Canada

Canada: ਕੈਨੇਡਾ ‘ਚ ਪੱਕੇ ਹੋਣ ਦੇ ਚਾਹਵਾਨ ਲੋਕਾਂ ਲਈ ਖੁਸ਼ਖਬਰੀ , 2023 ਤਕ ਤਿੰਨ ਲੱਖ ਨਵੇਂ ਲੋਕਾਂ ਨੂੰ ਮਿਲੇਗੀ ਨਾਗਰਿਕਤਾ

ਕੈਨੇਡਾ ਇਕ ਸਾਲ ਦੇ ਅੰਦਰ ਵੱਡੀ ਗਿਣਤੀ ਵਿਚ ਨਵੇਂ ਲੋਕਾਂ ਨੂੰ ਨਾਗਰਿਕਤਾ ਦੇਣ ਜਾ ਰਿਹਾ ਹੈ। 2022-23 ਵਿੱਤੀ ਸਾਲ ’ਚ ਤਿੰਨ ਲੱਖ ਲੋਕਾਂ ਨੂੰ ਨਾਗਰਿਕਤਾ ਦੇਣ ਦਾ ਉਸ ਦਾ ਟੀਚਾ ਹੈ। ਨਾਗਰਿਕਤਾ ਲੈਣ ਦੀ ਲਾਈਨ ’ਚ ਵੱਡੀ ਗਿਣਤੀ ਵਿਚ ਭਾਰਤੀ ਵੀ ਹਨ। ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ (ਆਈਆਰਸੀ) ਮਿਮੋ ਅਨੁਸਾਰ ਕੁੱਲ 2,85,000 ਲੋਕਾਂ ਦੀ ਨਾਗਰਿਕਤਾ ਲਈ ਫੈਸਲਾਕੁਨ ਪ੍ਰਕਿਰਿਆ ਚੱਲ ਰਹੀ ਹੈ ਅਤੇ 31 ਮਾਰਚ 2023 ਤਕ ਤਿੰਨ ਲੱਖ ਨਵੇਂ ਲੋਕਾਂ ਨੂੰ ਨਾਗਰਿਕਤਾ ਦੇਣ ਦਾ ਟੀਚਾ ਹੈ। ਫ਼ੈਸਲਾਕੁਨ ਪ੍ਰਕਿਰਿਆ ਦਾ ਮਤਲਬ ਕਿਸੇ ਅਜਿਹੀ ਅਰਜ਼ੀ ਦੀ ਸਮੀਖਿਆ ਕਰਨਾ ਹੈ ਜਿਸ ਦੀ ਮਨਜ਼ੂਰ, ਨਾ-ਮਨਜ਼ੂਰ ਜਾਂ ਅਪੂਰਨ ਰੂਪ ’ਚ ਚੋਣ ਕੀਤੀ ਜਾਣੀ ਹੈ। ਨਾਗਰਿਕਤਾ ਟੀਚੇ ਦਾ ਮਤਲਬ ਹੈ ਕਿ 3 ਲੱਖ ਮਨਜ਼ੂਰਸ਼ੁਦਾ ਬਿਨੈਕਾਰਾਂ ਨੂੰ ਨਾਗਰਿਕਤਾ ਦੀ ਸਹੁੰ ਦਿਵਾਉਣੀ। ਆਈਆਰਸੀਸੀ ਨੇ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਨਾਬਾਲਿਗ ਸਾਲ ਦੇ ਅੰਤ ਤਕ ਨਾਗਰਿਕਤਾ ਲਈ ਆਨਲਾਈਨ ਬਿਨੈ ਕਰਨ ਦੇ ਪਾਤਰ ਹੋਣਗੇ। ਕੋਵਿਡ ਕਾਰਨ ਇਹ ਪ੍ਰਕਿਰਿਆ ਰੁਕ ਗਈ ਸੀ।

Related posts

ਕੈਨੇਡਾ ਵਿਚ ਭਾਰਤੀ ਮੂਲ ਦੀ ਔਰਤ ਲਾਪਤਾ

Gagan Oberoi

PM Modi to inaugurate SOUL Leadership Conclave in Delhi today

Gagan Oberoi

Indian stock market opens flat, Nifty above 23,700

Gagan Oberoi

Leave a Comment