Canada Entertainment FILMY india International National News Punjab Sports Video

SSC CGL Tier 1 Result 2024: CGL ਟੀਅਰ 1 ਦਾ ਨਤੀਜਾ ਅਗਲੇ ਹਫਤੇ ਕੀਤਾ ਜਾ ਸਕਦੈ ਐਲਾਨ, ssc.gov.in ‘ਤੇ ਕਰ ਸਕੋਗੇ ਚੈੱਕ

SSC CGL ਟੀਅਰ 1 ਨਤੀਜਾ ਦੇਖਣ ਲਈ, ਉਮੀਦਵਾਰਾਂ ਨੂੰ SSC ਦੀ ਅਧਿਕਾਰਤ ਵੈੱਬਸਾਈਟ ssc.gov.in ‘ਤੇ ਜਾਣਾ ਪਵੇਗਾ। ਹੁਣ ਹੋਮਪੇਜ ‘ਤੇ, SSC CGL ਟੀਅਰ 1 ਨਤੀਜਾ 2024 (ਇੱਕ ਵਾਰ ਘੋਸ਼ਿਤ) ਸਿਰਲੇਖ ਵਾਲੇ ਲਿੰਕ ‘ਤੇ ਕਲਿੱਕ ਕਰੋ। ਸਕ੍ਰੀਨ ‘ਤੇ ਇੱਕ ਨਵਾਂ ਪੇਜ਼ ਦਿਖਾਈ ਦੇਵੇਗਾ।

ਐਜੂਕੇਸ਼ਨ ਡੈਸਕ, ਨਵੀਂ ਦਿੱਲੀ : ਸਟਾਫ ਸਿਲੈਕਸ਼ਨ ਕਮਿਸ਼ਨ (SSC) ਜਲਦੀ ਹੀ ਸੰਯੁਕਤ ਗ੍ਰੈਜੂਏਟ ਲੈਵਲ ਟੀਅਰ ਵਨ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਕਰ ਸਕਦਾ ਹੈ। ਨਤੀਜੇ ਸਰਕਾਰੀ ਵੈੱਬਸਾਈਟ ssc.gov.in ‘ਤੇ ਜਾਰੀ ਕੀਤੇ ਜਾਣਗੇ। ਨਤੀਜੇ ਜਾਰੀ ਹੋਣ ਤੋਂ ਬਾਅਦ, CGL ਟੀਅਰ 1 ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰ ਪੋਰਟਲ ‘ਤੇ ਜਾ ਕੇ ਇਸ ਦੀ ਜਾਂਚ ਕਰ ਸਕਦੇ ਹਨ। ਨਤੀਜਾ ਦੇਖਣ ਲਈ ਉਮੀਦਵਾਰਾਂ ਨੂੰ ਜ਼ਰੂਰੀ ਡਿਟੇਲਜ਼ ਦਾਖਲ ਕਰਨੀ ਹੋਵੇਗੀ।

9 ਤੋਂ 26 ਸਤੰਬਰ ਤੱਕ ਆਯੋਜਿਤ ਕੀਤੀ ਗਈ ਸੀ SSC CGL ਟੀਅਰ 1 ਦੀ ਪ੍ਰੀਖਿਆ –CGL ਟੀਅਰ 1 ਦੀ ਪ੍ਰੀਖਿਆ ਸਟਾਫ ਸਿਲੈਕਸ਼ਨ ਕਮਿਸ਼ਨ (SSC) ਦੁਆਰਾ 9 ਤੋਂ 26 ਸਤੰਬਰ, 2024 ਤੱਕ ਕਰਵਾਈ ਗਈ ਸੀ। ਪ੍ਰੀਖਿਆ ਲਈ ਆਰਜ਼ੀ ਉੱਤਰ ਕੁੰਜੀ 4 ਅਕਤੂਬਰ, 2024 ਨੂੰ ਜਾਰੀ ਕੀਤੀ ਗਈ ਸੀ। ਉਮੀਦਵਾਰਾਂ ਨੂੰ 8 ਅਕਤੂਬਰ ਤੱਕ ਆਰਜ਼ੀ ਉੱਤਰ ਕੁੰਜੀ ‘ਤੇ ਇਤਰਾਜ਼ ਉਠਾਉਣ ਦਾ ਮੌਕਾ ਦਿੱਤਾ ਗਿਆ ਸੀ। ਹੁਣ ਉਮੀਦਵਾਰ ਨਤੀਜਿਆਂ ਦੀ ਉਡੀਕ ਕਰ ਰਹੇ ਹਨ ਜੋ ਜਲਦੀ ਹੀ ਜਾਰੀ ਹੋਣ ਦੀ ਉਮੀਦ ਹੈ। ਜੇਕਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ CGL ਟੀਅਰ 1 ਪ੍ਰੀਖਿਆ ਦਾ ਨਤੀਜਾ ਅਗਲੇ ਹਫ਼ਤੇ ਤੱਕ ਜਾਰੀ ਕੀਤਾ ਜਾ ਸਕਦਾ ਹੈ। ਕਿਉਂਕਿ SSC ਨੇ ਅਜੇ ਤੱਕ ਨਤੀਜੇ ਦੀ ਮਿਤੀ ਬਾਰੇ ਕੋਈ ਐਲਾਨ ਨਹੀਂ ਕੀਤਾ ਹੈ, ਉਮੀਦਵਾਰਾਂ ਨੂੰ ਪੋਰਟਲ ‘ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਉਹ ਅਪਡੇਟ ਪ੍ਰਾਪਤ ਕਰ ਸਕਣ। ਉਮੀਦਵਾਰਾਂ ਦੀ ਸਹੂਲਤ ਲਈ, ਹੇਠਾਂ ਆਸਾਨ ਸਟੈਪ ਦਿੱਤੇ ਗਏ ਹਨ, ਜਿਨ੍ਹਾਂ ਨੂੰ ਫਾਲੋ ਕਰ ਕੇ ਉਮੀਦਵਾਰ ਆਸਾਨੀ ਨਾਲ ਅਪਲਾਈ ਕਰ ਸਕਦੇ ਹਨ।

SSC CGL ਟੀਅਰ 1 ਨਤੀਜਾ ਦੇਖਣ ਲਈ ਇਨ੍ਹਾਂ ਸਟੈਪ ਨੂੰ ਕਰੋ ਫਾਲੋ

SSC CGL ਟੀਅਰ 1 ਨਤੀਜਾ ਦੇਖਣ ਲਈ, ਉਮੀਦਵਾਰਾਂ ਨੂੰ SSC ਦੀ ਅਧਿਕਾਰਤ ਵੈੱਬਸਾਈਟ ssc.gov.in ‘ਤੇ ਜਾਣਾ ਪਵੇਗਾ। ਹੁਣ ਹੋਮਪੇਜ ‘ਤੇ, SSC CGL ਟੀਅਰ 1 ਨਤੀਜਾ 2024 (ਇੱਕ ਵਾਰ ਘੋਸ਼ਿਤ) ਸਿਰਲੇਖ ਵਾਲੇ ਲਿੰਕ ‘ਤੇ ਕਲਿੱਕ ਕਰੋ। ਸਕ੍ਰੀਨ ‘ਤੇ ਇੱਕ ਨਵਾਂ ਪੇਜ਼ ਦਿਖਾਈ ਦੇਵੇਗਾ। ਲੋੜੀਂਦੀ ਜਾਣਕਾਰੀ ਦਰਜ ਕਰੋ ਤੇ ਸਬਮਿਟ ਬਟਨ ‘ਤੇ ਕਲਿੱਕ ਕਰੋ। ਤੁਹਾਡਾ ਨਤੀਜਾ ਸਕ੍ਰੀਨ ‘ਤੇ ਦਿਖਾਈ ਦੇਵੇਗਾ। ਨਤੀਜਾ ਡਾਊਨਲੋਡ ਕਰੋ ਤੇ ਭਵਿੱਖ ਦੇ ਹਵਾਲੇ ਲਈ ਇੱਕ ਕਾਪੀ ਦਾ ਪ੍ਰਿੰਟਆਊਟ ਲਓ।

CGL ਟੀਅਰ 2 ’ਚ ਕਰਨਾ ਹੋਵੇਗਾ ਸ਼ਾਮਲ

ਐਸਐਸਸੀ ਸੀਜੀਐਲ ਟੀਅਰ 1 ਦੇ ਨਤੀਜੇ ਵਿੱਚ ਸਫਲ ਹੋਣ ਵਾਲੇ ਉਮੀਦਵਾਰਾਂ ਨੂੰ ਇਮਤਿਹਾਨ ਦੇ ਅਗਲੇ ਪੜਾਅ ਯਾਨੀ ਟੀਅਰ 2 ਪ੍ਰੀਖਿਆ ਵਿੱਚ ਸ਼ਾਮਲ ਹੋਣਾ ਪਵੇਗਾ। ਪ੍ਰੀਖਿਆ ਦੇ ਇਸ ਪੜਾਅ ਬਾਰੇ ਵੇਰਵੇ ਜਾਣਨ ਲਈ ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਸਕਦੇ ਹਨ।

Related posts

ਆਸਟ੍ਰੇਲੀਆ ‘ਚ ਲਾਕਡਾਊਨ ਖ਼ਿਲਾਫ਼ ਮੁਜ਼ਾਹਰਾ ਕਰ ਰਹੇ 270 ਲੋਕ ਗਿ੍ਫ਼ਤਾਰ

Gagan Oberoi

‘ਵਨ ਚਾਈਲਡ ਪਾਲਿਸੀ’ ਨਾਲ ਸਦਵੇ ‘ਚ ਚੀਨ, ਸਰਕਾਰੀ ਮੁਲਾਜ਼ਮਾਂ ਨੂੰ ਦੇਰ ਨਾਲ ਰਿਟਾਇਰਮੈਂਟ ਦੇਣ ਦਾ ਕੀਤਾ ਫੈਸਲਾ

Gagan Oberoi

Punjab Election 2022: ਪ੍ਰਨੀਤ ਕੌਰ ਨੇ ਕਿਹਾ- ਪਰਿਵਾਰ ਸਭ ਤੋਂ ਉੱਪਰ ਹੈ, ਇਸ ਲਈ ਘਰ ਬੈਠੀ ਹਾਂ, ਕਾਂਗਰਸ ਵੱਲੋਂ ਨਹੀਂ ਲਿਆ ਗਿਆ ਕੋਈ ਨੋਟਿਸ

Gagan Oberoi

Leave a Comment