International News

Dawood Ibrahim: ਪਾਕਿਸਤਾਨ ‘ਚ ਇੰਟਰਨੈੱਟ ਠੱਪ, ਸੋਸ਼ਲ ਮੀਡੀਆ ਵੀ ਡਾਊਨ; ਕੱਢਿਆ ਜਾ ਰਿਹੈ ਦਾਊਦ ਨਾਲ ਕੁਨੈਕਸ਼ਨ

ਪਾਕਿਸਤਾਨ ‘ਚ ਲੁਕੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨੂੰ ਜ਼ਹਿਰ ਦੇਣ ਦੀ ਖਬਰ ਨੇ ਪਾਕਿਸਤਾਨ ‘ਚ ਹਲਚਲ ਮਚਾ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਾਊਦ ਨੂੰ ਜ਼ਹਿਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਪੂਰੇ ਪਾਕਿਸਤਾਨ ਵਿੱਚ ਇੰਟਰਨੈੱਟ ਠੱਪ

ਇਸ ਦੌਰਾਨ ਦਾਊਦ ਦੀ ਖਬਰ ਤੋਂ ਬਾਅਦ ਪੂਰੇ ਪਾਕਿਸਤਾਨ ‘ਚ ਇੰਟਰਨੈੱਟ ਬੰਦ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਕਈ ਲੋਕ ਦਾਅਵਾ ਕਰ ਰਹੇ ਹਨ ਕਿ ਦਾਊਦ ਦੀਆਂ ਖ਼ਬਰਾਂ ਨੂੰ ਛੁਪਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ।

ਇਮਰਾਨ ਦੀ ਵਰਚੁਅਲ ਰੈਲੀ ਵੀ ਹੋ ਸਕਦੀ ਹੈ ਕਾਰਨ

ਹਾਲਾਂਕਿ ਸਰਕਾਰ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਕਦਮ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਵਰਚੁਅਲ ਰੈਲੀ ਦੇ ਕਾਰਨ ਚੁੱਕਿਆ ਗਿਆ ਹੈ, ਤਾਂ ਜੋ ਕੋਈ ਹਿੰਸਕ ਘਟਨਾ ਨਾ ਵਾਪਰੇ।

ਲੋਕ ਹੋ ਰਹੇ ਹਨ ਪਰੇਸ਼ਾਨ

ਪਾਕਿਸਤਾਨ ‘ਚ ਇੰਟਰਨੈੱਟ ਬੰਦ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਮਰਾਨ ਦੀ ਰੈਲੀ ਤੋਂ ਪਹਿਲਾਂ ਹੀ ਇੰਟਰਨੈੱਟ ਸਲੋਡ ਕਰ ਦਿੱਤਾ ਗਿਆ ਸੀ। ਪਾਕਿਸਤਾਨ ਦੂਰਸੰਚਾਰ ਅਥਾਰਟੀ (ਪੀਟੀਏ) ਵੱਲੋਂ ਇੰਟਰਨੈੱਟ ਬੰਦ ਹੋਣ ਦੀ ਖ਼ਬਰ ‘ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਸੋਸ਼ਲ ਮੀਡੀਆ ‘ਤੇ ਲੋਕ ਕਹਿ ਰਹੇ ਹਨ ਕਿ ਇੰਟਰਨੈੱਟ ਬੰਦ ਕਰਨਾ ਲੋਕਾਂ ਦੇ ਅਧਿਕਾਰਾਂ ਨੂੰ ਖੋਹਣ ਦੇ ਬਰਾਬਰ ਹੈ। ਬਹੁਤ ਸਾਰੇ ਸਮਾਜ ਸੇਵੀ ਇਸ ਨੂੰ ਸੂਚਨਾ ਦੇ ਅਧਿਕਾਰ ਦੀ ਖੋਹੀ ਦੱਸ ਰਹੇ ਹਨ, ਜਿਸ ਨਾਲ ਸੈਂਕੜੇ ਕਾਰੋਬਾਰਾਂ ਨੂੰ ਵੀ ਨੁਕਸਾਨ ਹੋ ਰਿਹਾ ਹੈ।

Related posts

Pooja Hegde wraps up ‘Hai Jawani Toh Ishq Hona Hai’ first schedule

Gagan Oberoi

Indian Cities Face $2.4 Trillion Climate Challenge by 2050, Says World Bank Report

Gagan Oberoi

ਫਲਸਤੀਨ-ਇਜ਼ਰਾਈਲ ਸਰਹੱਦ ‘ਤੇ ਅਲ-ਜਜ਼ੀਰਾ ਦੇ ਰਿਪੋਰਟਰ ਦੀ ਮੌਤ, ਇਜ਼ਰਾਈਲ ‘ਤੇ ਲੱਗਾ ਦੋਸ਼

Gagan Oberoi

Leave a Comment