National News

ਦਸ ਦਿਨ ਅਟਕਣ ਮਗਰੋਂ ਮੌਨਸੂਨ ਫਿਰ ਲੀਹੇ ਪਿਆ, ਛੇ ਜਾਂ ਸੱਤ ਜੂਨ ਨੂੰ ਕੇਰਲ ’ਚ ਦੇ ਸਕਦੈ ਦਸਤਕ

ਗਰਮੀ ਤੋਂ ਨਿਜਾਤ ਤੇ ਖੇਤੀ ਲਈ ਮੌਨਸੂਨ ਦੀ ਉਡੀਕ ਕਰ ਰਹੇ ਆਮ ਲੋਕਾਂ ਤੇ ਕਿਸਾਨਾਂ ਲਈ ਚੰਗੀ ਖ਼ਬਰ ਹੈ। ਕਰੀਬ 10 ਦਿਨਾਂ ਤੱਕ ਅਟਕਣ ਤੋਂ ਬਾਅਦ ਮੌਨਸੂਨ ਫਿਰ ਆਪਣੇ ਰਸਤੇ ’ਤੇ ਆ ਗਿਆ ਹੈ। ਕੇਰਲ ਦੇ ਤੱਟੀ ਇਲਾਕਿਆਂ ’ਚ ਇਹ ਛੇਤੀ ਦਸਤਕ ਦੇ ਸਕਦਾ ਹੈ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਮੌਨਸੂਨ ਦੇ ਕੇਰਲ ’ਚ ਸੂਬੇ ਦੀ ਤਰੀਕ ਚਾਰ ਜੂਨ ਐਲਾਨੀ ਗਈ ਹੈ, ਪਰ ਹਾਲਾਤ ਦੱਸ ਰਹੇ ਹਨ ਕਿ ਇਹ ਤਰੀਕ ਦੋ-ਤਿੰਨ ਦਿਨ ਹੋਰ ਅੱਗੇ ਖਿਸਕ ਸਕਦੀ ਹੈ।

ਮੌਸਮ ਵਿਭਾਗ ਦੀ ਕੋਲਕਾਤਾ ਬ੍ਰਾਂਚ ਦੇ ਡਾਇਰੈਕਟਰ ਤੇ ਮੌਸਮ ਵਿਗਿਆਨੀ ਏਕੇ ਸੋਨ ਮੁਤਾਬਕ ਮੌਨਸੂਨ ਦੇ ਬੰਗਾਲ, ਬਿਹਾਰ ਤੇ ਉੱਤਰ ਪ੍ਰਦੇਸ਼ ’ਚ ਪੁੱਜਣ ਦੀ ਸਹੀ ਤਰੀਕ ਦਾ ਅਨੁਮਾਨ ਵੀ ਲਗਾਇਆ ਜਾ ਸਕਦਾ ਹੈ ਜਦੋਂ ਉਹ ਕੇਰਲ ਦੇ ਤੱਟੀ ਇਲਾਕਿਆਂ ’ਚ ਦਾਖ਼ਲ ਹੋ ਸਕੇਗਾ। ਆਮ ਤੌਰ ’ਤੇ ਮੌਨਸੂਨ ਦੇ ਬੰਗਾਲ ਪੁੱਜਣ ਦੀ ਤਰੀਕ ਅੱਠ ਜੂਨ ਹੈ। ਬਿਹਾਰ ’ਚ 10 ਜੂਨ ਤੇ ਅਗਲੇ ਚਾਰ-ਪੰਜ ਦਿਨਾਂ ’ਚ ਉੱਤਰ ਪ੍ਰਦੇਸ਼ ਪੁੱਜਾ ਜਾਂਦਾ ਹੈ। ਪਰ ਕੇਰਲ ’ਚ ਦੇਰ ਨਾਲ ਦਸਤਕ ਦੇਣ ਤੋਂ ਬਾਅਦ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਮੌਨਸੂਨ ਦਾ ਰਾਹ ਇਸ ਵਾਰ ਥੋੜ੍ਹਾ ਦੇਰੀ ਨਾਲ ਹੋ ਸਕਦਾ ਹੈ।

ਮੌਸਮ ਵਿਭਾਗ ਨੇ ਪਹਿਲਾਂ ਮੌਨਸੂਨ ਦੇ ਕੇਰਲ ਪੁੱਜਣ ਦੀ ਤਰੀਕ ਪਹਿਲੀ ਜੂਨ ਦੱਸੀ ਸੀ। ਬਾਅਦ ’ਚ ਸੋਧ ਕੇ ਚਾਰ ਜੂਨ ਐਲਾਨੀ ਗਈ। ਇਸ ਅਨੁਮਾਨ ਦਾ ਆਧਾਰ 19-20 ਮਈ ਤੱਕ ਮੌਨਸੂਨ ਅੰਡਮਾਨ ਨਿਕੋਬਾਰ ਦੇ ਆਲੇ ਦੁਆਲੇ ਦੇ ਹਿੱਸਿਆਂ ’ਚ ਸਰਗਰਮ ਹੋ ਗਿਆ ਸੀ, ਪਰ ਹਾਲਾਤ ਅਨੁਕੂਲ ਨਾ ਹੋਣ ਕਾਰਨ ਮੌਨਸੂਨ ਦੀ ਰਫ਼ਤਾਰ ਮੱਠੀ ਪੈ ਗਈ ਤੇ ਅਗਲੇ 10 ਦਿਨਾਂ ਤੱਕ ਅੱਗੇ ਨਹੀਂ ਵਧਿਆ। ਪਰ ਮੰਗਲਵਾਰ ਨੂੰ ਮੌਨਸੂਨ ਨੇ ਅੱਗੇ ਵਧਦੇ ਹੋਏ ਅੰਡਮਾਨ-ਨਿਕੋਬਾਰ ਦੀਪ ਸੂਹ ਦੇ ਪੂਰੇ ਇਲਾਕੇ ਨੂੰ ਘੇਰ ਲਿਆ। ਉਹ ਅੰਡਮਾਨ ਤੇ ਬੰਗਾਲ ਦੀ ਖਾੜੀ ਦੇ ਪੂਰਬੀ ਹਿੱਸੇ ਦੇ ਕੁਝ ਹਿੱਸਿਆਂ ’ਚ ਅੱਗੇ ਵਧਦਾ ਦਿਖਾਈ ਦੇ ਰਿਹਾ ਹੈ।

Related posts

Hyundai debuts U.S.-built 2025 Ioniq 5 range, including new adventure-ready XRT

Gagan Oberoi

ਇਟਲੀ ਦੇ ਵਸਨੀਕ ਅਤੇ ਉੱਭਰਦੇ ਪੰਜਾਬੀ ਗਾਇਕ ਅਰਮਿੰਦਰ ਸਿੰਘ ਦੀ ਦਿੱਲ ਦੀ ਧੜਕਣ ਰੁਕਣ ਜਾਣ ਕਾਰਨ ਹੋਈ ਮੌਤ’

Gagan Oberoi

ਟੀ-20 ਵਿਸ਼ਵ ਕੱਪ ’ਚ ਅਮਰੀਕਾ ਤੋਂ ਪਾਕਿ ਦੀ ਹਾਰ ਬਾਅਦ ਬਾਬਰ ਨੇ ਕਿਹਾ,‘ਅਸੀਂ ਹਰ ਪੱਖੋਂ ਮਾੜਾ ਖੇਡੇ’

Gagan Oberoi

Leave a Comment