International News

ਬੈਂਕ ਆਫ਼ ਕੈਨੇਡਾ ਵੱਲੋਂ ਇਸ ਵਾਰ ਵੀ ਵਿਆਜ ਦਰ 5% ‘ਤੇ ਬਰਕਰਾਰ,ਲਗਾਤਾਰ ਚੌਥੀ ਵਾਰੀ ਵਿਆਜ ਦਰ ‘ਚ ਨਹੀਂ ਕੀਤੀ ਗਈ ਤਬਦੀਲੀ

ਟੋਰਾਂਟੋ : ਅੱਜ ਇੱਕ ਵਾਰ ਫਿਰ ਤੋਂ ਬੈਂਕ ਆਫ ਕੈਨੇਡਾ ਨੇ ਬੁੱਧਵਾਰ ਨੂੰ ਵਿਆਜ ਦਰ ਵਿਚ ਕੋਈ ਵਾਧਾ ਨਹੀਂ ਕੀਤਾ ਤੇ ਇਸਨੂੰ 5% ‘ਤੇ ਬਰਕਰਾਰ ਰੱਖਿਆ ਹੈ। ਵਰਨਣਯੋਗ ਹੈ ਕਿ ਇਹ ਲਗਾਤਾਰ ਚੌਥੀ ਵਾਰੀ ਹੈ ਜਦੋਂ ਵਿਆਜ ਦਰ ਵਿਚ ਤਬਦੀਲੀ ਨਹੀਂ ਕੀਤੀ ਗਈ ਹੈ।

ਬੈਂਕ ਆਫ਼ ਕਨੇਡਾ ਨੇ ਆਖ਼ਰੀ ਵਾਰੀ ਜੁਲਾਈ 2023 ਵਿਚ ਵਿਆਜ ਦਰ ਵਿਚ ਵਾਧਾ ਕੀਤਾ ਸੀ। ਬੈਂਕ ਦੀ ਵਿਆਜ ਦਰ ਵਾਲੇ ਕਰਜ਼ੇ ਅਤੇ ਮੌਰਗੇਜ ਲੈਣ ਵਾਲੇ ਕੈਨੇਡੀਅਨਜ਼ ਲਈ ਕਰਜ਼ੇ ਦੀ ਲਾਗਤ ਨੂੰ ਬੀਤੇ ਦੋ ਸਾਲਾਂ ਤੋਂ ਪ੍ਰਭਾਵਿਤ ਕਰ ਰਹੀ ਹੈ।ਅਤੇ ਕੁਝ ਸੇਵਿੰਗ ਖਾਤਿਆਂ ‘ਤੇ ਵਿਆਜ ਦਰਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।

ਬੈਂਕ ਦੇ ਗਵਰਨਰ ਟਿੱਮ ਮੈਕਲੇਮ ਨੇ ਕਿਹਾ ਕਿ ਜੇਕਰ ਮਹਿੰਗਾਈ ਵਧਦੀ ਹੈ ਤਾਂ ਬੈਂਕ ਹੋਰ ਦਰਾਂ ਵਿੱਚ ਵਾਧੇ ਤੋਂ ਇਨਕਾਰ ਨਹੀਂ ਕਰਦਾ, ਪਰ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਆਰਥਿਕਤਾ ਵਿਆਪਕ ਤੌਰ ‘ਤੇ ਉਹਨਾਂ ਦੇ ਮੌਜੂਦਾ ਅਨੁਮਾਨਾਂ ਦੇ ਹਿਸਾਬ ਨਾਲ ਚਲਦੀ ਰਹਿੰਦੀ ਹੈ ਤਾਂ ਉਹਨਾਂ ਨੂੰ ਨਹੀਂ ਲੱਗਦਾ ਕਿ ਵਿਆਜ ਦਰ ਵਿੱਚ ਵਾਧੇ ਬਾਰੇ ਚਰਚਾ ਕੀਤੀ ਜਾਵੇਗੀ।ਕਰਜ਼ੇ ਵਿੱਚ ਡੁੱਬੇ ਕਨੇਡੀਅਨ ਛੇਤੀ ਵਿਆਜ ਦਰਾਂ ਘੱਟਣ ਦੀ ਉਡੀਕ ਵਿੱਚ ਹਨ ।

Related posts

ਪ੍ਰਧਾਨ ਮੰਤਰੀ ਮੋਦੀ ਨੇ ਆਈਸਲੈਂਡ ਦੇ ਪੀਐਮ ਨਾਲ ਕੀਤੀ ਮੁਲਾਕਾਤ, ਵਪਾਰ ਤੇ ਊਰਜਾ ਸਮੇਤ ਕਈ ਅਹਿਮ ਮੁੱਦਿਆਂ ‘ਤੇ ਹੋਈ ਗੱਲਬਾਤ

Gagan Oberoi

Guru Nanak Jayanti 2024: Date, Importance, and Inspirational Messages

Gagan Oberoi

Extreme Heat and Air Quality Alerts Issued Across Canada Amid Wildfire Threats

Gagan Oberoi

Leave a Comment