ਬਿੱਗ ਬੌਸ 15 ਆਪਣੇ ਆਖਰੀ ਪੜਾਅ ‘ਤੇ ਹੈ ਤੇ ਕੁਝ ਹੀ ਘੰਟਿਆਂ ‘ਚ ਜੇਤੂ ਦੇ ਨਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਟਰਾਫੀ ਦੇ ਨਾਲ, ਜੇਤੂ ਨੂੰ 50 ਲੱਖ ਦੀ ਵੱਡੀ ਰਕਮ ਵੀ ਦਿੱਤੀ ਜਾਵੇਗੀ। ਰਸ਼ਮੀ ਦੇਸਾਈ ਦੇ ਬਾਹਰ ਹੋਣ ਤੋਂ ਬਾਅਦ ਹੁਣ ਇਸ ਦੌੜ ਵਿੱਚ 5 ਮੁਕਾਬਲੇਬਾਜ਼ ਸ਼ਮਿਤਾ ਸ਼ੈੱਟੀ, ਤੇਜਸਵੀ ਪ੍ਰਕਾਸ਼, ਕਰਨ ਕੁੰਦਰਾ, ਨਿਸ਼ਾਂਤ ਭੱਟ ਅਤੇ ਪ੍ਰਤੀਕ ਸਹਿਜਪਾਲ ਸਭ ਤੋਂ ਅੱਗੇ ਹਨ। ਸ਼ੋਅ ਦੇ ਗ੍ਰੈਂਡ ਫਿਨਾਲੇ ਨੂੰ ਸ਼ਾਨਦਾਰ ਬਣਾਉਣ ਲਈ ਬਿੱਗ ਬੌਸ ਦੇ ਪਿਛਲੇ ਸੀਜ਼ਨ ਦੇ ਕਈ ਪ੍ਰਤੀਯੋਗੀਆਂ ਨੂੰ ਮਹਿਮਾਨ ਵਜੋਂ ਬੁਲਾਇਆ ਗਿਆ ਹੈ। ਹਾਲ ਹੀ ‘ਚ ਸ਼ੋਅ ਦਾ ਇਕ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ, ਜਿਸ ‘ਚ ਸ਼ਹਿਨਾਜ਼ ਗਿੱਲ ਸਲਮਾਨ ਖਾਨ ਨਾਲ ਸਟੇਜ ‘ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।
ਗ੍ਰੈਂਡ ਫਿਨਾਲੇ ਦੇ ਇਸ ਵੀਡੀਓ ‘ਚ ਸ਼ਹਿਨਾਜ਼ ਗਿੱਲ ਅਤੇ ਸਲਮਾਨ ਖਾਨ ਮਜ਼ਾਕ ਕਰਦੇ ਨਜ਼ਰ ਆ ਰਹੇ ਹਨ। ਪ੍ਰੋਮੋ ‘ਚ ਸ਼ਹਿਨਾਜ਼ ਨੂੰ ਕੈਟਰੀਨਾ ਕੈਫ ਦੇ ਵਿਆਹ ‘ਤੇ ਸਲਮਾਨ ਦਾ ਮਜ਼ਾਕ ਉਡਾਉਂਦੇ ਵੀ ਦੇਖਿਆ ਗਿਆ ਸੀ। ਜਿਸ ਦੌਰਾਨ ਸਲਮਾਨ ਸ਼ਹਿਨਾਜ਼ ਨੂੰ ਸ਼ਿਕਾਇਤ ਕਰਦੇ ਹਨ ਕਿ ਤੁਸੀਂ ਆਪਣਾ ਪ੍ਰਸਿੱਧ ਗੀਤ ‘ਸਾਡਾ ਕੁੱਤਾ, ਕੁੱਤਾ, ਟੁਆਡਾ ਕੁੱਤਾ ਟਾਮੀ!’ ਸਾਰਿਆਂ ਨਾਲ ਟ੍ਰੈਂਡ ਕਰਵਾਇਆ, ਪਰ ਮੇਰੇ ਨਾਲ ਕਿਉਂ ਨਾ ਕੀਤਾ। ਇਸ ‘ਤੇ ਸ਼ਹਿਨਾਜ਼ ਸਟੇਜ ‘ਤੇ ਹੀ ਸਲਮਾਨ ਨਾਲ ਡਾਂਸ ਕਰਨ ਲੱਗਦੀ ਹੈ। ਦੋਵਾਂ ਦਾ ਇਹ ਮਜ਼ਾਕੀਆ ਪ੍ਰੋਮੋ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਸ਼ੋਅ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ ਅਤੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ, ਜਿਸ ਨੂੰ ਪੰਜਾਬ ਦੀ ਕੈਟਰੀਨਾ ਕੈਫ ਕਿਹਾ ਜਾਂਦਾ ਹੈ, ਬਿੱਗ ਬੌਸ 13 ਦੀ ਪ੍ਰਤੀਯੋਗੀ ਸੀ। ਉਹ ਸ਼ੋਅ ‘ਚ ਆਪਣੇ ਪੰਜਾਬੀ ਲਹਿਜ਼ੇ ਅਤੇ ਮਜ਼ਾਕੀਆ ਗੱਲਾਂ ਲਈ ਕਾਫੀ ਸੁਰਖੀਆਂ ‘ਚ ਰਹੀ ਸੀ। ਬਿੱਗ ਬੌਸ 13 ਦੌਰਾਨ ਸ਼ਹਿਨਾਜ਼ ਨੇ ਕਿਹਾ ਸੀ, ‘ਸਾਡਾ ਕੁੱਤਾ, ਕੁੱਤਾ, ਟੁਆਡਾ ਕੁੱਤਾ ਟੌਮੀ!’ ਉਸ ਸਮੇਂ ਸ਼ਹਿਨਾਜ਼ ਦੇ ਇਸ ਡਾਇਲਾਗ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਆਪਣੇ ਮਿਊਜ਼ਿਕ ਵੀਡੀਓ ‘ਰਸੋੜੇ ਮੇਂ ਕੌਨ ਥਾ’ ਨਾਲ ਮਸ਼ਹੂਰ ਹੋਏ ਯਸ਼ਰਾਜ ਮੁਖਤੇ ਨੇ ਸ਼ਹਿਨਾਜ਼ ਗਿੱਲ ਦੇ ‘ਸਦਾ ਕੁੱਤਾ ਕੁੱਤਾ’ ਡਾਇਲਾਗ ਨੂੰ ਸੰਗੀਤ ਦਿੱਤਾ ਹੈ। ਇਹ ਗੀਤ ਕਾਫੀ ਵਾਇਰਲ ਹੋਇਆ ਸੀ ਅਤੇ ਇਸ ‘ਤੇ ਲੱਖਾਂ ਰੀਲਾਂ ਬਣੀਆਂ ਸਨ।