ਅਨੁਪਮਾ ਸ਼ੋਅ ਦੇ ਫੈਨਜ਼ ਦੀ ਖੁਸ਼ੀ ਇਨ੍ਹੀਂ ਦਿਨੀਂ ਸੱਤਵੇਂ ਅਸਮਾਨ ‘ਤੇ ਹੈ ਕਿਉਂਕਿ ਉਨ੍ਹਾਂ ਦੇ ਪਸੰਦੀਦਾ ਕਪਲ ਅਨੁਜ ਤੇ ਅਨੁਪਮਾ ਫਾਇਨਲੀ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ। ਵਨਰਾਜ ਦੇ ਛੱਡ ਕੇ ਜਾਣ ਤੋਂ ਬਾਅਦ ਅਨੁਪਮਾ ਦੀ ਜ਼ਿੰਦਗੀ ‘ਚ ਅਨੁਜ ਕਪਾਡੀਆ ਦੀ ਐਂਟਰੀ ਹੋਈ ਸੀ। ਰੁਪਾਲੀ ਗਾਂਗੁਲੀ ਤੇ ਗੌਰਵ ਖੰਨਾ ਦੀ ਜੋੜੀ ਫੈਨਜ਼ ਨੂੰ ਬੇਹੱਦ ਪਸੰਦ ਹੈ ਤੇ ਦੋਵਾਂ ਨੂੰ ਵਿਆਹ ਦੇ ਬੰਧਨ ‘ਚ ਬੱਝੇ ਦੇਖਣ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ, ਹੁਣ ਫੈਨਜ਼ ਦਾ ਇਹ ਇੰਤਜ਼ਾਰ ਖ਼ਤਮ ਹੋ ਚੁੱਕਾ ਹੈ, ਕਿਉਂਕਿ ਦੋਵੇਂ ਫਾਇਨਲੀ ਸੱਤ-ਫੇਰੇ ਲੈ ਕੇ ਇਕ-ਦੂਸਰੇ ਦੇ ਹਮਸਫ਼ਰ ਬਣ ਚੁੱਕੇ ਹਨ। ਦੋਵਾਂ ਦੇ ਵਿਆਹ ਦੀ ਵੀਡੀਓ ਇੰਟਰਨੈੱਟ ‘ਤੇ ਖ਼ੂਬ ਵਾਇਰਲ ਹੋ ਰਹੀ ਹੈ।
ਲਾੜੀ ਬਣੀ ਰੁਪਾਲੀ ਗਾਂਗੁਲੀ ਦੇ ਖੂਬਸੂਰਤ ਲੁੱਕ ਦੇ ਦੀਵਾਨੇ ਹੋਏ ਫੈਨਜ਼
ਗੌਰਵ ਖੰਨਾ ਉਰਫ਼ ਅਨੁਜ ਕਪਾਡੀਆ ਦੇ ਵਿਆਹ ਦਾ ਲੁੱਕ ਤਾਂ ਅਸੀਂ ਪਹਿਲਾਂ ਹੀ ਤੁਹਾਨੂੰ ਦਿਖਾ ਚੁੱਕੇ ਹਾਂ, ਪਰ ਅਨੁਜ ਤੋਂ ਬਾਅਦ ਹੁਣ ਅਨੁਪਮਾ ਉਰਫ਼ ਰੁਪਾਲੀ ਗਾਂਗੁਲੀ ਨੇ ਵੀ ਆਪਣੇ ਵਿਆਹ ਦੀ ਲੁੱਕ ਦੀਆਂ ਤਸਵੀਰਾਂ ਫੈਨਜ਼ ਦੇ ਨਾਲ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ। ਅਨੁਪਮਾ ਨੇ ਆਪਣੇ ਵਿਆਹ ‘ਚ ਆਫ ਵ੍ਹਾਈਟ ਰੰਗ ਦਾ ਲਹਿੰਗਾ ਤੇ ਉਸ ਨਾਲ ਲਾਲ ਰੰਗ ਦੀ ਚੁਨਰੀ ਲਈ। ਆਪਣੀ ਇਸ ਲੁੱਕ ਦੇ ਨਾਲ ਅਨੁਪਮਾ ਨੇ ਗ੍ਰੀਨ ਤੇ ਗੋਲਡਨ ਰੰਗ ਦੀ ਜਿਊਲਰੀ ਪਾਈ। ਗਲੇ ‘ਚ ਨੈਕਲੇਸ ਤੇ ਮੱਥਾ-ਪੱਟੀ ਨਾਲ ਟਿੱਕਾ ਤੇ ਹੱਥਾਂ ‘ਚ ਚੂੜੀਆਂ ਅਦਾਕਾਰਾ ਦੇ ਲੁੱਕ ਨੂੰ ਚਾਰ-ਚੰਨ ਲਾਉਂਦੀਆਂ ਦਿਸੀਆਂ।