Sports

Commonwealth Games : ਵਿਨੇਸ਼ ਫੋਗਾਟ ਨੇ ਮੈਡਲ ਜਿੱਤ ਕੇ ਪ੍ਰਧਾਨ ਮੰਤਰੀ ਨੂੰ ਮਠਿਆਈ ਖੁਆਉਣ ਦਾ ਲਿਆ ਸੰਕਲਪ

ਟੋਕੀਓ ਓਲੰਪਿਕ ਵਿਚ ਮਿਲੀ ਹਾਰ ਤੋਂ ਬਾਅਦ ਨਿਰਾਸ਼ ਮੁੜੀ ਵਿਨੇਸ਼ ਫੋਗਾਟ ਨੂੰ ਪਿਛਲੇ ਸਾਲ ਸਤੰਬਰ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਰਿਹਾਇਸ਼ ’ਤੇ ਬੁਲਾਇਆ। ਇਸ ਦੌਰਾਨ ਵਿਨੇਸ਼ ਪ੍ਰਧਾਨ ਮੰਤਰੀ ਲਈ ਮਠਿਆਈ ਲੈ ਕੇ ਗਈ ਸੀ ਪਰ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਮਠਿਆਈ ਖਾਣ ਤੋਂ ਇਨਕਾਰ ਕਰ ਦਿੱਤਾ। ਮੋਦੀ ਨੇ ਵਿਨੇਸ਼ ਨੂੰ ਪ੍ਰੇਰਣਾ ਦਿੰਦੇ ਹੋਏ ਦੁਬਾਰਾ ਕੁਸ਼ਤੀ ਵਿਚ ਮੈਡਲ ਜਿੱਤਣ ਲਈ ਜੋਸ਼ ਭਰਿਆ ਤੇ ਉਨ੍ਹਾਂ ਨੂੰ ਕਿਹਾ ਕਿ ਉਹ ਮਠਿਆਈ ਤਦ ਖਾਣਗੇ ਜਦ ਵਿਨੇਸ਼ ਮੈਡਲ ਜਿੱਤ ਕੇ ਮੁੜੇਗੀ। ਵਿਨੇਸ਼ ਹੁਣ ਰਾਸ਼ਟਰਮੰਡਲ ਖੇਡਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਵਿਨੇਸ਼ ਫੋਗਾਟ ਨਾਲ ਨੰਦਕਿਸ਼ੋਰ ਭਾਰਦਵਾਜ ਨੇ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :

ਸਭ ਤੋਂ ਮਜ਼ਬੂਤ ਵਿਰੋਧੀ ਕੌਣ ਹੈ?

-53 ਕਿੱਲੋ ਵਿਚ ਸਖ਼ਤ ਮੁਕਾਬਲਾ ਹੈ। ਰਾਸ਼ਟਰਮੰਡਲ ਖੇਡਾਂ ਵਿਚ ਮੇਰਾ ਮੁਕਾਬਲਾ ਨਾਈਜੀਰੀਆ ਤੇ ਕੈਨੇਡਾ ਦੀਆਂ ਭਲਵਾਨਾਂ ਨਾਲ ਹੋਵੇਗਾ। ਦੋਵਾਂ ਦੇਸ਼ਾਂ ਦੀਆਂ ਭਲਵਾਨ ਬਿਹਤਰ ਚੁਣੌਤੀ ਦਿੰਦੀਆਂ ਹਨ। ਆਪਣੀਆਂ ਕਮੀਆਂ ਨੂੰ ਸੁਧਾਰ ਰਹੀ ਹਾਂ। ਸਟੈਂਡਿੰਗ ਮਜ਼ਬੂਤ ਹੈ। ਵੀਡੀਓ ਵਿਸ਼ਲੇਸ਼ਣ ਰਾਹੀਂ ਹਰ ਹਫ਼ਤੇ ਕੋਚ ਕਮੀਆਂ ਦੱਸਦੇ ਹਨ, ਉਨ੍ਹਾਂ ਨੂੰ ਦੂਰ ਕੀਤਾ ਹੈ। ਅਟੈਕਿੰਗ ਬਿਹਤਰ ਹੈ। ਅਭਿਆਸ ਦੌਰਾਨ ਬੁੱਧਵਾਰ ਸ਼ਾਮ ਨੂੰ ਸਿਰਫ਼ ਕਮੀਆਂ ’ਤੇ ਹੀ ਚਰਚਾ ਹੁੰਦੀ ਹੈ, ਉਨ੍ਹਾਂ ਨੂੰ ਸੁਧਾਰਿਆ ਜਾਂਦਾ ਹੈ।

ਪ੍ਰਧਾਨ ਮੰਤਰੀ ਦੀ ਸਿੱਖਿਆ ਨੇ ਕਿੰਨੀ ਪ੍ਰੇਰਣਾ ਦਿੱਤੀ?

-ਪਿਛਲੇ ਸਾਲ ਸਤੰਬਰ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਬੁਲਾ ਕੇ ਪ੍ਰੇਰਿਤ ਕੀਤਾ। ਤਦ ਉਨ੍ਹਾਂ ਨੇ ਮੇਰੀ ਲਿਆਂਦੀ ਮਠਿਆਈ ਨਹੀਂ ਖਾਧੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਹ ਮਠਿਆਈ ਤਦ ਖਾਣਗੇ ਜਦ ਮੈਂ ਮੈਡਲ ਜਿੱਤ ਕੇ ਮੁੜਾਂਗੀ। ਉਨ੍ਹਾਂ ਦੀ ਸਿੱਖਿਆ ਨੇ ਨਿਰਾਸ਼ਾ ਤੇ ਤਣਾਅ ਤੋਂ ਬਾਹਰ ਆਉਣ ਵਿਚ ਮਦਦ ਕੀਤੀ। ਮੇਰਾ ਹੌਸਲਾ ਵਧਿਆ ਹੈ। ਰਾਸ਼ਟਰਮੰਡਲ ਵਿਚ ਮੈਡਲ ਜਿੱਤ ਕੇ ਪ੍ਰਧਾਨ ਮੰਤਰੀ ਨੂੰ ਮਠਿਆਈ ਖੁਆਉਣ ਦਾ ਸੰਕਲਪ ਲਿਆ ਹੈ। ਪ੍ਰਧਾਨ ਮੰਤਰੀ ਦੇ ਨਾਲ ਦੇਸ਼ਵਾਸੀਆਂ ਦੀਆਂ ਉਮੀਦਾਂ ’ਤੇ ਖ਼ਰੀ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗੀ।

-ਮੈਡਲ ਜਿੱਤਣ ਲਈ ਖ਼ਾਸ ਰਣਨੀਤੀ ਕੀ ਹੈ?

-ਲਗਾਤਾਰ ਮਿਹਨਤ ਕਰ ਰਹੀ ਹਾਂ। ਸਾਈ ਸੈਂਟਰ ਵਿਚ ਕੁੜੀਆਂ ਨਾਲ ਖਰਖੌਦਾ ਤੋਂ ਲਿਆਂਦੇ ਗਏ ਚਾਰ ਮੁੰਡਿਆਂ ਨਾਲ ਸਖ਼ਤ ਅਭਿਆਸ ਕਰ ਕੇ ਸਟੈਮਿਨਾ ਮਜ਼ਬੂਤ ਕੀਤਾ। ਪ੍ਰਤਾਪ ਸਕੂਲ ਤੋਂ ਦੋ ਅਤੇ ਇਕ ਹੋਰ ਅਖਾੜੇ ਤੋਂ ਦੋ ਮੁੰਡਿਆਂ (ਭਲਵਾਨਾਂ) ਨੂੰ ਲਖਨਊ ਲੈ ਗਈ ਸੀ। ਆਪਣੇ ਬਰਾਬਰ ਭਾਰ ਵਰਗ ਦੇ ਮੁੰਡੇ ਸਟੈਮਿਨਾ ਵਧਾਉਣ ਵਿਚ ਕਾਰਗਰ ਹੁੰਦੇ ਹਨ। ਕੂਹਣੀ ਦੇ ਆਪ੍ਰੇਸ਼ਨ ਤੋਂ ਬਾਅਦ ਹੁਣ ਲਗਾਤਾਰ ਅਭਿਆਸ ਤੋਂ ਬਾਅਦ ਪੂਰੀ ਤਰ੍ਹਾਂ ਤਿਆਰ ਹਾਂ। ਆਪਣੀ ਪੁਰਾਣੀ ਲੈਅ ਵਿਚ ਮੁੜ ਆਈ ਹਾਂ।

-ਸ਼ਾਕਾਹਾਰੀ ਹੋ ਕੇ ਭਲਵਾਨੀ ਕਰਦੇ ਹੋ?

-ਹਾਂ ਮੈਂ ਸ਼ਾਕਾਹਾਰੀ ਹਾਂ। ਘਰ ਆਉਣ ਤੋਂ ਬਾਅਦ ਮੈਂ ਰਸੋਈ ਵਿਚ ਖ਼ੁਦ ਹੀ ਖਾਣਾ ਬਣਾਉਣਾ ਪਸੰਦ ਕਰਦੀ ਹਾਂ। ਦੇਸੀ ਘਿਓ ਦਾ ਚੂਰਮਾ, ਹਲਵਾ ਤੇ ਖੀਰ ਮੈਨੂੰ ਬਹੁਤ ਪਸੰਦ ਹਨ। ਜਦ ਕਦੀ ਸਮਾਂ ਮਿਲਦਾ ਹੈ, ਪੈਨ ਕੇਕ ਬਣਾ ਕੇ ਖਾਂਦੀ ਹਾਂ। ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਸਤੰਬਰ ਵਿਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਦੀ ਤਿਆਰੀ ਕਰਾਂਗੀ। ਇਸ ਤੋਂ ਬਾਅਦ ਵਿਦੇਸ਼ ਵਿਚ ਸਿਖਲਾਈ ਲਈ ਸੋਚਿਆ ਹੈ। ਪਿਛਲੇ ਸਾਲ ਟੋਕੀਓ ਓਲੰਪਿਕ ਤੋਂ ਪਹਿਲਾਂ ਰੋਮ ਵਿਚ ਹੋਈ ਰੈਂਕਿੰਗ ਸੀਰੀਜ਼ ਵਿਚ ਗੋਲਡ ਮੈਡਲ ਜਿੱਤਿਆ ਸੀ, ਹੁਣ ਇਸ ਗੈਪ ਨੂੰ ਖ਼ਤਮ ਕਰਨਾ ਹੈ।

Related posts

ਰਵੀ ਦਹੀਆ ਨੇ ਜਿੱਤਿਆ ਸਿਲਵਰ ਮੈਡਲ

Gagan Oberoi

Canada’s New Immigration Plan Prioritizes In-Country Applicants for Permanent Residency

Gagan Oberoi

Sikh Heritage Museum of Canada to Unveils Pin Commemorating 1984

Gagan Oberoi

Leave a Comment