ਸ਼ਰਧਾ ਵਾਕਰ ਦੇ ਕਤਲ ਦੇ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਨੇ ਆਪਣੇ ਪੋਲੀਗ੍ਰਾਫ ਤੇ ਨਾਰਕੋ ਟੈਸਟ ਅਤੇ ਪੁਲਿਸ ਪੁੱਛਗਿੱਛ ਦੌਰਾਨ ਇਹੀ ਜਵਾਬ ਦਿੱਤੇ ਹਨ। ਸੂਤਰਾਂ ਅਨੁਸਾਰ 14 ਦਿਨਾਂ ਦੀ ਪੁਲਿਸ ਹਿਰਾਸਤ ਦੌਰਾਨ ਪੂਨਾਵਾਲਾ ਦਾ ਇਕਬਾਲੀਆ ਬਿਆਨ ਪੋਲੀਗ੍ਰਾਫ ਤੇ ਨਾਰਕੋ ਐਨਾਲਿਸਿਸ ਟੈਸਟ ਦੌਰਾਨ ਪੁੱਛੇ ਗਏ ਸਵਾਲਾਂ ਦੇ ਜਵਾਬਾਂ ਵਾਂਗ ਹੀ ਹੈ।
ਆਫਤਾਬ ਦੇ ਪੋਲੀਗ੍ਰਾਫ ਤੇ ਨਾਰਕੋ ਟੈਸਟ ਦੇ ਜਵਾਬ
ਪੁਲਿਸ ਨੇ ਕਿਹਾ ਹੈ ਕਿ ਆਫਤਾਬ ਨੇ ਪੋਲੀਗ੍ਰਾਫ ਤੇ ਨਾਰਕੋ-ਵਿਸ਼ਲੇਸ਼ਣ ਦੋਵਾਂ ਟੈਸਟਾਂ ਵਿੱਚ ਪੂਰਾ ਸਹਿਯੋਗ ਦਿੱਤਾ ਸੀ। ਇਸ ਦੇ ਨਾਲ ਹੀ ਉਸ ਨੇ ਪੁੱਛਗਿੱਛ ਦੌਰਾਨ ਪੁਲਿਸ ਵੱਲੋਂ ਪੁੱਛੇ ਗਏ ਸਵਾਲਾਂ ਦੇ ਉਹੀ ਜਵਾਬ ਦਿੱਤੇ, ਜੋ ਉਸ ਨੇ ਬਾਕੀ ਟੈਸਟਾਂ ਵਿੱਚ ਦਿੱਤੇ ਸਨ। ਪੁਲਿਸ ਨੇ ਦੱਸਿਆ ਕਿ ਆਫਤਾਬ ਨੇ ਕਬੂਲ ਕੀਤਾ ਹੈ ਕਿ ਉਸਨੇ ਆਪਣੀ ਲਿਵ-ਇਨ-ਗਰਲਫ੍ਰੈਂਡ (ਸ਼ਰਧਾ ਵਾਕਰ) ਦੀ ਹੱਤਿਆ ਕੀਤੀ ਹੈ ਅਤੇ ਇਹ ਵੀ ਕਿ ਉਸਨੇ ਦਿੱਲੀ ਦੇ ਜੰਗਲੀ ਖੇਤਰਾਂ ਵਿੱਚ ਵੱਖ-ਵੱਖ ਥਾਵਾਂ ‘ਤੇ ਉਸਦੇ ਸਰੀਰ ਦੇ ਅੰਗ ਸੁੱਟ ਦਿੱਤੇ ਹਨ।
13 ਤੋਂ ਵੱਧ ਹੱਡੀਆਂ ਬਰਾਮਦ ਕੀਤੀਆਂ ਗਈਆਂ
ਹਾਲਾਂਕਿ ਪੁਲਿਸ ਅਜੇ ਤਕ ਸ਼ਰਧਾ ਵਾਕਰ ਦਾ ਸਿਰ ਨਹੀਂ ਲੱਭ ਸਕੀ ਹੈ ਤੇ ਸਰੀਰ ਦੇ ਹੋਰ ਹਿੱਸਿਆਂ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਇਹ ਵੀ ਕਿਹਾ ਹੈ ਕਿ ਆਫਤਾਬ ਨੇ ਸਾਰੇ ਟੈਸਟਾਂ ਵਿੱਚ ਇੱਕੋ ਜਿਹੇ ਜਵਾਬ ਦਿੱਤੇ ਹਨ, ਇਸ ਲਈ ਇਸ ਮਾਮਲੇ ਵਿੱਚ ਕੋਈ ਨਵਾਂ ਮੋੜ ਆਉਣ ਦੀ ਸੰਭਾਵਨਾ ਘੱਟ ਹੈ। ਜਾਣਕਾਰੀ ਮੁਤਾਬਕ ਸ਼ਰਧਾ ਦੀ ਡੀਐਨਏ ਰਿਪੋਰਟ ਅਗਲੇ ਹਫ਼ਤੇ ਤਕ ਆ ਜਾਵੇਗੀ। ਪੁਲਿਸ ਨੇ ਇਹ ਵੀ ਕਿਹਾ, ਕਿਉਂਕਿ ਹੁਣ ਤਕ 13 ਤੋਂ ਵੱਧ ਹੱਡੀਆਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਡਾਕਟਰਾਂ ਨੂੰ ਸ਼ਰਧਾ ਦੀ ਮੌਤ ਦਾ ਪਤਾ ਲਗਾਉਣ ਤੇ ਪੁਸ਼ਟੀ ਕਰਨ ਲਈ ਸਿਰਫ ਹੱਡੀ ਦੀ ਵਰਤੋਂ ਕਰਨੀ ਹੈ।
ਅਜੇ ਕਈ ਟੈਸਟ ਕੀਤੇ ਜਾਣੇ ਹਨ
ਪੁਲਿਸ ਨੇ ਕਿਹਾ ਕਿ ਹੁਣ ਸਾਡੇ ਕੋਲ ਸਬੂਤ ਹਨ ਕਿ ਆਫਤਾਬ ਪੂਨਾਵਾਲਾ ਨੇ ਆਪਣੇ ਲਿਵ-ਇਨ ਪਾਰਟਨਰ ਦੀ ਹੱਤਿਆ ਕੀਤੀ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਅਜੇ ਚੱਲ ਰਹੀ ਹੈ, ਇਸ ਲਈ ਅਸੀਂ ਹੁਣ ਡਿਜੀਟਲ ਫੁਟਪ੍ਰਿੰਟਸ ਅਤੇ ਸਬੂਤਾਂ ਦੀ ਉਡੀਕ ਕਰ ਰਹੇ ਹਾਂ, ਜੋ ਜਾਂਚ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਇਸ ਮਾਮਲੇ ਵਿੱਚ ਪੁਲਿਸ ਨੇ ਹੋਰ ਵੇਰਵੇ ਨਹੀਂ ਦਿੱਤੇ ਕਿਉਂਕਿ ਇਸ ਨਾਲ ਉਨ੍ਹਾਂ ਦੀ ਜਾਂਚ ਪ੍ਰਭਾਵਿਤ ਹੋ ਸਕਦੀ ਹੈ।