Canada

ਹੁਣ ਬਿਨਾਂ ਵੀਜ਼ਾ ਦੇ ਕੈਨੇਡਾ ਵਿਜਿ਼ਟ ਕਰ ਸਕਣਗੇ 13 ਹੋਰਨਾਂ ਦੇਸ਼ਾਂ ਦੇ ਵਾਸੀ

ਓਟਵਾ ) : ਕੈਨੇਡਾ ਉਨ੍ਹਾਂ ਦੇਸ਼ਾਂ ਦੀ ਲਿਸਟ ਵਿੱਚ ਵਾਧਾ ਕਰਨ ਜਾ ਰਿਹਾ ਹੈ ਜਿੱਥੋਂ ਦੇ ਵਾਸੀ ਬਿਨਾਂ ਟਰੈਵਲ ਵੀਜ਼ਾ ਦੇ ਇੱਥੇ ਵਿਜਿ਼ਟ ਕਰਨ ਦੇ ਯੋਗ ਹੋਣਗੇ।
ਇਮੀਗ੍ਰੇਸ਼ਨ, ਰਫਿਊਜੀਜ਼ ਤੇ ਸਿਟੀਜ਼ਨਸਿ਼ਪ ਮੰਤਰੀ ਸ਼ਾਨ ਫਰੇਜ਼ਰ ਨੇ ਆਖਿਆ ਕਿ ਐਂਟੀਗੁਆ ਐਂਡ ਬਰਬੂਡਾ, ਅਰਜਨਟੀਨਾ, ਕੌਸਟਾਰਿਕਾ, ਮੋਰਾਕੋ, ਪਨਾਮਾ, ਫਿਲੀਪੀਨਜ਼, ਸੇਂਟ ਕਿਟਸ ਐਂਡ ਨੇਵਿਸ, ਸੇਂਟ ਲੂਸੀਆ, ਸੇਂਟ ਵਿੰਸੈਂਟ ਐਂਡ ਦ ਗ੍ਰੇਨਾਡਾਈਨਜ਼, ਸੇਸ਼ੈਲਜ਼, ਥਾਈਲੈਂਡ, ਤ੍ਰਿਨੀਦਾਦ ਐਂਡ ਟੋਬੈਗੋ, ਉਰੂਗੁਏ ਅਜਿਹੇ ਦੇਸ਼ ਹਨ ਜਿੱਥੋਂ ਦੇ ਵਾਸੀ ਵੀਜ਼ੇ ਤੋਂ ਬਿਨਾਂ ਛੇ ਮਹੀਨੇ ਤੱਕ ਕੈਨੇਡਾ ਵਿਜਿ਼ਟ ਕਰ ਸਕਦੇ ਹਨ।
ਮੰਗਲਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਫਰੇਜ਼ਰ ਨੇ ਆਖਿਆ ਕਿ ਹੁਣ ਦੁਨੀਆਂ ਭਰ ਦੇ ਕਈ ਹੋਰਨਾਂ ਦੇਸ਼ਾਂ ਤੋਂ ਲੋਕ ਕਦੇ ਨਾ ਭੁੱਲਣ ਵਾਲੇ ਐਡਵੈਂਚਰ ਦਾ ਆਨੰਦ ਲੈ ਸਕਣਗੇ, ਸਾਡੇ ਦੇਸ਼ ਦੇ ਖੂੁਬਸੂਰਤ ਨਜ਼ਾਰਿਆਂ ਨੂੰ ਵੇਖ ਸਕਣਗੇ, ਪਰਿਵਾਰ ਤੇ ਦੋਸਤਾਂ ਮਿੱਤਰਾਂ ਨੂੰ ਮਿਲ ਸਕਣਗੇ ਤੇ ਸਾਡੇ ਸੱਭਿਆਚਾਰ ਤੋਂ ਜਾਣੂ ਹੋ ਸਕਣਗੇ। ਫਰੇਜ਼ਰ ਨੇ ਆਖਿਆ ਕਿ ਇਸ ਫੈਸਲੇ ਨਾਲ ਨਾ ਸਿਰਫ ਟਰੈਵਲਰਜ਼ ਨੂੰ ਸਹੂਲਤ ਹੋਵੇਗੀ ਸਗੋਂ ਟਰੈਵਲ, ਟੂਰਿਜ਼ਮ ਤੇ ਆਰਥਿਕ ਫਾਇਦੇ ਦੇ ਨਾਲ ਨਾਲ 13 ਦੇਸ਼ਾਂ ਨਾਲ ਸਬੰਧ ਹੋਰ ਮਜ਼ਬੂਤ ਹੋਣਗੇ।
ਇਨ੍ਹਾਂ 13 ਦੇਸ਼ਾਂ ਨੂੰ ਉਨ੍ਹਾਂ 50 ਹੋਰਨਾਂ ਥਾਵਾਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਜਿੱਥੋਂ ਦੇ ਵਾਸੀਆਂ ਨੂੰ ਵੀਜ਼ਾ ਤੋਂ ਛੋਟ ਹੈ ਤੇ ਜਿੱਥੋਂ ਦੇ ਵਾਸੀ ਇਲੈਕਟ੍ਰੌਨਿਕ ਟਰੈਵਲ ਆਥਰਾਈਜੇ਼ਸ਼ਨ (ਈਟੀਏ) ਯੋਗ ਹਨ। ਇਨ੍ਹਾਂ ਵਿੱਚ ਉਹ ਲੋਕ ਸ਼ਾਮਲ ਹਨ ਜਿਨ੍ਹਾਂ ਨੇ ਪਿਛਲੇ 10 ਸਾਲਾਂ ਵਿੱਚ ਜਾਂ ਤਾਂ ਕੈਨੇਡਾ ਦਾ ਵੀਜ਼ਾ ਲਿਆ ਹੋਵੇ ਤੇ ਜਾਂ ਫਿਰ ਉਨ੍ਹਾਂ ਕੋਲ ਅਮਰੀਕਾ ਦਾ ਯੋਗ ਨੌਨ ਇਮੀਗ੍ਰੈਂਟ ਵੀਜ਼ਾ ਹੋਵੇ।
ਇਸ ਫੈਸਲੇ ਨਾਲ ਕੈਨੇਡਾ ਦੇ ਵੀਜ਼ਾ ਲਈ ਅਪਲਾਈ ਕਰ ਚੁੱਕੇ ਹਜ਼ਾਰਾਂ ਬਿਨੈਕਾਰਾਂ ਨੂੰ ਰਾਹਤ ਮਿਲੇਗੀ ਤੇ ਉਹ ਆਪਣੀਆਂ ਵੀਜ਼ਾ ਸਬੰਧੀ ਅਰਜ਼ੀਆਂ ਵਾਪਿਸ ਲੈ ਸਕਣਗੇ ਤੇ ਸਿਸਟਮ ਤੋਂ ਬੋਝ ਘਟੇਗਾ। ਇਸ ਦੌਰਾਨ ਵਿਦੇਸ਼ ਮੰਤਰੀ ਮਿਲੇਨੀ ਜੋਲੀ ਨੇ ਆਖਿਆ ਕਿ ਇਸ ਸੂਚੀ ਵਿੱਚ 13 ਦੇਸ਼ਾਂ, ਖਾਸਤੌਰ ਉੱਤੇ ਫਿਲੀਪੀਨਜ਼, ਨੂੰ ਸ਼ਾਮਲ ਕਰਨਾ ਫੈਡਰਲ ਸਰਕਾਰ ਦੀ ਇੰਡੋਪੈਸੇਫਿਕ ਰਣਨੀਤੀ ਦਾ ਹਿੱਸਾ ਹੈ।

Related posts

Shilpa Shetty treats her taste buds to traditional South Indian thali delight

Gagan Oberoi

ਅਜੇ ਖ਼ਤਮ ਨਹੀਂ ਹੋਏ ਐਮਰਜੰਸੀ ਵਾਲੇ ਹਾਲਾਤ : ਟਰੂਡੋ

Gagan Oberoi

Sharvari is back home after ‘Alpha’ schedule

Gagan Oberoi

Leave a Comment