International

ਅਮਰੀਕਾ ’ਚ ਬਰਫ਼ ਨਾਲ ਢਕੀਆਂ ਕਾਰਾਂ ’ਚ ਮਿਲ ਰਹੀਆਂ ਲੋਕਾਂ ਦੀਆਂ ਲਾਸ਼ਾਂ, ਬਰਫ਼ੀਲੇ ਤੂਫ਼ਾਨ ਵਿਚਾਲੇ ਹਫ਼ਤੇ ਦੇ ਅੰਤ ’ਚ ਬਾਰਿਸ਼ ਦਾ ਅਨੁਮਾਨ

ਅਮਰੀਕਾ ’ਚ ਬਰਫ਼ੀਲੇ ਤੂਫ਼ਾਨ ਵਿਚਾਲੇ ਬਾਰਿਸ਼ ਦੀਆਂ ਸਥਿਤੀਆਂ ਬਣਨ ਲੱਗੀਆਂ ਹਨ। ਮੌਸਮ ਵਿਭਾਗ ਦਾ ਅਨੁਮਾਨ ਸਹੀ ਸਾਬਤ ਹੋਇਆ ਤਾਂ ਆਉਣ ਵਾਲੇ ਦਿਨਾਂ ’ਚ ਅਮਰੀਕਾ ਦੇ ਇਕ ਵੱਡੇ ਇਲਾਕੇ ’ਚ ਰਹਿ ਰਹੇ ਲੱਖਾਂ ਲੋਕਾਂ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ। ਲੋਕ ਘਰਾਂ ਤੇ ਗੱਡੀਆਂ ’ਤੇ ਜੰਮੀ ਕਈ ਇੰਚ ਮੋਟੀ ਬਰਫ਼ ਦੀ ਚਾਦਰ ਨੂੰ ਹਟਾ ਰਹੇ ਹਨ। ਪ੍ਰਸ਼ਾਸਨ ਵੀ ਸੜਕਾਂ ਤੇ ਉਨ੍ਹਾਂ ਦੇ ਕਿਨਾਰੇ ਖੜ੍ਹੀਆਂ ਕਾਰਾਂ ਤੋਂ ਬਰਫ਼ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੁਝ ਥਾਵਾਂ ’ਤੇ ਬਰਫ਼ ਨਾਲ ਢੱਕੀਆਂ ਕਾਰਾਂ ਦੇ ਅੰਦਰ ਤੋਂ ਲਾਸ਼ਾਂ ਬਰਾਮਦ ਹੋਈਆਂ ਹਨ। ਬਰਫ਼ੀਲੇ ਤੂਫ਼ਾਨ ਦੇ ਕਾਰਨ ਹੁਣ ਤਕ ਘੱਟੋ-ਘੱਟ 60 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਿਊਯਾਰਕ, ਬਫੈਲੋ, ਲੇਕ ਏਰੀ ਤੇ ਲੇਕ ਓਂਟਾਰੀਓ ਆਰਕਟਿਕ ਤੂਫ਼ਾਨ ਦੇ ਕੇਂਦਰ ਬਣੇ ਹੋਏ ਹਨ। ਨਿਊਯਾਰਕ ਦੇ ਏਰੀ ਤੇ ਨਿਆਗਰਾ ’ਚ ਮੰਗਲਵਾਰ ਨੂੰ ਮਿ੍ਰਤਕਾਂ ਦੀ ਗਿਣਤੀ 32 ਹੋ ਗਈ। ਐਮਰਜੈਂਸੀ ਸੇਵਾਵਾਂ ਨਾਲ ਜੁੜੇ ਲੋਕ ਗੱਡੀਆਂ ਦਾ ਪਤਾ ਲਗਾਉਣ ’ਤੇ ਉਨ੍ਹਾਂ ’ਤੇ ਜੰਮੀ ਬਰਫ਼ ਹਟਾਉਣ ਦੇ ਕੰਮ ’ਚ ਲਗਾਤਾਰ ਲੱਗੇ ਹੋਏ ਹਨ। ਹਾਈਵੇ, ਹਵਾਈ ਅੱਡਿਆਂ ਤੇ ਹੋਰ ਜਨਤਕ ਥਾਵਾਂ ’ਤੰ ਜੰਮੀ ਬਰਫ਼ ਦੀ ਮੋਟੀ ਪਰਤ ਨੂੰ ਹਟਾਉਣ ਲਈ ਵੱਡੀਆਂ ਵੱਡੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ। ਬਿਜਲੀ ਦੇਣ ਵਾਲੀ ਕੰਪਨੀ ਦੇ ਸੈਂਕੜੇ ਲਾਈਨਮੈਨ ਸਪਲਾਈ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਬਾਵਜੂਦ ਹਜ਼ਾਰਾਂ ਖਪਤਕਾਰਾਂ ਨੂੰ ਮੰਗਲਵਾਰ ਨੂੰ ਹਨੇਰੇ ’ਚ ਰਹਿਣਾ ਪਿਆ।

ਏਰਿਕ ਕਾਊਂਟੀ ਦੇ ਐਗਜ਼ੀਕਿਊਟਿਵ ਮਾਰਕ ਪੋਲੋਂਕਾਰਜ ਨੇ ਪੱਤਰਕਾਰਾਂ ਨੂੰ ਦੱਸਿਆ, ‘ਜੰਮੀਆਂ ਹੋਈਆਂ ਕਾਰਾਂ ਦੇ ਅੰਦਰ ਤੋਂ ਕੁਝ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਬਾਹਰੀ ਇਲਾਕਿਆਂ ’ਚ ਵੀ ਕੁਝ ਲਾਸ਼ਾਂ ਬਰਾਮਦ ਹੋਈਆਂ ਹਨ। ਕੁਝ ਦੀ ਮੌਤ ਕਾਰਡੀਅਕ ਅਰੈਸਟ ਅਤੇ ਸਮੇਂ ’ਤੇ ਇਲਾਜ ਨਾ ਹੋਣ ਕਾਰਨ ਹੋਈ ਹੈ। ਅਸੀਂ ਆਪਣੀ ਜ਼ਿੰਦਗੀ ਦੇ ਸਭ ਤੋਂ ਭਿਆਨਕ ਬਰਫ਼ੀਲੇ ਤੂਫ਼ਾਨ ਤੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਾਂ।’ ਬਫੈਲੋ ਤੇ ਉਸ ਦੇ ਆਸਪਾਸ ਦੇ ਇਲਾਕਿਆਂ ’ਚ ਪਿਛਲੇ ਚਾਰ ਦਿਨਾਂ ’ਚ 52 ਇੰਚ ਬਰਫ਼ਬਾਰੀ ਹੋਈ ਹੈ। ਰਾਸ਼ਟਰੀ ਮੌਸਮ ਸੇਵਾ ਦਾ ਅਨੁਮਾਨ ਹੈ ਕਿ ਇਸ ਹਫ਼ਤੇ ਦੇ ਅੰਤ ਤਕ ਤਾਪਮਾਨ ਵਧੇਗਾ, ਜਿਸ ਦੇ ਬਾਅਦ ਬਾਰਿਸ਼ ਵੀ ਹੋਵੇਗੀ। ਪੋਲੋਂਕਾਰਜ ਨੇ ਟਵੀਟ ਕੀਤਾ, ‘ਜੇਕਰ ਉਦੋਂ ਤਕ ਪਾਣੀ ਦੀ ਨਿਕਾਸੀ ਵਿਵਸਥਾ ’ਚ ਜੰਮੀ ਬਰਫ਼ ਸਾਫ਼ ਨਹੀਂ ਕੀਤੀ ਗਈ ਤਾਂ ਹੜ੍ਹ ਵਰਗੀਆਂ ਸਥਿਤੀਆਂ ਪੈਦਾ ਹੋ ਸਕਦੀਆਂ ਹਨ।’

20 ਹਜ਼ਾਰ ਤੋਂ ਵੱਧ ਉਡਾਣਾਂ ਰੱਦ

ਆਈਏਐੱਨਐੱਸ ਦੇ ਮੁਤਾਬਕ, ਬਰਫ਼ੀਲੇ ਤੂਫ਼ਾਨ ਕਾਰਨ 24 ਘੰਟਿਆਂ ਦੌਰਾਨ 4,900 ਤੋਂ ਜ਼ਿਆਦਾ ਘਰੇਲੂ ਤੇ ਕੌਮਾਂਤਰੀ ਉਡਾਣਾਂ ਰੱਦ ਕਰਨੀਆਂ ਪਈਆਂ ਹਨ। 4,400 ਤੋਂ ਜ਼ਿਆਦਾ ਫਲਾਈਟਾਂ ਦੇਰੀ ਨਾਲ ਚੱਲ ਰਹੀਆਂ ਹਨ। ਤੂਫ਼ਾਨ ਦੀ ਸ਼ੁਰੂਆਤ ਦੇ ਬਾਅਦ ਤੋਂ ਪੂਰੇ ਅਮਰੀਕਾ ’ਚ 20 ਹਜ਼ਾਰ ਤੋਂ ਜ਼ਿਆਦਾ ਉਡਾਣਾਂ ਰੱਦ ਹੋ ਚੁੱਕੀਆਂ ਹਨ। ਬੁੱਧਵਾਰ ਦੀਆਂ 3,500 ਤੋਂ ਵੱਧ ਉਡਾਣਾਂ ਪਹਿਲਾਂ ਹੀ ਰੱਦ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ’ਚ 60 ਫ਼ੀਸਦੀ ਉਡਾਣਾਂ ਸਾਊਥਵੈਸਟ ਏਅਰਲਾਈਨ ਦੀਆਂ ਹਨ। ਮੰਗਲਵਾਰ ਨੂੰ ਵੀ ਏਅਰਲਾਈਨਜ਼ ਨੇ ਹਜ਼ਾਰਾਂ ਉਡਾਣਾਂ ਰੱਦ ਕਰ ਦਿੱਤੀਆਂ। ਅਮਰੀਕੀ ਸਰਕਾਰ ਨੇ ਇਸ ਗੱਲ ਦੀ ਜਾਂਚ ਦੇ ਆਦੇਸ਼ ਦਿੱਤੇ ਹਨ ਕਿ ਆਖ਼ਰ ਕਿਉਂ ਸਾਊਥਵੈਸਟ ਏਅਰਲਾਈਨ ਨੇ ਦੂਜੀਆਂ ਹਵਾਈ ਕੰਪਨੀਆਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਉਡਾਣਾਂ ਰੱਦ ਕੀਤੀਆਂ। ਉੱਧਰ, ਸਾਊਥਵੈਸਟ ਏਅਰਲਾਈਨ ਦੇ ਯਾਤਰੀ ਦੂਜੀਆਂ ਹਵਾਈ ਕੰਪਨੀਆਂ ਦੀਆਂ ਉਡਾਣਾਂ ’ਚ ਸੀਟ ਲੈਣ ਲਈ ਹਵਾਈ ਅੱਡਿਆਂ ’ਤੇ ਕਤਾਰ ’ਚ ਲੱਗਣ ਲਈ ਮਜਬੂਰ ਹਨ। ਹਵਾਈ ਕੰਪਨੀ ਦੇ ਸੀਈਓ ਰਾਬਰਟ ਜਾਰਡਨ ਨੇ ਇਕ ਟਵੀਟ ’ਚ ਕਿਹਾ ਕਿ ਅਗਲੇ ਹਫ਼ਤੇ ਤੋਂ ਏਅਰਲਾਈਨ ਦੀਆਂ ਉਡਾਣਾਂ ਆਮ ਵਾਂਗ ਹੋ ਜਾਣਗੀਆਂ।

Related posts

ਕੋਰੋਨਾ ਸੰਕਟ ਹੋਰ ਗਹਿਰਾਇਆ, ਦੁਨੀਆਂ ਭਰ ‘ਚ ਕੁੱਲ ਇਕ ਕਰੋੜ 92 ਲੱਖ ਲੋਕ ਕੋਰੋਨਾ ਦੇ ਸ਼ਿਕਾਰ

Gagan Oberoi

Pooja Hegde wraps up ‘Hai Jawani Toh Ishq Hona Hai’ first schedule

Gagan Oberoi

Should Ontario Adopt a Lemon Law to Protect Car Buyers?

Gagan Oberoi

Leave a Comment