National News

Crime News : ਦੇਰੀ ਨਾਲ ਪੇਕਿਓਂ ਮੁੜੀ ਪਤਨੀ ਨੂੰ ਮਾਰ’ਤੀ ਗੋਲ਼ੀ

ਬਿਹਾਰ ’ਚ ਬੇਗੂਸਰਾਏ ਜ਼ਿਲ੍ਹੇ ’ਚ ਸ਼ਨਿਚਰਵਾਰ ਰਾਤ ਪੇਕਿਓਂ ਦੇਰ ਨਾਲ ਪਰਤਣ ’ਤੇ ਪਤੀ ਨੇ ਪਤਨੀ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਪਤਨੀ ਆਪਣੇ ਬਿਮਾਰ ਪਿਤਾ ਨੂੰ ਦੇਖਣ ਪੇਕੇ ਗਈ ਸੀ। ਉਹ ਉੱਥੇ ਤਿੰਨ ਦਿਨ ਰਹਿਣ ਪਿੱਛੋਂ ਸ਼ਨਿਚਰਵਾਰ ਸਹੁਰੇ ਪਰਤੀ ਸੀ। ਪਤੀ ਨੂੰ ਪਤਨੀ ਦੇ ਚਰਿੱਤਰ ’ਤੇ ਵੀ ਸ਼ੱਕ ਸੀ। ਸਹੁਰਾ ਘਰ ਪੁੱਜਣ ’ਤੇ ਪਤੀ ਨੇ ਪਤਨੀ ਨੂੰ ਪੇਕਿਓਂ ਦੇਰ ਨਾਲ ਆਉਣ ਦਾ ਕਾਰਨ ਪੁੱਛਿਆ। ਇਸ ਪਿੱਛੋਂ ਦੋਵਾਂ ਵਿਚਾਲੇ ਬਹਿਸ ਹੋ ਗਈ। ਗੁੱਸੇ ’ਚ ਪਤੀ ਨੇ ਪਿਸਤੌਲ ਕੱਢ ਲਈ ਤੇ ਪਤਨੀ ਦੇ ਸਿਰ ’ਚ ਗੋਲ਼ੀ ਮਾਰ ਦਿੱਤੀ। ਘਟਨਾ ਤੋਂ ਬਾਅਦ ਉਹ ਭੱਜ ਗਿਆ। ਮਿ੍ਰਤਕਾ ਦਾ ਨਾਂ ਸਾਲੋ ਦੇਵੀ ਸੀ। ਮੁਲਜ਼ਮ ਪਤੀ ਦਾ ਨਾਂ ਨੰਦ ਕਿਸ਼ਰੋ ਰਾਏ ਹੈ।

Related posts

Storms and Heavy Rain to Kick Off Canada Day Long Weekend in Ontario

Gagan Oberoi

27 ਸਾਲਾਂ ਬਾਅਦ ਬਿਲ ਗੇਟਸ ਤੇ ਮੇਲਿੰਡਾ ਫਰੈਂਚ ਦਾ ਤਲਾਕ

Gagan Oberoi

ਆਮ ਆਦਮੀ ਪਾਰਟੀ ਦੇ ਪੰਜੇ ਰਾਜ ਸਭਾ ਮੈਂਬਰ ਬਗੈਰ ਚੋਣ ਜੇਤੂ

Gagan Oberoi

Leave a Comment