Corona virus: ਦੁਨੀਆਂ ਦੇ ਕਈ ਦੇਸ਼ਾਂ ‘ਚ ਕੋਰੋਨਾ ਵਾਇਰਸ ਕਾਰਨ ਲੱਖਾਂ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦਰਮਿਆਨ ਪਿਛਲੇ 24 ਘੰਟਿਆਂ ‘ਚ ਦੁਨੀਆਂ ਭਰ ‘ਚ ਦੋ ਲੱਖ, 86 ਹਜ਼ਾਰ ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 6 ਹਜ਼ਾਰ, 199 ਲੋਕਾਂ ਦੀ ਮੌਤ ਹੋ ਗਈ ਹੈ।
ਵਿਸ਼ਵ ਭਰ ‘ਚ ਹੁਣ ਤਕ ਦੋ ਕਰੋੜ, 80 ਲੱਖ ਲੋਕ ਕੋਰੋਨਾ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਇਨ੍ਹਾਂ ‘ਚੋਂ 9 ਲੱਖ, 7 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਹੈ। ਰਾਹਤ ਦੀ ਗੱਲ ਇਹ ਹੈ ਕਿ ਦੋ ਕਰੋੜ ਲੋਕ ਠੀਕ ਹੋਏ ਹਨ। ਪੂਰੀ ਦੁਨੀਆਂ ‘ਚ 70 ਲੱਖ ਐਕਟਿਵ ਕੇਸ ਹਨ। ਯਾਨੀ ਕਿ ਫਿਲਹਾਲ 70 ਲੱਖ ਲੋਕਾਂ ਦੀ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
ਅਮਰੀਕਾ ਕੋਰੋਨਾ ਪ੍ਰਭਾਵਿਤ ਮੁਲਕਾਂ ‘ਚ ਪਹਿਲੇ ਨੰਬਰ ਤੇ ਹੈ। ਮੌਜੂਦਾ ਸਮੇਂ ਭਾਰਤ ‘ਚ ਕੋਰੋਨਾ ਵਾਇਰਸ ਮਹਾਮਾਰੀ ਸਿਖਰ ‘ਤੇ ਹੈ। ਹਾਲਾਂਕਿ ਅਮਰੀਕਾ ‘ਚ ਫਿਲਹਾਲ ਸਭ ਤੋਂ ਵੱਧ ਕੋਰੋਨਾ ਕੇਸ ਹਨ। ਜਿੱਥੇ ਹੁਣ ਤਕ 65 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਦੇ ਵਿਕਾਸ ਸ਼ਿਕਾਰ ਹੋ ਚੁੱਕੇ ਹਨ। ਅਮਰੀਕਾ ‘ਚ ਪਿਛਲੇ 24 ਘੰਟਿਆਂ ‘ਚ 35 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਆਏ ਹਨ। ਬ੍ਰਾਜ਼ੀਲ ‘ਚ 24 ਘੰਟੇ ‘ਚ 34 ਹਜ਼ਾਰ ਮਮਾਲੇ ਆਏ ਹਨ।