Entertainment

Cannes Film Festival : ਕਾਨ ਫਿਲਮ ਮਹਾਉਤਸਵ ‘ਚ ਦਿਸੇਗਾ ਭਾਰਤੀ ਸਿਨੇਮਾ ਦਾ ਰਲ਼ਿਆ-ਮਿਲਿਆ ਚਿਹਰਾ

ਵਿਸ਼ਵ ਦੇ ਖ਼ਾਸ ਫਿਲਮੀ ਸਮਾਗਮਾਂ ਵਿਚੋਂ ਇਕ ਕਾਨ ਫਿਲਮ ਮਹਾਉਤਸਵ ਦੇ ਰੈੱਡ ਕਾਰਪੇਟ ‘ਤੇ ਸਿਤਾਰਿਆਂ ਨਾਲ ਸਜੇ ਭਾਰਤੀ ਸਿਨੇਮਾ ਦਾ ਮਿਲਿਆ-ਜੁਲਿਆ ਚਿਹਰਾ ਨਜ਼ਰ ਆਵੇਗਾ। ਇਸ ‘ਚ ਬਾਲੀਵੁੱਡ ਤੋਂ ਲੈ ਕੇ ਦੱਖਣੀ ਭਾਰਤੀ ਫਿਲਮਾਂ ਦੇ ਕਈ ਸਿਤਾਰੇ ਭਾਰਤੀ ਸਿਨੇਮਾ ਦੀ ਅਗਵਾਈ ਕਰਨਗੇ। ਕੇਂਦਰੀ ਸੂਚਨਾ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਕਾਨ ਫਿਲਮ ਮਹਾਉਤਸਵ ਦੇ ਰੈੱਡ ਕਾਰਪੇਟ ‘ਤੇ ਭਾਰਤੀ ਫਿਲਮ ਜਗਤ ਦੀਆਂ ਹਸਤੀਆਂ ਦੇ ਇਸ ਪ੍ਰਤੀਨਿਧੀ ਮੰਡਲ ਦੀ ਅਗਵਾਈ ਕਰਨਗੇ। ਕਾਨ ਫਿਲਮ ਮਹਾਉਤਸਵ ਦੇ ਨਾਲ ਹੋ ਰਹੇ ਮਾਰਸ਼ ਫਿਲਮ ਸਮਾਗਮ ਵਿਚ ਭਾਰਤ ਨੂੰ ‘ਕੰਟਰੀ ਆਫ ਆਨਰ’ ਚੁਣਿਆ ਗਿਆ ਹੈ।

ਫਰਾਂਸ ‘ਚ ਕਾਨ ਫਿਲਮ ਮਹਾਉਤਸਵ 17 ਤੋਂ 28 ਮਈ ਤਕ ਹੋਵੇਗਾ। 17 ਮਈ ਨੂੰ ਉਸ ਦੇ ਸਭ ਤੋਂ ਅਹਿਮ ਰੈੱਡ ਕਾਰਪੇਟ ‘ਤੇ ਅਨੁਰਾਗ ਠਾਕੁਰ ਦੀ ਅਗਵਾਈ ਵਿਚ ਭਾਰਤੀ ਫਿਲਮ ਜਗਤ ਦੀਆਂ ਹਸਤੀਆਂ ਆਪਣੀ ਚਮਕ ਬਿਖੇਰਨਗੀਆਂ। ਇਸ ਰੈੱਡ ਕਾਰਪੇਟ ‘ਤੇ ਕੇਵਲ ਬਾਲੀਵੁੱਡ ਹੀ ਨਹੀਂ ਬਲਕਿ ਭਾਰਤੀ ਸਿਨੇਮਾ ਦਾ ਮਿਲਿਆ-ਚਿਹਰਾ ਸਵਰੂਪ ਵਿਸ਼ਵ ਫਿਲਮ ਮੰਚ ‘ਤੇ ਪ੍ਰਦਰਸ਼ਿਤ ਹੋਵੇ, ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਮੱਦੇਨਜ਼ਰ ਹੀ ਜਿੱਥੇ ਬਾਲੀਵੁੱਡ ਤੋਂ ਅਕਸ਼ੈ ਕੁਮਾਰ, ਨਵਾਜ਼ੂਦੀਨ ਅਤੇ ਮਸ਼ਹੂਰ ਗੀਤਕਾਰ ਪ੍ਰਸੂਨ ਜੋਸ਼ੀ ਨੂੰ ਸ਼ਾਮਲ ਕੀਤਾ ਗਿਆ ਹੈ, ਉਥੇ ਦੱਖਣੀ ਭਾਰਤ ਤੋਂ ਮਲਿਆਲਮ-ਤਮਿਲ ਫਿਲਮਾਂ ਦੀ ਸਟਾਰ ਨਯਨਤਾਰਾ, ਤੇਲਗੂ-ਹਿੰਦੀ ਫਿਲਮਾਂ ਵਿਚ ਆਪਣਾ ਮੁਕਾਮ ਬਣਾਉਣ ਵਾਲੀ ਪੂਜਾ ਹੈਗੜੇ ਅਤੇ ਤਮੰਨਾ ਭਾਟੀਆ ਨੂੰ ਭਾਰਤ ਦੇ ਅਧਿਕਾਰਤ ਫਿਲਮ ਪ੍ਰਤੀਨਿਧੀ ਮੰਡਲ ਦਾ ਹਿੱਸਾ ਬਣਾਇਆ ਗਿਆ ਹੈ। ਬਾਲੀਵੁੱਡ ਅਤੇ ਦੱਖਣ ਦੇ ਸਿਨੇਮਾ ਹੀ ਨਹੀਂ ਵਿਸ਼ਵ ਸੰਗੀਤ ਜਗਤ ਵਿਚ ਆਪਣੀ ਪਛਾਣ ਰੱਖਣ ਵਾਲੇ ਏਆਰ ਰਹਿਮਾਨ ਨਾਲ ਵਿਸ਼ਵ ਸੰਗੀਤ ਦੇ ਸਭ ਤੋਂ ਪ੍ਰਸਿੱਧ ਗ੍ਰੈਮੀ ਪੁਰਸਕਾਰਾਂ ਨਾਲ ਸਨਮਾਨਿਤ ਰਿਕੀ ਕੇਜ ਵੀ ਪ੍ਰਤੀਨਿਧੀ ਮੰਡਲ ਵਿਚ ਸ਼ਾਮਲ ਹਨ।

ਮਾਮਲੇ ਖਾਨ, ਆਰ ਮਾਧਵਨ ਅਤੇ ਸ਼ੇਖਰ ਕਪੂਰ ਵੀ ਭਾਰਤੀ ਦਲ ‘ਚ

ਭਾਰਤੀ ਲੋਕ ਸੰਗੀਤ ‘ਚ ਆਪਣੀ ਖ਼ਾਸ ਪਛਾਣ ਰੱਖਣ ਵਾਲੇ ਮਾਮਲੇ ਖ਼ਾਨ ਦੇ ਨਾਲ ਅਭਿਨੇਤਾ-ਫਿਲਮਕਾਰ ਆਰ ਮਾਧਵਨ ਅਤੇ ਸ਼ੇਖਰ ਕਪੂਰ ਵੀ ਕਾਨ ਦੇ ਰੈੱਡ ਕਾਰਪੇਟ ‘ਤੇ ਭਾਰਤੀ ਸਿਨੇਮਾ ਦੀ ਪ੍ਰਤੀਨਿਧਤਾ ਕਰਦੇ ਨਜ਼ਰ ਆਉਣਗੇ। ਮਾਧਵਨ ਦੀ ਫਿਲਮ ਰਾਕੇਟਰੀ ਨੂੰ ਕਾਨ ਫਿਲਮ ਮਹਾਉਤਸਵ ਦੌਰਾਨ ਵਰਲਡ ਪ੍ਰਰੀਮੀਅਰ ਲਈ ਚੁਣਿਆ ਗਿਆ ਹੈ।

Related posts

Peel Regional Police – Arrests Made at Protests in Brampton and Mississauga

Gagan Oberoi

Bentley: Launch of the new Flying Spur confirmed

Gagan Oberoi

ਕਰੀਅਰ ਅਚੀਵਮੈਂਟ ਐਵਾਰਡ’ ਲੈਣ ਲਈ ਸ਼ਾਹਰੁਖ਼ ਸਵਿਟਜ਼ਰਲੈਂਡ ਰਵਾਨਾ

Gagan Oberoi

Leave a Comment