ਅਯੁੱਧਿਆ ’ਚ ਰਾਮਲਲਾ ਦੇ ਪ੍ਰਾਣ ਪ੍ਰਤਿੱਸ਼ਠਤਾ ਸਮਾਗਮ ’ਚ ਨਿਹੰਗ ਬਾਬਾ ਫ਼ਕੀਰ ਸਿੰਘ ਦੇ ਵੰਸ਼ਜ ਬਾਬਾ ਹਰਜੀਤ ਸਿੰਘ ਰਸੂਲਪੁਰ 10 ਜਨਵਰੀ ਤੋਂ ਉੱਥੇ ਲੰਗਰ ਲਾਉਣਗੇ ਜੋ ਦੋ ਮਹੀਨਿਆਂ ਤਕ ਜਾਰੀ ਰਹੇਗਾ। ਐਤਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਅਯੁੱਧਿਆ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੂਰਵਜ ਨਿਹੰਗ ਬਾਬਾ ਫ਼ਕੀਰ ਸਿੰਘ ਤੇ ਉਨ੍ਹਾਂ ਦੇ 25 ਸਾਥੀਆਂ ਨੇ 1858 ’ਚ ਵਿਵਾਦਮਈ ਸਥਾਨ ’ਤੇ ਹਵਨ ਕੀਤਾ ਸੀ। ਇਸ ਲਈ ਉਨ੍ਹਾਂ ਵਿਰੁੱਧ ਐਫਆਈਆਰ ਵੀ ਦਰਜ ਹੋਈ ਸੀ।
ਬਾਬਾ ਹਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੂਰਵਜਾਂ ਦੀ ਭਗਵਾਨ ਰਾਮ ਪ੍ਰਤੀ ਸੱਚੀ ਸ਼ਰਧਾ ਤੇ ਆਸਥਾ ਸੀ ਤੇ ਉਨ੍ਹਾਂ ਦੀ ਵੀ ਹੈ। ਇਸ ਲਈ ਉਹ ਅਯੁੱਧਿਆ ’ਚ ਲੰਗਰ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਨਿਹੰਗ ਸਿੰਘ ਹੋਣ ਨਾਤੇ ਜਿੰਨੀ ਸਿੱਖ ਧਰਮ ਪ੍ਰਤੀ ਉਨ੍ਹਾਂ ਦੀ ਆਸਥਾ ਹੈ ਓਨੀ ਹੀ ਸ਼ਰਧਾ ਉਨ੍ਹਾਂ ਦੀ ਸਨਾਤਨ ਧਰਮ ਪ੍ਰਤੀ ਵੀ ਹੈ। ਉਨ੍ਹਾਂ ਕਿਹਾ ਕਿ ਅੱਜ ਸਿੱਖ ਪੰਥ ਨੂੰ ਹਿੰਦੂ ਧਰਮ ਤੋਂ ਵੱਖ ਕਰਕੇ ਦੇਖਣ ਵਾਲੇ ਕੱਟੜਪੰਥੀ ਇਹ ਜਾਣ ਲੈਣ ਕਿ ਰਾਮ ਮੰਦਰ ਲਈ ਐੱਫਆਈਆਰ ਸਿੱਖਾਂ ਵਿਰੁੱਧ ਵੀ ਦਰਜ ਕੀਤੀ ਗਈ ਸੀ।