ਕੈਨੇਡਾ ‘ਚ ਕੋਵਿਡ ਪਾਬੰਦੀਆਂ ਖਿਲਾਫ਼ ਲਗਾਤਾਰ ਪ੍ਰਦਰਸ਼ਨ ਹੋ ਰਹੇ ਹਨ। ਪਿਛਲੇ ਦੋ ਹਫ਼ਤਿਆਂ ਤੋਂ ਟਰੱਕਾਂ ਤੇ ਦੂਸਰੇ ਸੈੰਕੜੇ ਵਾਹਨਾਂ ਨੂੰ ਲੈ ਕੇ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਦੇਸ਼ ਦੀ ਰਾਜਧਾਨੀ ਓਟਾਵਾ ਦੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਹੈ। ਇਸ ਬਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਮਰਜੈਂਸੀ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਟਰੱਕ ਡਰਾਈਵਰਾਂ ਤੇ ਹੋਰ ਲੋਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਐਮਰਜੈਂਸੀ ਲਗਾਈ ਜਾ ਰਹੀ ਹੈ। ਪੀਐੱਮ ਨੇ ਕਿਹਾ ਕਿ ਪ੍ਰਦਰਨਸ਼ਕਾਰੀਆਂ ਨੇ ਓਟਾਵਾ ਦੀ ਵਿਵਸਥਾ ਨੂੰ ਖਰਾਬ ਕਰ ਦਿੱਤਾ ਹੈ। ਦੇਸ਼ ਦੇ ਕੋਵਿਡ-19 ਸਬੰਧੀ ਲਗਾਈਆਂ ਗਈਆਂ ਪਾਬੰਦੀਆਂ ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਇਸ ਤੋਂ ਪਹਿਲਾਂ ਕੈਨੇਡਾ ਦੇ ਸੂਬਿਆਂ ਦੇ ਆਗੂਆਂ ਨਾਲ ਮੁਲਾਕਾਤ ਕੀ। ਫਿਰ ਦੇਸ਼ ਨੂੰ ਸੰਬੋਧਨ ਕਰਨ ਦੀ ਯੋਜਨਾ ਬਣਾਈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਇਸ ਹਾਲਾਤ ਨੂੰ ਖ਼ਤਮ ਕਰਨ ਲਈ ਐਮਰਜੈਂਸੀ ਲਾਗੂ ਕਰ ਰਹੇ ਹਨ। ਹਾਲਾਂਕਿ ਇਹ ਕਾਫੀ ਮੁਸ਼ਕਲ ਸਮਾਂ ਹੈ। ਅਜਿਹਾ ਕਾਫੀ ਮੁਸ਼ਕਲ ਦੌਰ ‘ਚ ਹੀ ਕੀਤਾ ਜਾਂਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਇਸ ਨਾਲ ਸਾਡੀ ਇਕੌਨਮੀ ਦੇ ਨਾਲ ਜਨਤਾ ਦੀ ਸੁਰੱਖਿਆ ‘ਤੇ ਵੀ ਬਣ ਆਈ ਹੈ। ਅਜਿਹੇ ਵਿਚ ਅਸੀਂ ਹੋਰ ਜੋਖ਼ਮ ਵਾਲੀਆਂ ਗਤੀਵਿਧੀਆਂ ਨੂੰ ਵਧਣ ਨਹੀਂ ਦੇ ਸਕਦੇ।
ਦੱਸ ਦੇਈਏ ਕਿ ਕੈਨੇਡਾ ਸਰਕਾਰ ਨੇ ਕੋਰੋਨਾ ਵੈਕਸੀਨ ਨੂੰ ਲਾਜ਼ਮੀ ਕਰ ਦਿੱਤਾ ਸੀ। ਇਸ ਨੂੰ ਲੈ ਕੇ ਉੱਥੇ ਵਿਰੋਧ ਖੜ੍ਹਾ ਹੋ ਗਿਆ। ਲੋਕ ਸੜਕਾਂ ‘ਤੇ ਆ ਗਏ। ਲਿਹਾਜ਼ਾ ਪ੍ਰਦਰਸ਼ਨਕਾਰੀ ਰੋਲਿੰਗ ਤੇ ਟਰੂਡੋ ਦੀ ਲਿਬਰਲ ਸਰਕਾਰ ਦੀ ਨਿੰਦਾ ਕਰ ਰਹੇ ਹਨ।
ਕੈਨੇਡਾ ‘ਚ ਪਹਿਲੀ ਵਾਰ ਐਮਰਜੈਂਸੀ ਲਾਗੂ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਨੁਸਾਰ ਉਨ੍ਹਾਂ ਕੈਨੇਡਾ ਦੇ ਇਤਿਹਾਸ ‘ਚ ਪਹਿਲੀ ਵਾਰ ਐਮਰਜੈਂਸੀ ਐਕਟ ਲਾਗੂ ਕੀਤਾ ਹੈ ਤਾਂ ਜੋ ਸੰਘੀ ਸਰਕਾਰ ਨੂੰ ਕੋਰੋਨਾ ਮਹਾਮਾਰੀ ਪਾਬੰਦੀਆਂ ਖਿਲਾਫ਼ ਅੜਿੱਕਿਆਂ ਤੇ ਵਿਰੋਧਾਂ ਨੂੰ ਸੰਭਾਲਣ ਲਈ ਵਾਧੂ ਤਾਕਤਾਂ ਦਿੱਤੀਆਂ ਜਾ ਸਕਣ।