National

Amit Shah Attack on Congress : ਅਮਿਤ ਸ਼ਾਹ ਨੇ ਕਾਂਗਰਸ ਦੇ ‘ਸਤਿਆਗ੍ਰਹਿ’ ‘ਤੇ ਕੱਸਿਆ ਤਨਜ਼, ਕਿਹਾ- ਮੋਦੀ ਬਿਨਾਂ ‘ਡਰਾਮਾ, ਧਰਨੇ’ ਦੇ SIT ਅੱਗੇ ਹੋਏ ਸਨ ਪੇਸ਼

ਨੈਸ਼ਨਲ ਹੈਰਾਲਡ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਰਾਹੁਲ ਗਾਂਧੀ ਤੋਂ ਪੁੱਛਗਿੱਛ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਦੇ ‘ਸਤਿਆਗ੍ਰਹਿ’ ‘ਤੇ ਚੁਟਕੀ ਲਈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਗੋਧਰਾ ਤੋਂ ਬਾਅਦ ਦੀ ਹਿੰਸਾ ਦੀ ਜਾਂਚ ਦੇ ਸਬੰਧ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਸਾਹਮਣੇ ਪੇਸ਼ ਹੋਏ ਸਨ। ਪਰ ਭਾਜਪਾ ਨੇ ਪੁੱਛਗਿੱਛ ਦੌਰਾਨ ‘ਡਰਾਮਾ ਜਾਂ ਧਰਨੇ’ ਦਾ ਸਹਾਰਾ ਨਹੀਂ ਲਿਆ। ਸ਼ਾਹ ਨੇ 2002 ਦੇ ਦੰਗਿਆਂ ਵਿੱਚ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਅਤੇ ਕਈ ਹੋਰਾਂ ਨੂੰ ਐਸਆਈਟੀ ਦੁਆਰਾ ਦਿੱਤੀ ਗਈ ਕਲੀਨ ਚਿੱਟ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਸੁਪਰੀਮ ਕੋਰਟ ਵੱਲੋਂ ਖਾਰਜ ਕਰਨ ਤੋਂ ਬਾਅਦ ਏਐਨਆਈ ਨਾਲ ਇੱਕ ਇੰਟਰਵਿਊ ਵਿੱਚ ਇਹ ਟਿੱਪਣੀ ਕੀਤੀ। ਇਹ ਪਟੀਸ਼ਨ ਜ਼ਕੀਆ ਜਾਫਰੀ ਨੇ ਦਾਇਰ ਕੀਤੀ ਸੀ।

ਸੋਹਰਾਬੂਦੀਨ ਸ਼ੇਖ ਫਰਜ਼ੀ ਮੁਠਭੇੜ ਮਾਮਲੇ ਵਿਚ ਉਸ ਦੀ ਗ੍ਰਿਫਤਾਰੀ ਦਾ ਜ਼ਿਕਰ ਕਰਦੇ ਹੋਏ, ਜਿਸ ਵਿਚ ਉਸ ਨੂੰ ਬਾਅਦ ਵਿਚ ਬਰੀ ਕਰ ਦਿੱਤਾ ਗਿਆ ਸੀ, ਅਮਿਤ ਸ਼ਾਹ ਨੇ ਕਿਹਾ ਕਿ ਭਾਜਪਾ ਨੇ ਉਸ ਸਮੇਂ ਕੋਈ ‘ਧਰਨਾ’ ਨਹੀਂ ਲਗਾਇਆ ਸੀ।

ਮਿਤ ਸ਼ਾਹ ਦੀ ਇੰਟਰਵਿਊ ਦੀਆਂ ਝਲਕੀਆਂ

ਇੱਕ ਲੋਕਤੰਤਰ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਇੱਕ ਸੰਪੂਰਨ ਉਦਾਹਰਣ ਪੇਸ਼ ਕੀਤੀ ਕਿ ਕਿਵੇਂ ਸਾਰੇ ਰਾਜਨੀਤਿਕ ਵਿਅਕਤੀਆਂ ਦੁਆਰਾ ਸੰਵਿਧਾਨ ਦਾ ਸਤਿਕਾਰ ਕਰਨਾ ਚਾਹੀਦਾ ਹੈ।

ਮੋਦੀ ਜੀ ਤੋਂ ਵੀ ਪੁੱਛਗਿੱਛ ਕੀਤੀ ਗਈ, ਪਰ ਕਿਸੇ ਨੇ ਵਿਰੋਧ ਨਹੀਂ ਕੀਤਾ ਅਤੇ ਦੇਸ਼ ਭਰ ਦੇ ਭਾਜਪਾ ਵਰਕਰ ਮੋਦੀ ਜੀ ਨਾਲ ਇਕਮੁੱਠ ਨਹੀਂ ਹੋਏ।

ਅਸੀਂ ਕਾਨੂੰਨ ਦਾ ਸਾਥ ਦਿੱਤਾ।

ਮੈਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ, ਪਰ ਕੋਈ ਵਿਰੋਧ ਜਾਂ ਪ੍ਰਦਰਸ਼ਨ ਨਹੀਂ ਹੋਇਆ।

ਨਾਨਾਵਤੀ ਕਮਿਸ਼ਨ ਨੇ ਵੀ ਪੀਐਮ ਮੋਦੀ ਨੂੰ ਕਲੀਨ ਚਿੱਟ ਦਿੱਤੀ

ਗ੍ਰਹਿ ਮੰਤਰੀ ਨੇ ਨੈਸ਼ਨਲ ਹੈਰਾਲਡ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਰਾਹੁਲ ਗਾਂਧੀ ਤੋਂ ਪੁੱਛਗਿੱਛ ਦੌਰਾਨ ਰਾਸ਼ਟਰੀ ਰਾਜਧਾਨੀ ‘ਚ ਵਿਰੋਧ ਪ੍ਰਦਰਸ਼ਨ ਕਰਨ ਦੇ ਕਾਂਗਰਸ ਪਾਰਟੀ ਦੇ ਫੈਸਲੇ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਮੋਦੀ ਨੂੰ ਪਹਿਲੀ ਕਲੀਨ ਚਿੱਟ ਨਹੀਂ ਹੈ। ਨਾਨਾਵਤੀ ਕਮਿਸ਼ਨ ਨੇ ਵੀ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਫਿਰ ਵੀ SIT ਬਣੀ ਤੇ ਮੋਦੀ ਜੀ SIT ਦੇ ਸਾਹਮਣੇ ਡਰਾਮਾ ਨਹੀਂ ਕਰ ਰਹੇ ਸਨ।

ਸਾਨੂੰ ਨਿਆਂਇਕ ਪ੍ਰਕਿਰਿਆ ‘ਚ ਸਹਿਯੋਗ ਕਰਨਾ ਚਾਹੀਦਾ

ਅਮਿਤ ਸ਼ਾਹ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਸਾਨੂੰ ਨਿਆਂਇਕ ਪ੍ਰਕਿਰਿਆ ‘ਚ ਸਹਿਯੋਗ ਕਰਨਾ ਚਾਹੀਦਾ ਹੈ।

ਸੁਪਰੀਮ ਕੋਰਟ ਦਾ ਹੁਕਮ ਸੀ ਤੇ ਐੱਸਆਈਟੀ ਐਸਆਈਟੀ ਨੇ ਮੁੱਖ ਮੰਤਰੀ ਤੋਂ ਪੁੱਛਗਿੱਛ ਕਰਨੀ ਚਾਹੀ ਤਾਂ ਉਨ੍ਹਾਂ ਖੁਦ ਕਿਹਾ ਕਿ ਉਹ ਸਹਿਯੋਗ ਕਰਨ ਲਈ ਤਿਆਰ ਹਨ। ਵਿਰੋਧ ਕਿਉਂ?

ਕੋਈ ਵੀ ਵਿਅਕਤੀ ਕਾਨੂੰਨ ਤੋਂ ਪਰੇ ਨਹੀਂ ਹੈ।

ਨਿਆਂਇਕ ਪ੍ਰਕਿਰਿਆ ਵਿਰੁੱਧ ਰੋਸ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।

‘ਮੈਨੂੰ ਫਸਾਉਣ ਲਈ ਰਚੀ ਗਈ ਸਾਜ਼ਿਸ਼’

ਗ੍ਰਹਿ ਮੰਤਰੀ ਨੇ ਕਿਹਾ ਕਿ ‘ਕਿਸੇ ਵੀ ਨਿਆਂਇਕ ਪ੍ਰਕਿਰਿਆ ਵਿਰੁੱਧ ਕੋਈ ਵੀ ਵਿਰੋਧ ਜਾਇਜ਼ ਨਹੀਂ ਹੈ ਕਿਉਂਕਿ ਜਦੋਂ ਨਿਆਂਪਾਲਿਕਾ ਅਜਿਹਾ ਕਹਿੰਦੀ ਹੈ ਤਾਂ ਸਾਡਾ ਨਜ਼ਰੀਆ ਸਹੀ ਮੰਨਿਆ ਜਾਂਦਾ ਹੈ। ਮੈਨੂੰ ਸਲਾਖਾਂ ਪਿੱਛੇ ਡੱਕ ਦਿੱਤਾ ਗਿਆ। ਮੈਂ ਕਿਹਾ ਸੀ ਕਿ ਮੈਂ ਬੇਕਸੂਰ ਹਾਂ। ਪਰ ਜਦੋਂ ਅਦਾਲਤ ਨੇ ਕਿਹਾ ਕਿ ਮੇਰੇ ਵਿਰੁੱਧ ਝੂਠਾ ਕੇਸ ਦਰਜ ਕੀਤਾ ਗਿਆ ਸੀ ਅਤੇ ਸੀਬੀਆਈ ਨੇ ਮੈਨੂੰ ਫਸਾਉਣ ਦੀ ਰਾਜਨੀਤੀ ਤੋਂ ਪ੍ਰੇਰਿਤ ਸਾਜ਼ਿਸ਼ ਰਚੀ ਸੀ, ਤਾਂ ਮੇਰੀ ਗੱਲ ਸਹੀ ਸਾਬਤ ਹੋਈ।

ਕਾਂਗਰਸੀ ਵਰਕਰਾਂ ਨੇ ਪ੍ਰਦਰਸ਼ਨ ਕੀਤਾ

ਜ਼ਿਕਰਯੋਗ ਹੈ ਕਿ ਨੈਸ਼ਨਲ ਹੈਰਾਲਡ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਰਾਹੁਲ ਗਾਂਧੀ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ, ਜਿਸ ਦੌਰਾਨ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕੁਝ ਆਗੂਆਂ ਦੀ ਸ਼ਰਮਨਾਕ ਹਰਕਤ ਵੀ ਸਾਹਮਣੇ ਆਈ। ਕਾਂਗਰਸ ਨੇਤਾ ਨੇਟਾ ਡਿਸੂਜ਼ਾ ਨੇ ਜਿੱਥੇ ਸੁਰੱਖਿਆ ਕਰਮੀਆਂ ‘ਤੇ ਥੁੱਕਿਆ, ਉਥੇ ਅਲਕਾ ਲਾਂਬਾ ਦੀ ਪੁਲਸ ਨਾਲ ਝੜਪ ਹੋ ਗਈ। ਪ੍ਰਦਰਸ਼ਨ ਦੇ ਸਬੰਧ ਵਿੱਚ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਸਮੇਤ ਕਈ ਸੀਨੀਅਰ ਨੇਤਾਵਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।

Related posts

ਕੇਜਰੀਵਾਲ ਬਣੇ ਪੰਜਾਬ ਦੇ ‘ਸੂਪਰ ਸੀਐਮ’! ਪੰਜਾਬ ਦੇ ਅਫਸਰਾਂ ਨੂੰ ਦਿੱਲੀ ਤਲਬ ਕਰਨ ‘ਤੇ ਛਿੜਿਆ ਵਿਵਾਦ

Gagan Oberoi

India Taiwan Policy : ਕੀ ਹੈ ਭਾਰਤ ਦੀ ‘ਤਾਈਵਾਨ ਨੀਤੀ’, ਮੋਦੀ ਸਰਕਾਰ ਦੇ ਸੱਤਾ ‘ਚ ਆਉਣ ਤੋਂ ਬਾਅਦ ਆਇਆ ਵੱਡਾ ਬਦਲਾਅ

Gagan Oberoi

Ontario Invests $27 Million in Chapman’s Ice Cream Expansion

Gagan Oberoi

Leave a Comment