ਹਰਿਆਣਾ ਦੇ ਹਿਸਾਰ ਦੇ ਮਿਰਜ਼ਾਪੁਰ ਚੌਕ ਨੇੜੇ ਦਿ ਵਿਕਾਸ ਮਾਰਗ ਵੈਲਫੇਅਰ ਸੁਸਾਇਟੀ ਦੇ 2 ਪਲਾਟਾਂ ‘ਤੇ ਕਬਜ਼ਾ ਕਰਨ ਦੇ ਮਾਮਲੇ ਵਿਚ ਡੀਐੱਸਪੀ ਪ੍ਰਦੀਪ ਕੁਮਾਰ ਨੇ ਆਤਮ ਸਮਰਪਣ ਕਰ ਦਿੱਤਾ ਅਤੇ ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਫਿਲਹਾਲ ਐਸਆਈਟੀ ਨੇ ਡੀਐਸਪੀ ਪ੍ਰਦੀਪ ਯਾਦਵ ਨੂੰ ਅਦਾਲਤ ਵਿਚ ਪੇਸ਼ ਕੀਤਾ ਅਤੇ ਅਦਾਲਤ ਨੇ 4 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਮਾਮਲੇ ਵਿਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਐਸਆਈਟੀ ਇਸ ਮਾਮਲੇ ਵਿੱਚ ਮੁਲਜ਼ਮ ਰਾਮ ਅਵਤਾਰ, ਸੁਨੀਲ ਅਤੇ ਸੁਰਜੀਤ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ।
ਜਾਣਕਾਰੀ ਅਨੁਸਾਰ ਐਸਆਈਟੀ ਨੇ ਮੁਲਜ਼ਮਾਂ ਤੋਂ ਪੁੱਛਗਿੱਛ ਵਿੱਚ ਡੀਐਸਪੀ ਪ੍ਰਦੀਪ ਯਾਦਵ ਦੀ ਭੂਮਿਕਾ ਦਾ ਪਤਾ ਲਗਾਇਆ ਸੀ ਅਤੇ ਉਦੋਂ ਤੋਂ ਹੀ ਪੁਲਿਸ ਡੀਐਸਪੀ ਦੀ ਭਾਲ ਕਰ ਰਹੀ ਸੀ। ਪਰ ਡੀਐਸਪੀ ਪ੍ਰਦੀਪ ਕੁਮਾਰ ਰੂਪੋਸ਼ ਹੋ ਗਿਆ ਸੀ। ਪਲਾਟ ਹੜੱਪਣ ਦੇ ਕੇਸ ਵਿਚ ਮੁਲਜ਼ਮ ਰਾਜ ਕੁਮਾਰ ਉਰਫ਼ ਰਾਜਾ ਗੁਰਜਰ ਵਾਸੀ ਰਿਸ਼ੀਨਗਰ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਅਦਾਲਤ ਨੇ ਖਾਰਜ ਕਰ ਦਿੱਤੀ ਹੈ। ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਵੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਗਈ।
ਇਹ ਮਾਮਲਾ 19 ਜੁਲਾਈ ਨੂੰ ਸਾਹਮਣੇ ਆਇਆ ਸੀ। ਇਸ ਸਬੰਧੀ ਥਾਣਾ ਐਚਟੀਐਮ ਦੀ ਪੁਲਿਸ ਨੇ ਸੈਕਟਰ 16-17 ਦੇ ਵਸਨੀਕ ਦੀ ਸ਼ਿਕਾਇਤ ਉਤੇ 19 ਜੁਲਾਈ 2024 ਨੂੰ ਧੋਖਾਧੜੀ ਨਾਲ ਪਲਾਟ ਹੜੱਪਣ ਦਾ ਕੇਸ ਦਰਜ ਕੀਤਾ ਸੀ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ਉਤੇ ਰਾਜਕੁਮਾਰ ਉਰਫ਼ ਰਾਜਾ, ਮੁਕੇਸ਼, ਰਾਮ ਅਵਤਾਰ ਅਤੇ ਸੁਰਜੀਤ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਐਸਆਈਟੀ ਨੇ ਮਾਮਲੇ ਵਿੱਚ ਮੁਲਜ਼ਮਾਂ ਨੂੰ ਸੁਰੱਖਿਆ ਦੇਣ ਦੇ ਦੋਸ਼ ਵਿੱਚ ਡੀਐਸਪੀ ਪ੍ਰਦੀਪ ਦੇ ਘਰ ਛਾਪਾ ਮਾਰਿਆ ਸੀ ਅਤੇ ਕਈ ਦਸਤਾਵੇਜ਼ ਬਰਾਮਦ ਕੀਤੇ ਸਨ।
ਰਾਜਾ ਗੁਰਜਰ ਨੇ ਪਟੀਸ਼ਨ ਵਾਪਸ ਲੈ ਲਈ ਸੀ
ਵਿਕਾਸ ਮਾਰਗ ਵੈੱਲਫੇਅਰ ਸੁਸਾਇਟੀ ਦੇ ਪਲਾਟ ਹੜੱਪਣ ਦੇ ਮਾਮਲੇ ਦੇ ਮੁੱਖ ਮੁਲਜ਼ਮ ਰਾਜ ਕੁਮਾਰ ਉਰਫ ਰਾਜਾ ਗੁਰਜਰ ਨੇ ਸੁਣਵਾਈ ਤੋਂ ਪਹਿਲਾਂ ਹੀ ਹਾਈਕੋਰਟ ਵਿੱਚ ਦਾਇਰ ਅਗਾਊਂ ਜ਼ਮਾਨਤ ਪਟੀਸ਼ਨ ਵਾਪਸ ਲੈ ਲਈ ਸੀ। ਹਾਈ ਕੋਰਟ ਨੇ ਪਟੀਸ਼ਨ ‘ਤੇ ਸੁਣਵਾਈ ਲਈ 5 ਅਗਸਤ ਦੀ ਤਰੀਕ ਤੈਅ ਕੀਤੀ ਸੀ।
ਵਿਕਾਸ ਮਾਰਗ ਵੈੱਲਫੇਅਰ ਸੁਸਾਇਟੀ ਦੇ ਪਲਾਟ ਹੜੱਪਣ ਦੇ ਮਾਮਲੇ ਦੇ ਮੁੱਖ ਮੁਲਜ਼ਮ ਰਾਜ ਕੁਮਾਰ ਉਰਫ ਰਾਜਾ ਗੁਰਜਰ ਨੇ ਸੁਣਵਾਈ ਤੋਂ ਪਹਿਲਾਂ ਹੀ ਹਾਈਕੋਰਟ ਵਿੱਚ ਦਾਇਰ ਅਗਾਊਂ ਜ਼ਮਾਨਤ ਪਟੀਸ਼ਨ ਵਾਪਸ ਲੈ ਲਈ ਸੀ। ਹਾਈ ਕੋਰਟ ਨੇ ਪਟੀਸ਼ਨ ‘ਤੇ ਸੁਣਵਾਈ ਲਈ 5 ਅਗਸਤ ਦੀ ਤਰੀਕ ਤੈਅ ਕੀਤੀ ਸੀ।
ਇਸ ਤੋਂ ਪਹਿਲਾਂ ਜ਼ਿਲ੍ਹਾ ਅਦਾਲਤ ਵੱਲੋਂ ਮੁਲਜ਼ਮ ਰਾਜਾ ਗੁਰਜਰ ਅਤੇ ਡੀਐਸਪੀ ਪ੍ਰਦੀਪ ਕੁਮਾਰ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਗਈ ਸੀ।ਪੁਲਿਸ ਐਸਆਈਟੀ ਡੀਐਸਪੀ ਪ੍ਰਦੀਪ ਕੁਮਾਰ ਨੂੰ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕਰੇਗੀ। ਹੁਣ ਉਮੀਦ ਹੈ ਕਿ ਕਬਜ਼ਾ ਕਰਨ ਵਾਲੇ ਗਰੋਹ ਦੇ ਨੈੱਟਵਰਕ ਦਾ ਪਰਦਾਫਾਸ਼ ਹੋ ਸਕਦਾ ਹੈ।
ਇਸ ਨਾਲ ਗਰੋਹ ਨਾਲ ਜੁੜੇ ਹੋਰ ਪੁਲਿਸ ਮੁਲਾਜ਼ਮਾਂ ਦੇ ਨਾਂ ਅਤੇ ਹੋਰ ਸਰਕਾਰੀ ਵਿਭਾਗਾਂ ਦੀ ਮਿਲੀਭੁਗਤ ਦਾ ਖੁਲਾਸਾ ਹੋਵੇਗਾ। ਕਾਬਜ਼ ਗਰੋਹ ਨੇ ਸੈਕਟਰ 16-17 ਦੇ ਵਸਨੀਕ ਸਤਬੀਰ ਸਿੰਘ ਦੀ ਉਕਤ ਸੁਸਾਇਟੀ ਦੇ 2 ਪਲਾਟਾਂ ‘ਤੇ ਕਬਜ਼ਾ ਕਰ ਲਿਆ ਸੀ ਜਿਸ ਦੀ ਸ਼ਿਕਾਇਤ ਸਤਬੀਰ ਸਿੰਘ ਨੇ ਪੁਲਿਸ ਨੂੰ ਦਿੱਤੀ ਸੀ।