News Punjab

Big Breaking : ਸਵੇਰੇ ਚੁਣੇ ਪ੍ਰਧਾਨ ’ਤੇ ਸ਼ਾਮ ਨੂੰ ਲੱਗੀ ਰੋਕ, 18 ਕੌਂਸਲਰਾਂ ਨੇ ਸਰਬਸੰਮਤੀ ਨਾਲ ਚੁਣਿਆ ਸੀ ‘ਆਪ’ ਕੌਂਸਲਰ ਨੂੰ ਪ੍ਰਧਾਨ

 ਮੰਗਲਵਾਰ ਨੂੰ ਸਵੇਰੇ ਬਣੇ ਨਗਰ ਕੌਂਸਲ ਬਰਨਾਲਾ (Nagar Council Barnala) ਦੇ ਪ੍ਰਧਾਨ ’ ਅਦਾਲਤ ਨੇ ਸ਼ਾਮ ਨੂੰ ਰੋਕ ਲਗਾ ਕੇ ਨਵੀਂ ਸਿਆਸੀ ਹਲਚਲ ਪੈਦਾ ਕਰ ਦਿੱਤੀ। ਹੋਇਆ ਇੰਝ ਕਿ ਆਮ ਆਦਮੀ ਪਾਰਟੀ (AAP) ਤੇ ਬਰਨਾਲਾ ਦੇ ਵਿਧਾਇਕ ਤੋਂ ਬਣੇ ਕੈਬਟਿਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Gurmeet Singh Meet Hayer) ਦੀ ਯੋਗ ਅਗਵਾਈ ’ਚ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਦੀ ਚੋਣ ਲਈ 17 ਅਕਤੂਬਰ ਨੂੰ ਰੱਖੇ ਗਏ ਦਿਨ ਤੇ ਸਮੇਂ ’ਤੇ ਕਾਂਗਰਸ ਤੇ ਅਕਾਲੀ ਦਲ ਸਣੇ ਭਾਜਪਾ ਦੇ ਸਰਬਸੰਮਤੀ ਨਾਲ 18 ਕੌਂਸਲਰਾਂ ਨੇ ਰੁਪਿੰਦਰ ਸਿੰਘ ਬੰਟੀ ਸੀਤਲ ਨੂੰ ਪ੍ਰਧਾਨ ਚੁਣਿਆ ਸੀ। ਐਸਡੀਐਮ ਗੋਪਾਲ ਸਿੰਘ ਤੇ ਤਹਿਸੀਲਦਾਰ ਦੀ ਹਾਜ਼ਰੀ ’ਚ ਹੋਈ ਇਸ ਚੋਣ ’ਤੇ ਨਗਰ ਕੌਂਸਲ ਦੇ ਪਹਿਲੇ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਿਸ ਤੋਂ ਬਾਅਦ ਉਨ੍ਹਾਂ ਦੀ ਚੋਣ ’ਤੇ ਰੋਕ ਲਾਉਂਦਿਆਂ ਅਗਲੀ ਸੁਣਵਾਈ 31 ਅਕਤੂਬਰ 2023 ਨੂੰ ਅਦਾਲਤ ’ਚ ਹੋਵੇਗੀ।

ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਨਗਰ ਕੌਂਸਲ ਦੇ ਅਹੁਦਿਓਂ ਲਾਹੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੂੰ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਦੇ ਹੁਕਮਾਂ ਨੇ ਖੁਸ਼ੀਆਂ ‘ਚ ਖੀਵਾ ਹੋਈ ਆਮ ਆਦਮੀ ਪਾਰਟੀ ਦੀਆਂ ਸੇਵੀਆਂ ਵਿੱਚ ਲੂਣ ਪਾ ਕੇ, ਨਵੇਂ ਚੁਣੇ ਪ੍ਰਧਾਨ ਰੁਪਿੰਦਰ ਸਿੰਘ ਸ਼ੀਤਲ ਦੀ ਜਿੱਤ ਦਾ ਸੁਆਦ ਹੀ ਕਿਰਿਕਰਾ ਕਰ ਦਿੱਤਾ ਹੈ। ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਜਸਟਿਸ ਰਾਜਮੋਹਨ ਸਿੰਘ ਸਿੱਧੂ ਦੇ ਬੈਂਚ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਸੈਕਟਰੀ ਅਜੋਏ ਸ਼ਰਮਾ ਵੱਲੋਂ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੂੰ ਅਹੁਦੇ ਤੋਂ ਫਾਰਗ ਕੀਤੇ ਜਾਣ ਦੇ ਹੁਕਮਾਂ ਤੋਂ ਬਾਅਦ ਅੱਜ ਹੋਈ ਪ੍ਰਧਾਨਗੀ ਦੀ ਚੋਣ ਤੇ ਰੋਕ ਲਾ ਦਿੱਤੀ ਹੈ। ਕੇਸ ਦੀ ਅਗਲੀ ਸੁਣਵਾਈ ਹੁਣ 31 ਅਕਤੂਬਰ ਨੂੰ ਹੋਵੇਗੀ। ਇਸ ਤਰਾਂ ਹਾਈਕੋਰਟ ਦਾ ਹੁਕਮ ਆਉਂਦਿਆਂ ਹੀ ਕਹੀ ਖੁਸ਼ੀ, ਕਹੀਂ ਗਮ ਵਾਲੀ ਹਾਲਤ ਬਣ ਗਈ ਹੈ। ਜਿਹੜੇ ਨਵੇਂ ਪ੍ਰਧਾਨ ਰੁਪਿੰਦਰ ਸ਼ੀਤਲ ਬੰਟੀ ਦੀ ਚੋਣ ਹੋਣ ਸਮੇਂ ਖੁਸ਼ੀਆਂ ਮਨਾ ਰਹੇ ਸੀ, ਉਨਾਂ ਦੀ ਖੁਸ਼ੀ ਸਿਰਫ ਚਾਰ ਘੰਟਿਆਂ ਬਾਅਦ ਹੀ ਕਾਫੂਰ ਵਾਂਗ ਉੱਡ ਗਈ। ਜਦੋਂਕਿ ਇਸ ਚੋਣ ਤੋਂ ਬਾਅਦ ਮਾਯੂਸ ਹੋਏ ਗੁਰਜੀਤ ਸਿੰਘ ਰਾਮਣਵਾਸੀਆ ਦੇ ਸਮੱਰਥਕਾਂ ਦੇ ਚਿਹਰਿਆਂ ਤੇ ਖੁਸ਼ੀ ਛਾ ਗਈ ਹੈ।

ਹਾਈਕੋਰਟ ਦਾ ਫੈਸਲਾ ਸੁਣਦਿਆਂ ਹੀ ਰਾਮਣਵਾਸੀਆਂ ਦੇ ਸਮੱਰਥਕਾਂ ਵੱਲੋਂ ਇੱਕ ਦੂਜੇ ਨੂੰ ਵਧਾਈ ਦੇਣ ਲਈ ਫੋਨ ਦੀ ਘੰਟੀਆਂ ਵੱਜਣੀਆਂ ਸ਼ੁਰੂ ਹੋ ਗਈਆਂ। ਹਾਈਕੋਰਟ ਦੇ ਹੁਕਮਾਂ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੇ ਕਿਹਾ ਕਿ ਸਚਾਈ ਦੀ ਜਿੱਤ ਹੋਈ ਹੈ । ਉਨ੍ਹਾਂ ਕਿਹਾ ਕਿ ਮੈਨੂੰ ਸ਼ੁਰੂ ਤੋਂ ਹੀ ਸ੍ਰੀ ਅਕਾਲ ਪੁਰਖ,ਵਾਹਿਗੁਰੂ ਅਤੇ ਹਾਈਕੋਰਟ ਤੇ ਭਰੋਸਾ ਸੀ,ਉਹ ਭਰੋਸਾ ਹਾਈਕੋਰਟ ਦੇ ਹਾਲੀਆ ਹੁਕਮਾਂ ਨਾਲ ਹੋਰ ਵੀ ਪੱਕਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਧੱਕੇਸ਼ਾਹੀ ਵਾਲੇ ਕਦਮ ਨੂੰ ਹਾਈਕੋਰਟ ਨੇ ਰੋਕ ਕੇ ਇਨਸਾਫ ਦੇ ਤਰਾਜੂ ਵਿੱਚ ਪੂਰਾ ਤੋਲਿਆ ਹੈ।

ਰਾਮਣਵਾਸੀਆ ਨੇ ਕਿਹਾ ਕਿ ਮੈਂ ਮੇਰੇ ਨਾਲ ਡਟ ਕੇ ਖੜ੍ਹੇ 12 ਕੌਂਸਲਰਾਂ ਦਾ ਵੀ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ ਹਾਂ, ਜਿਹੜੇ ਸਰਕਾਰ ਦੀ ਧੱਕੇਸ਼ਾਹੀ ਦੇ ਬਾਵਜੂਦ, ਹਰ ਕਿਸਮ ਦਾ ਲਾਲਚ ਤਿਆਗ ਕੇ, ਮੇਰੇ ਨਾਲ ਚੱਟਾਨ ਵਾਂਗ ਖੜ੍ਹੇ ਹਨ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਹਲਕਾ ਬਰਨਾਲਾ ਦੇ ਇੰਚਾਰਜ ਮਨੀਸ਼ ਬਾਂਸਲ, ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ, ਬਲਾਕ ਕਾਂਗਰਸ ਦੇ ਪ੍ਰਧਾਨ ਮਹੇਸ਼ ਲੋਟਾ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ ਨੇ ਹਾਈਕੋਰਟ ਦੇ ਫੈਸਲੇ ਨੂੰ ਇਨਸਾਫ ਦੀ ਜਿੱਤ ਅਤੇ ਸੱਤਾਧਾਰੀਆਂ ਦੀ ਮਚਾਈ ਅੱਤ ਦਾ ਅੰਤ ਕਰਾਰ ਦਿੱਤਾ ਹੈ। ਵਰਨਣਯੋਗ ਹੈ ਕਿ ਅੱਜ ਕਰੀਬ ਸਾਢੇ ਕੁ ਗਿਆਰਾਂ ਵਜੇ ਰੁਪਿੰਦਰ ਸਿੰਘ ਸ਼ੀਤਲ ਨੂੰ 18 ਕੌਂਸਲਰਾਂ ਨੇ ਪ੍ਰਧਾਨ ਚੁਣ ਲਿਆ ਸੀ ਤੇ ਇਹ ਪ੍ਰਧਾਨਗੀ ਸਿਰਫ ਚਾਰ ਕੁ ਘੰਟੇ ਹੀ ਕਾਇਮ ਰਹਿ ਸਕੀ।

Related posts

Canadian Trucker Arrested in $16.5M Cocaine Bust at U.S. Border Amid Surge in Drug Seizures

Gagan Oberoi

Canada’s Role Under Scrutiny as ED Links 260 Colleges to Human Trafficking Syndicate

Gagan Oberoi

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਦੀਆਂ ਮੁਸ਼ਕਲਾਂ ਵਧੀਆਂ, ਨਿਆਇਕ ਹਿਰਾਸਤ ਵਧਾਈ

Gagan Oberoi

Leave a Comment