slowed for the First Time

Gagan Oberoi

ਭਾਰਤ ਨੇ ਛੇਤਰੀ ਦਾ ਆਖ਼ਰੀ ਕੌਮਾਂਤਰੀ ਮੁਕਾਬਲਾ ਕੁਵੈਤ ਨਾਲ ਡਰਾਅ ਖੇਡਿਆ

Gagan Oberoi

Ontario and Ottawa Extend Child-Care Deal for One Year, Keeping Fees at $19 a Day

Gagan Oberoi

Leave a Comment